Nazrana Times

ਪੰਜਾਬੀ

ਤਰਨਜੀਤ ਸਿੰਘ ਸਮੁੰਦਰੀ ਨੂੰ ਅੱਤਵਾਦ ਦੇ ਮੁੱਦੇ 'ਤੇ ਭਾਰਤ ਦਾ ਪੱਖ ਰੱਖਣ ਲਈ ਮੈਂਬਰ ਨਿਯੁਕਤ ਕਰਨਾ ਸ਼ਲਾਘਾਯੋਗ– ਹਰਜੀਤ ਸਿੰਘ ਸੰਧੂ

26 May, 2025 02:23 AM
ਤਰਨਜੀਤ ਸਿੰਘ ਸਮੁੰਦਰੀ ਨੂੰ ਅੱਤਵਾਦ ਦੇ ਮੁੱਦੇ 'ਤੇ ਭਾਰਤ ਦਾ ਪੱਖ ਰੱਖਣ ਲਈ ਮੈਂਬਰ ਨਿਯੁਕਤ ਕਰਨਾ ਸ਼ਲਾਘਾਯੋਗ– ਹਰਜੀਤ ਸਿੰਘ ਸੰਧੂ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,24 ਮਈ

ਅੱਤਵਾਦ ਦੇ ਮੁੱਦੇ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਪੱਖ ਰੱਖਣ ਅਤੇ ਅੱਤਵਾਦ ਵਿਰੁੱਧ ਇਕਜੁਟਤਾ ਦਾ ਸੁਨੇਹਾ ਦੇਣ ਲਈ ਡਾਕਟਰ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਅਮਰੀਕਾ ਸਮੇਤ ਪਨਾਮਾ,ਗੋਇਆਨਾ,ਬ੍ਰਾਜੀਲ ਅਤੇ ਕੋਲੰਬੀਆ ਆਦਿ ਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਵਫਦ ਦਾ ਤਰਨਜੀਤ ਸਿੰਘ ਸਮੁੰਦਰੀ ਨੂੰ ਮੈਂਬਰ ਨਿਯੁਕਤ ਕੀਤੇ ਜਾਣ ਦਾ ਮਾਣ ਮਹਿਸੂਸ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਤਰਨਜੀਤ ਸਿੰਘ ਸਮੁੰਦਰੀ ਇਸ ਅੰਤਰਾਸ਼ਟਰੀ ਮੁੱਦੇ ਤੇ ਵਧੀਆ ਅਤੇ ਪ੍ਰਭਾਵਸ਼ਾਲੀ ਪੱਖ ਰੱਖਣ ਦੇ ਯੋਗ ਹਨ, ਕਿਉਂਕਿ ਉਹ ਇੱਕ ਅਗਾਂਹਵਧੂ ਅਤੇ ਸੁੱਘੜ ਸਿਆਸਤਦਾਨ ਹਨ ਤਾਂ ਹੀ ਉਨਾਂ ਦੀ ਕਾਬਲੀਅਤ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਉਨਾਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ,ਅਮਨ ਸ਼ਾਂਤੀ,ਲਾਅ ਐਂਡ ਆਰਡਰ ਦੀ ਬਹਾਲੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਹੁਤ ਅਹਿਮ ਅਤੇ ਵੱਡੇ ਫ਼ੈਸਲੇ ਲਏ ਹਨ ਕਿ ਦੁਸ਼ਮਣ ਦੇਸ਼ਾਂ ਦੇ ਨਾਪਾਕ ਮਨਸੂਬੇ ਪੂਰੀ ਤਰਾਂ ਨਾਲ ਚਕਨਾਚੂਰ ਹੋ ਗਏ ਹਨ ਅਤੇ ਜਿੱਥੇ ਕਿਤੇ ਵੀ ਅੱਤਵਾਦੀ ਗਤੀਵਿਧੀ ਹੁੰਦੀ ਹੈ ਤਾਂ ਸਾਡੀ ਭਾਰਤੀ ਫੌਜ ਪੂਰੀ ਬਹਾਦਰੀ ਨਾਲ ਅੱਤਵਾਦੀਆਂ ਦਾ ਖਾਤਮਾ ਕਰ ਦਿੰਦੀ ਹੈ,ਦੇਸ਼ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਆਪਣਾ ਸਮਝ ਕੇ ਪ੍ਰਧਾਨ ਨਰਿੰਦਰ ਮੋਦੀ ਆਪਣੀ ਕਾਮਯਾਬ ਸਿਆਸਤ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਵਾ ਚੁੱਕੇ ਹਨ ਤਾਂ ਹੀ ਸਮੇਂ ਸਮੇਂ ਤੇ ਸਰਹੱਦਾਂ ਤੇ ਹਰ ਵਕਤ ਪਹਿਰਾ ਦੇ ਰਹੇ ਨਿਗਰਾਣ ਯੰਤਰਾਂ ਅਤੇ ਜਾਣਕਾਰ ਏਜੰਸੀਆਂ ਨਾਲ ਲਗਾਤਾਰ ਸੰਪਰਕ ਕਰਕੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਤ ਦਿਨ ਕੰਮ ਕੀਤਾ ਜਾ ਰਿਹਾ ਹੈ।ਅੱਤਵਾਦ ਦੇ ਖਿਲਾਫ ਡਟ ਕੇ ਨਜਿੱਠਣ ਲਈ ਭਾਰਤ ਹਮੇਸ਼ਾਂ ਤਿਆਰ ਬਰ ਤਿਆਰ ਹੈ।

Posted By: GURBHEJ SINGH ANANDPURI

Loading…
Loading the web debug toolbar…
Attempt #