Nazrana Times

ਪੰਜਾਬੀ

ਬੀਬੀ ਜਗੀਰ ਕੌਰ ਦੀ ਸਿਹਤ ਨਾਸਾਜ਼ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਹਲਕਾ ਭੁਲੱਥ ਦੀ ਪਲੇਠੀ ਮੀਟਿੰਗ ਮੁਲਤਵੀ

10 Feb, 2026 09:14 PM
ਬੀਬੀ ਜਗੀਰ ਕੌਰ ਦੀ ਸਿਹਤ ਨਾਸਾਜ਼ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਹਲਕਾ ਭੁਲੱਥ ਦੀ ਪਲੇਠੀ ਮੀਟਿੰਗ ਮੁਲਤਵੀ

ਭੁਲੱਥ , ਨਜ਼ਰਾਨਾ ਟਾਈਮਜ ਬਿਊਰੋ 
 

ਸ਼੍ਰੋਮਣੀ ਅਕਾਲੀ ਦਲ ਹਲਕਾ ਭੁਲੱਥ ਨਾਲ ਸੰਬੰਧਿਤ ਸਾਰੇ ਲੀਡਰਾਂ ਅਤੇ ਵਰਕਰ ਸਹਿਬਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਦੀ ਸਿਹਤ ਇਸ ਸਮੇਂ ਠੀਕ ਨਾ ਹੋਣ ਕਾਰਨ ਹਲਕੇ ਦੀ ਪਲੇਠੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਮੀਟਿੰਗ ਮਿਤੀ 10 ਫ਼ਰਵਰੀ 2026 (ਮੰਗਲਵਾਰ) ਨੂੰ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਮੁੱਖ ਅਸਥਾਨ, ਬੇਗੋਵਾਲ ਵਿਖੇ ਸਵੇਰੇ 10:30 ਵਜੇ ਰੱਖੀ ਗਈ ਸੀ।
ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬੀਬੀ ਜਗੀਰ ਕੌਰ ਜੀ ਦੇ ਅਗਲੇ ਹੁਕਮਾਂ ਤੱਕ ਇਹ ਮੀਟਿੰਗ ਮੁਲਤਵੀ ਰਹੇਗੀ। ਉਨ੍ਹਾਂ ਦੀ ਸਿਹਤ ਠੀਕ ਹੋਣ ਉਪਰੰਤ ਅਗਲੇ ਪ੍ਰੋਗਰਾਮ ਦੀ ਤਾਰੀਖ਼ ਅਤੇ ਸਮਾਂ ਜਲਦੀ ਹੀ ਐਲਾਨਿਆ ਜਾਵੇਗਾ।

Posted By: GURBHEJ SINGH ANANDPURI