Nazrana Times

ਪੰਜਾਬੀ

ਪੰਥਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਜਰਮਨ ਪਹੁੰਚਣ ਦੌਰਾਨ ਕੀਤਾ ਗਿਆ ਨਿੱਘਾ ਸਵਾਗਤ।

29 May, 2025 05:46 PM
ਪੰਥਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਜਰਮਨ ਪਹੁੰਚਣ ਦੌਰਾਨ ਕੀਤਾ ਗਿਆ ਨਿੱਘਾ ਸਵਾਗਤ।

ਜਰਮਨੀ 29ਮਈ , ਗੁਰਨਿਸ਼ਾਨ ਸਿੰਘ ਪੁਰਤਗਾਲ

ਸਿੱਖ ਕੌਮ ਦੇ ਮਹਾਨ ਵਿਦਵਾਨ ਗੁਰੂ ਪੰਥ ਅਤੇ ਗ੍ਰੰਥ ਨੂੰ ਸਮਰਪਿਤ ਪਰਚਾਰਕ ਭਾਈ ਸਰਬਜੀਤ ਸਿੰਘ ਜੀ ਧੁੰਦਾ ਜੋ ਕਿ ਅੱਜ ਆਪਣੇ ਯੂਰਪ ਦੌਰੇ ਤੇ ਸਿੱਖੀ ਪ੍ਰਚਾਰ ਕਰਨ ਲਈ ਪਹੁੰਚੇ ਇਸ ਵਕਤ ਉਹਨਾਂ ਦਾ ਨਿੱਘਾ ਸਵਾਗਤ ਗੁਰਸਿੱਖ ਪਿਆਰਿਆਂ ਵਲੋਂ ਇੰਟਰਨੈਸ਼ਨਲ ਏਅਰਪੋਰਟ ਫਰੈਂਕਫਰਟ ਵਿਖੇ ਕੀਤਾ ਗਿਆ। ਭਾਈ ਧੂੰਦਾ ਜੀ ਵੱਲੋਂ ਯੂਰਪ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕਥਾ ਗੁਰਬਾਣੀ ਵਖਿਆਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਭਾਈ ਧੂੰਦਾ ਹੋਰਾਂ ਵੱਲੋਂ ਗੁਰਬਾਣੀ ਵਖਿਆਨ ਦੌਰਾਨ ਜਿੱਥੇ ਸੰਗਤਾਂ ਨੂੰ ਪੰਥਕ ਰਹਿਤ ਮਰਿਆਦਾ ਉੱਤੇ ਪਹਿਰਾ ਦੇਣ ਦਾ ਜ਼ੋਰ ਦਿੱਤਾ ਜਾਂਦਾ ਹੈ ਉਥੇ ਸੰਗਤਾਂ ਨੂੰ ਖੁਦ ਗੁਰਬਾਣੀ ਪੜ੍ਹ ਕੇ ਉਸ ਵਿੱਚੋਂ ਆਤਮਕ ਗਿਆਨ ਨੂੰ ਪ੍ਰਾਪਤ ਕਰਦਿਆਂ ਵਹਿਮਾਂ ਭਰਮਾਂ ਕਰਮਕਾਂਡਾਂ ਅਤੇ ਡੇਰਾਵਾਦ ਤੋਂ ਬਚ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਨੌਜਵਾਨ ਜੋ ਕਿ ਭਾਈ ਧੁੰਦਾ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਪਤਿਤਪੁਣੇ ਦਾ ਤਿਆਗ ਕਰ ਨਸ਼ਿਆਂ ਨੂੰ ਛੱਡ ਕੇ ਗੁਰਸਿੱਖੀ ਵਾਲੇ ਮਾਰਗ ਨੂੰ ਅਪਣਾ ਰਹੇ ਹਨ। ਉਹਨਾਂ ਦੇ ਨਾਲ ਭਾਈ ਮਨਪ੍ਰੀਤ ਸਿੰਘ ਲਿਟਾਂ ਵੀ ਪਹੁੰਚੇ ਹਨ।

Posted By: GURBHEJ SINGH ANANDPURI

Loading…
Loading the web debug toolbar…
Attempt #