Nazrana Times

ਪੰਜਾਬੀ

ਇੰਜੀ.ਸੁਖਬੀਰ ਸਿੰਘ ਮੁੰਡੀ ਵਰਲਡ ਫੈਡਰੇਸ਼ਨ ਆਫ਼ ਇੰਜੀਨੀਅਰਿੰਗ ਆਰਗੇਨਾਈਜੇਸ਼ਨ ਭਾਰਤੀ ਕਮੇਟੀ ਵਿੱਚ ਮੈਂਬਰ ਨਾਮਜ਼ਦ

09 Mar, 2026 05:00 PM
ਇੰਜੀ.ਸੁਖਬੀਰ ਸਿੰਘ ਮੁੰਡੀ ਵਰਲਡ ਫੈਡਰੇਸ਼ਨ ਆਫ਼ ਇੰਜੀਨੀਅਰਿੰਗ ਆਰਗੇਨਾਈਜੇਸ਼ਨ ਭਾਰਤੀ ਕਮੇਟੀ ਵਿੱਚ ਮੈਂਬਰ ਨਾਮਜ਼ਦ

ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਵਲੋਂ ਦਿੱਤੀ ਗਈ ਵਧਾਈ


ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,9 ਮਾਰਚ
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਨੇ ਇੰਜੀਨੀਅਰ ਸੁਖਬੀਰ ਸਿੰਘ ਮੁੰਡੀ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੰਸਟੀਚਿਊਸ਼ਨ ਆਫ ਇੰਜੀਨੀਅਰਿੰਗ ਇੰਡੀਆ ਦੇ ਪ੍ਰਧਾਨ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਕੌਂਸਲ ਮੈਂਬਰ ਇੰਜੀਨੀਅਰ ਸੁਖਬੀਰ ਸਿੰਘ ਮੁੰਡੀ ਐਫਆਈਈ ਨੂੰ ਸਾਲ 2026-2027 ਦੇ ਸੈਸ਼ਨ ਲਈ ਵਰਲਡ ਫੈਡਰੇਸ਼ਨ ਆਫ ਇੰਜੀਨੀਅਰਿੰਗ ਆਰਗਨਾਈਜੇਸ਼ਨ(IMC -WFEO) ਦੀ ਭਾਰਤੀ ਕਮੇਟੀ ਵਿੱਚ ਮੈਂਬਰ ਨਾਮਜਦ ਕੀਤਾ ਹੈ।ਆਈਈਆਈ ਡਬਲਐਫਈਓ ਦਾ ਮੈਂਬਰ ਹੈ ਅਤੇ ਇਹ ਸੰਸਥਾ ਸੰਗਠਨ ਦੀ ਭਾਰਤੀ ਸ਼ਾਖਾ ਦੀ ਨੁਮਾਇੰਦਗੀ ਕਰਦੀ ਹੈ।ਵਰਲਡ ਫੈਡਰੇਸ਼ਨ ਆਫ ਇੰਜੀਨੀਅਰਿੰਗ ਡਬਲਯੂਐਫਈਓ ਦੀ ਸਥਾਪਨਾ 1968 ਵਿੱਚ ਯੂਨੈਸਕੋ ਦੇ ਸ਼ੁਭਕਾਮਨਾਵਾਂ ਹੇਠ ਕੀਤੀ ਗਈ ਸੀ। ਪੈਰਸ ਫਰਾਂਸ ਵਿੱਚ ਯੂਨੈਸਕੋ ਇਮਾਰਤ ਦੇ ਅੰਦਰ ਆਪਣਾ ਦਫਤਰ ਰੱਖਦਾ ਇਹ ਇੰਜੀਨੀਅਰਿੰਗ ਪੇਸ਼ੇ ਲਈ ਵਿਸ਼ਵ ਵਿਆਪੀ ਸੰਗਠਨ ਹੈ।ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਡਬਲਐਫਈਓ ਦਾ ਇਕ ਮਹੱਤਵਪੂਰਨ ਮੈਂਬਰ ਹੈ ਅਤੇ ਸੰਸਥਾ ਭਾਰਤ ਵੱਲੋਂ ਅੰਤਰਰਾਸ਼ਟਰੀ ਸੰਗਠਨ ਵਿੱਚ ਨੁਮਾਇੰਦਗੀ ਕਰਦੀ ਹੈ। ਇਹ ਸੰਸਥਾ ਦੁਨੀਆਂ ਭਰ ਦੇ ਇੰਜੀਨੀਅਰਿੰਗ ਪੇਸ਼ੇ ਨਾਲ ਸੰਬੰਧਿਤ ਸੰਸਥਾਵਾਂ ਨੂੰ ਇੱਕ ਮੰਚ ਤੇ ਇਕੱਠਾ ਕਰਦੀ ਹੈ ਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਸਹਿਯੋਗ ਅਤੇ ਵਿਕਾਸ ਲਈ ਕੰਮ ਕਰਦੀ ਹੈ।ਇੰਜੀਨੀਅਰ ਸੁਖਬੀਰ ਸਿੰਘ ਮੁੰਡੀ ਦੀ ਇਸ ਮਹੱਤਵਪੂਰਨ ਨਾਮਜਦਗੀ ਨਾਲ ਪੰਜਾਬ ਅਤੇ ਭਾਰਤ ਦੇ ਇੰਜੀਨੀਅਰਿੰਗ ਖੇਤਰ ਲਈ ਮਾਣ ਵਾਲੀ ਗੱਲ ਹੈ।ਕਾਲਜ ਦੇ ਸਮੂਹ ਸਟਾਫ ਦੇ ਵੱਲੋਂ ਵੀ ਇੰਜੀ. ਸੁਖਬੀਰ ਸਿੰਘ ਮੁੰਡੀ ਨੂੰ ਇਸ ਮੌਕੇ 'ਤੇ ਵਿਸ਼ੇਸ਼ ਵਧਾਈਆਂ ਦਿੱਤੀਆਂ ਗਈਆਂ।

Posted By: GURBHEJ SINGH ANANDPURI