Nazrana Times

ਪੰਜਾਬੀ

ਸਿੱਕੀ ਦੀ ਅਗਵਾਈ ਹੇਠ ਪਿੰਡ ਪੱਖੋਪੁਰ ਦੇ ਸਾਬਕਾ ਸਰਪੰਚ ਦੇ ਪਰਿਵਾਰ ਸਮੇਤ ਦਰਜਨਾਂ ਲੋਕਾਂ ਨੇ ਫ਼ੜਿਆ ਕਾਂਗਰਸ ਦਾ ਹੱਥ

28 May, 2025 01:01 AM
ਸਿੱਕੀ ਦੀ ਅਗਵਾਈ ਹੇਠ ਪਿੰਡ ਪੱਖੋਪੁਰ ਦੇ ਸਾਬਕਾ ਸਰਪੰਚ ਦੇ ਪਰਿਵਾਰ ਸਮੇਤ ਦਰਜਨਾਂ ਲੋਕਾਂ ਨੇ ਫ਼ੜਿਆ ਕਾਂਗਰਸ ਦਾ ਹੱਥ

2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ- ਰਮਨਜੀਤ ਸਿੱਕੀ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,27 ਮਈ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਪੱਖੋਪੁਰ ਵਿਖੇ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਸਵ.ਸੁੱਚਾ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਦਰਜਨਾਂ ਹੋਰ ਪਰਿਵਾਰਾਂ ਨੇ ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਨੂੰ ਛੱਡ ਨੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਪਿੰਡ ਪੱਖੋਪੁਰ ਵਿਖੇ ਸਾਬਕਾ ਸਰਪੰਚ ਸਵ.ਸੁੱਚਾ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸੁਨਾਕ ਸਿੰਘ,ਰਸਾਲ ਸਿੰਘ,ਰਵੇਲ ਸਿੰਘ ਪੁੱਤਰ (ਸਾਬਕਾ ਸਰਪੰਚ ਸਵ.ਸੁੱਚਾ ਸਿੰਘ),ਜਗਜੀਤ ਸਿੰਘ,ਜੈਮਲ ਸਿੰਘ,ਬਿਕਰਮਜੀਤ ਸਿੰਘ,ਮਹਿਲ ਸਿੰਘ ਸਾਬਕਾ ਸਰਪੰਚ,ਦਿਲਜੀਤ ਸਿੰਘ,ਚਮਕੋਰ ਸਿੰਘ,ਬਿੰਦਰ ਸਿੰਘ,ਸੁਖਦੇਵ ਸਿੰਘ ਚੱਬੇਵਾਲਾ,ਅਮਨ ਸਿੰਘ ਚੱਬੇਵਾਲਾ,ਸੁਖਚੇਨ ਸਿੰਘ ਫੋਜੀ,ਮਨਪ੍ਰੀਤ ਸਿੰਘ,ਗੁਰਲਾਲ ਸਿੰਘ ਕਲਸੀ,ਮੁਖ਼ਤਾਰ ਸਿੰਘ ਕੰਗ,ਜਸਵਿੰਦਰ ਸਿੰਘ ਜੱਸਾ,ਅਜੇਪਾਲ ਸਿੰਘ,ਮੇਜਰ ਸਿੰਘ,ਹਰਮੀਤ ਸਿੰਘ,ਨਿਰਮਲਜੀਤ ਸਿੰਘ,ਹਰਦਿਆਲ ਸਿੰਘ ਫੋਜੀ,ਸੁੱਖਾ ਸਿੰਘ,ਪੰਜਾਬ ਸਿੰਘ,ਹਰਚਰਨ ਸਿੰਘ,ਜਗਤਾਰ ਸਿੰਘ,ਸਰਵਨ ਸਿੰਘ ਆਦਿ ਨੂੰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਹੋਏ ਭਾਰੀ ਇਕੱਠ ਦੌਰਾਨ ਬੋਲਦਿਆਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਾਝੇ ਦੇ ਇਸ ਪੱਛੜੇ ਇਲਾਕੇ ਦੇ ਵਿਕਾਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਲੋਕਾਂ ਦਾ ਹੁਣ ਇਨ੍ਹਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਝਵਾਨ ਜਨਤਾ ਨੇ ਹੁਣ 2027 'ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਮਾਝੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਪਵਾਰ ਪੀਏ ਵਿਧਾਇਕ ਸਿੱਕੀ,ਨੰਬਰਦਾਰ ਮਨਜਿੰਦਰ ਸਿੰਘ ਗੁੱਜਰਪੁਰਾ, ਚੇਅਰਮੈਨ ਜਥੇਦਾਰ ਸਾਹਿਬ ਸਿੰਘ ਗੁੱਜਰਪੁਰਾ,ਮਹਿੰਦਰ ਸਿੰਘ ਸਾਬਕਾ ਸਰਪੰਚ ਚੰਬਾ,ਡਾਇਰੈਕਟਰ ਨਛੱਤਰ ਸਿੰਘ ਕਾਲਾ ਘੜਕਾ,ਮਾਸਟਰ ਅਜੈਬ ਸਿੰਘ ਮੁੰਡਾ ਪਿੰਡ,ਰਸ਼ਪਾਲ ਸਿੰਘ ਸਾਬਕਾ ਸਰਪੰਚ ਧੁੰਨ,ਰੂੜ ਕੁਮਾਰ‌ ਸਾਬਕਾ ਸਰਪੰਚ ਧੁੰਨ,ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਹਲਵਾਂ,ਪ੍ਰਭਜੀਤ ਸਿੰਘ ਕਾਹਲਵਾਂ,ਨਿਸਾਨ ਸਿੰਘ ਢੋਟੀ,ਬਲਬੀਰ ਸਿੰਘ ਸ਼ਾਹ ਸਾਬਕਾ ਸਰਪੰਚ ਕਰਮੂੰਵਾਲਾ, ਆਦਿ ਸਰਗਰਮ ਕਾਗਰਸੀ ਆਗੂ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #