Nazrana Times

ਪੰਜਾਬੀ

ਬ੍ਰਹਮਪੁਰਾ ਤੇ ਸ਼ੇਖ ਨੇ ਜੇਤੂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਕੀਤਾ ਸਨਮਾਨ

06 Mar, 2026 08:03 PM
ਬ੍ਰਹਮਪੁਰਾ ਤੇ ਸ਼ੇਖ ਨੇ ਜੇਤੂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਕੀਤਾ ਸਨਮਾਨ

ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਅਕਾਲੀ ਵਰਕਰਾਂ ਨੂੰ 2027 ਚੋਣਾਂ ਲਈ ਤਿਆਰ ਰਹਿਣ ਦੀ ਅਪੀਲ


ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,6 ਮਾਰਚ

ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ, ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਜੇਤੂ ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਮੂਹ ਅਕਾਲੀ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਅਤੇ ਸਿਧਾਂਤਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਵਰਕਰਾਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਲੋਕਾਂ ਨਾਲ ਨਜ਼ਦੀਕੀ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ।ਇਸ ਦੌਰਾਨ ਮੀਤ ਪ੍ਰਧਾਨ ਦਲਬੀਰ ਸਿੰਘ ਜਹਾਂਗੀਰ,ਸੁਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਅਤੇ ਕੁਲਦੀਪ ਸਿੰਘ ਲਾਹੌਰੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਹਰ ਵਰਗ ਅਕਾਲੀ ਦਲ ਦੀ ਸਰਕਾਰ ਦੀ ਉਡੀਕ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਵਰਕਰਾਂ ਦੀ ਇਕਜੁੱਟ ਮਿਹਨਤ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਮਿਲੇਗੀ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਜਗੀਰ ਕੌਰ, ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ ਜ਼ੋਨ ਫਤਿਆਬਾਦ,ਨਵਪ੍ਰੀਤ ਕੌਰ ਜ਼ੋਨ ਕੱਲ੍ਹਾ,ਰਣਜੀਤ ਕੌਰ ਜ਼ੋਨ ਬਾਣੀਆਂ , ਰਾਜਵਿੰਦਰ ਕੌਰ ਜ਼ੋਨ ਮਾਨੋਚਾਹਲ ਕਲਾਂ, ਕਸ਼ਮੀਰ ਸਿੰਘ ਜ਼ੋਨ ਭੈਲ ਢਾਏ ਵਾਲਾ, ਨਿੰਦਰ ਕੌਰ ਜ਼ੋਨ ਤੁੜ,ਗੁਲਵਿੰਦਰ ਸਿੰਘ ਜ਼ੋਨ ਗਿੱਲ ਵੜੈਚ ,ਜਸਬੀਰ ਕੌਰ ਜ਼ੋਨ ਬਾਠ ਕਲਾਂ,ਮਨਜੀਤ ਕੌਰ ਬਾਕੀਪੁਰ ਸਮੇਤ ਪਿਆਰਾ ਸਿੰਘ ਦੁਗਲਵਾਲ,ਪਲਵਿੰਦਰ ਸਿੰਘ ਪਿੰਕਾ ਮਾਨੋਚਾਹਲ ,ਸਤਨਾਮ ਸਿੰਘ ਸ਼ਾਹ,ਚੰਦ ਸਿੰਘ ਭੈੱਲ,ਅੰਗਰੇਜ਼ ਸਿੰਘ ਮੇਹੀਂਵਾਲ , ਸੁਲੱਖਣ ਸਿੰਘ ਭੈਲ,ਸੁਖਵਿੰਦਰ ਸਿੰਘ ਭੈਲ਼ ,ਬਾਬਾ ਹਰਭੇਜ ਸਿੰਘ ਕੱਲ੍ਹਾ,ਮਾਸਟਰ ਬਲਦੇਵ ਸਿੰਘ ਕੱਲ੍ਹਾ , ਪ੍ਰਧਾਨ ਸਰਬਜੀਤ ਸਿੰਘ ਬਾਣੀਆਂ,ਰਣਧੀਰ ਸਿੰਘ ਬਾਣੀਆਂ , ਪਰਮਜੀਤ ਸਿੰਘ ਬਾਠ,ਨਿਰਮਲ ਸਿੰਘ ਤੁੜ ,ਕਰਤਾਰ ਸਿੰਘ ਤਾਰੀ ਮੈਂਬਰ ਪੰਚਾਇਤ ,ਜੋਗਿੰਦਰ ਸਿੰਘ ਸਰਪੰਚ ਤੁੜ, ਨਿਰਮਲ ਸਿੰਘ ਮੈਂਬਰ ਤੁੜ, ਪ੍ਰਧਾਨ ਗੁਰਦਿਆਲ ਸਿੰਘ ਤੁੜ,ਨਿਸ਼ਾਨ ਸਿੰਘ ਕੋਟ ਮੁਹੰਮਦ ਖ਼ਾਂ, ਜੁਗਰਾਜ ਸਿੰਘ ਸਰਪੰਚ ਚੰਬਾ ਖ਼ੁਰਦ ਸਮੇਤ ਹੋਰ ਅਕਾਲੀ ਵਰਕਰ ਮੌਜੂਦ ਸਨ।

Posted By: GURBHEJ SINGH ANANDPURI