ਬਾਬਾ ਧੁੰਮਾ ਜੀ! ਟਕਸਾਲ ਦਾ ਕੰਮ ਪੱਥਰਾਂ ਨੂੰ ਪੂਜਣਾ ਨਹੀਂ
13 Feb, 2026 11:55 AM
ਜੇਕਰ ਹਾਲੇ ਵੀ ਵੀ ਬਾਬਾ ਹਰਨਾਮ ਸਿੰਘ ਧੁੰਮਾਂ ਵਾਰੇ ਕੋਈ ਸ਼ੱਕ ਸੁਬਾਹ ਰਹਿ ਗਈ ਹੋਵੇ ਤਾਂ ਉੱਹ ਦੱਸ ਦੇਵੇ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਆਰ ਐਸ ਐਸ ਦਾ ਬੰਦਾ ਸੀ ਅਤੇ ਹੈ ਅਤੇ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਵੱਲੋਂ ਪਲਾਂਟ ਕਰਕੇ ਇਸ ਸ਼ੇਸ਼ ਨਾਗ ਨੂੰ ਸਿੱਖ ਕੌਮ ਦੇ ਸਿਰ ਉੱਤੇ ਬਹਾਇਆ ਗਿਆ ਸੀ। ਬਾਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਰੇ ਸਿੱਖ ਕੌਮ ਨੂੰ ਕਹਿੰਦਾ ਹੋਇਆ, ਕੁੰਭ ਦੇ ਮੇਲੇ ਉੱਤੇ ਨਹਾ ਕੇ, ਹੋਲੇ ਮਹੱਲੇ ਦੀ ਹੋਲੀ ਬਣਾ ਕੇ, ਬੀਜੇਪੀ ਦੀ ਮਦਦ ਦੀ ਗੁਹਾਰ ਲਗਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਉੱਪਰ ਲੱਤਾਂ ਲਮਕਾ ਕੇ ਬੈਠ ਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਦਾ ਹੋਇਆ ਮਹਿਤਾ ਸਾਹਿਬ ਵਿੱਚ ਹਵਨ ਕਰਵਾਕੇ ਹੁਣ ਇਹ ਸ਼ੇਰ ਦੀ ਖੱਲ ਵਿੱਚ ਲੁਕਿਆ ਹੋਇਆ ਗਧਾ ਬਾਬਾ ਪੱਥਰ ਦੀ ਪੂਜਾ ਕਰਨ ਤੱਕ ਪਹੁੰਚ ਗਿਆ ਹੈ। ਪਿਆਰੇ ਪਾਠਕੋ ਆਰ ਐਸ ਐਸ ਸਰਕਾਰਾਂ ਅਤੇ ਏਜੰਸੀਆਂ ਏਸੇ ਤਰਾਂ ਹੀ ਆਪਣੇ ਨਕਲੀ ਸਿੱਖ ਸਿੱਖਾਂ ਵਿੱਚ ਵਾੜ ਕੇ ਫੇਰ ਸਿੱਖੀ ਵਿਰੋਧੀ ਕਾਰੇ ਉੱਹਨਾਂ ਕੋਲੋ ਕਰਵਾਉਂਦੀਆਂ ਹਨ ਤਾਂ ਕਿ ਸਿੱਖਾਂ ਨੂੰ ਪੂਰੀ ਦੁਨੀਆਂ ਵਿੱਚ ਬਦਨਾਮ ਕੀਤਾ ਜਾ ਸਕੇ । ਲੇਕਿਨ ਸੱਚ ਨੂੰ ਕੋਈ ਦਬਾ ਨਹੀਂ ਸਕਦਾ ਕੋਈ ਛੁਪਾ ਨਹੀਂ ਸਕਦਾ ਕੋਈ ਮਿਟਾ ਨਹੀਂ ਸਕਦਾ । ਪਹਿਲਾਂ ਪਹਿਲਾਂ ਏਹ ਲੋਕ ਕੁੱਝ ਕੁ ਸਾਲ ਵਧੀਆ ਕਾਰਜ ਸਹੀ ਪਰਚਾਰ ਕਰਕੇ ਸਿੱਖਾਂ ਵਿੱਚ ਆਪਣੀ ਜਗਾਹ ਬਣਾ ਲੈਂਦੇ ਹਨ , ਕੁੱਝ ਅੰਧ ਭਗਤ ਅਤੇ ਭੇਡਾਂ ਇਹਨਾਂ ਦੀਆਂ ਪੱਕੀਆਂ ਹੀ ਫੈਨ ਬਣ ਜਾਂਦੀਆਂ ਹਨ ਕਿਉਂਕਿ ਅੰਧ ਭਗਤਾਂ ਅਤੇ ਭੇਡਾਂ ਦੇ ਆਪਣੇ ਦਿਮਾਗ਼ ਤਾਂ ਤੂੜੀ ਨਾਲ ਭਰੇ ਹੁੰਦੇ ਹਨ ਡੈੱਡ ਹੁੰਦੇ ਹਨ , ਏਸ ਕਰਕੇ ਉਹਨਾਂ ਨੂੰ ਆਪਣੇ ਬਾਬਾ ਜੀ ਤੋਂ ਬਿਨਾਂ ਬਾਕੀ ਸਾਰੇ ਝੂਠੇ ਹੀ ਦਿਖਦੇ ਹੁੰਦੇ ਹਨ । ਬਾਬੇ ਧੁੰਮੇ ਦਾ ਇੱਕ ਚੇਲਾ ਪਿੱਛੇ ਜਿਹੇ ਬਹੁਤ ਤੜਫਿਆ ਸੀ ਜਦੋਂ ਮੈਂ ਲਿਖਿਆ ਸੀ ਕਿ ਬਾਬੇ ਧੁੰਮੇ ਨੇ ਮਹਿਤਾ ਸਾਹਿਬ ਵਾਲੀ ਟਕਸਾਲ ਬੀਜੇਪੀ ਨੂੰ ਵੇਚ ਦਿੱਤੀ ਹੈ । ਧਮਕੀਆਂ ਧੁਮਕੀਆਂ ਮੈਨੂੰ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਵੀ ਦਿੰਦਾ ਸੀ ਕਿ ਤੁਹਾਡੇ ਕੋਲੋਂ ਮੁਆਫ਼ੀ ਮੰਗਵਾਉਣੀ ਹੈ । ਜਦੋਂ ਚੰਗੀ ਤਰ੍ਹਾਂ ਉੱਸ ਦੀ ਲਿਖਤਾਂ ਵਿੱਚ ਬੋਲਤੀ ਬੰਦ ਕੀਤੀ ਤਾਂ ਫੇਰ ਟਿਕ ਗਿਆ ਸੀ । ਕੀ ਬਾਬੇ ਧੁੰਮੇ ਦੇ ਆਲੇ ਦੁਆਲੇ ਰਹਿਣ ਵਾਲੇ ਵੀ ਸਾਰੇ ਖੁਸਰੇ ਹੀ ਹਨ ਜਿਹੜੇ ਅੱਖੀਂ ਵੇਖ ਕੇ ਵੀ ਮੱਖੀ ਖਾਈ ਜਾ ਰਹੇ ਹਨ । ਕੀ ਸਾਰਿਆਂ ਹੀ ਨੀਲੀਆਂ ਦਸਤਾਰਾਂ ਅਤੇ ਚਿੱਟੇ ਚੋਲਿਆਂ ਵਾਲਿਆਂ ਦੇ ਅਣਖ ਮਰ ਗਈ ਹੈ । ਕੀ ਹੁਣ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਬਾਬੇ ਦੀ ਭੂਮੀ ਪੂਜਨ ਅਤੇ ਪੱਥਰ ਦੀ ਪੂਜਾ ਦਾ ਵਿਰੋਧ ਕਰਨਗੀਆਂ ਨੋਟਿਸ ਲੈਣਗੀਆਂ ਕੋਈ ਕਾਰਵਾਈ ਏਸ ਸਰਕਾਰੀ ਸਾਨ੍ਹ ਉੱਤੇ ਕਰਨਗੀਆਂ? ਜਾਂ ਸਭ ਦਾ ਬੈਂਡ ਵੱਜਿਆ ਹੀ ਪਿਆ ਹੈ । ਉੱਹ ਭਾਈ ਸੱਚ ਨੂੰ ਤਾਂ ਸੱਚ ਆਖਣ ਦੀ ਜੁਰਅੱਤ ਰੱਖੋ ਜਾਂ ਬਾਬੇ ਧੁੰਮੇ ਤੋਂ ਸਾਰਿਆਂ ਨੂੰ ਡਰ ਲੱਗਦਾ ਹੈ । ਅਣਖ ਮਰ ਗਈ ਹੈ ਜਾਂ ਕਿਤੇ ਵੇਚ ਹੀ ਦਿੱਤੀ ਹੈ । ਸਿੱਖ ਵਿਰੋਧੀ ਕਾਰੇ ਕਰਨ ਲਈ ਸਰਕਾਰਾਂ ਵਲੋਂ ਏਹੋ ਜਿਹੇ ਪਾਖੰਡੀਆਂ ਨੂੰ ਮੋਟੀ ਰਕਮ ਮਿਲਦੀ ਹੈ । ਸਿੱਖ ਸਿੱਖੀ ਅਤੇ ਪੰਜਾਬ ਨੂੰ ਖਤਮ ਕਰਨ ਲਈ ਸੰਨ 1947 ਤੋਂ ਹੀ ਹਿੰਦ ਸਰਕਾਰਾਂ ਅਰਬਾਂ ਰੁਪਏ ਖਰਦੀਆਂ ਆ ਰਹੀਆਂ ਹਨ । ਇਤਿਹਾਸ ਬਦਲਨਾ , ਗਲਤ ਮਲਤ ਪਰਚਾਰ ਕਰਾਉਣਾ ਅਸੱਭਿਆਚਾਰ ਪ੍ਰੋਗਰਾਮ ਕਰਵਾਉਣੇ , ਮਨੋਵਿਗਿਆਨਕ ਤਰੀਕੇ ਨਾਲ ਸਿੱਖ ਬੱਚੇ ਬੱਚੀਆਂ ਨੂੰ ਸਿੱਖੀ ਨਾਲੋਂ ਤੋੜਨਾ ਆਦਿ । ਏਸ ਕਰਕੇ ਹਰ ਚੀਜ਼ ਦਾ ਹੀ ਅੰਤ ਤੈਅ ਹੁੰਦਾ ਹੈ ਅਤੇ ਅੱਤ ਖੁਦਾ ਦਾ ਵੈਰ ਵੀ ਹੁੰਦਾ ਹੈ । ਹੁਣ ਏਹ ਬਾਬਾ ਹੋਲੇ ਮੁਹੱਲੇ ਉੱਪਰ ਵੀ ਗੰਦਗੀ ਖਿਲਾਰੇਗਾ ਜਰੂਰ । ਬਾਕੀ ਆਪਾਂ ਸਭ ਨੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਜੀ । ਬਾਕੀ ਬੀਜੇਪੀ ਦਾ ਪੂਰਾ ਜੋਰਾ ਲੱਗਿਆ ਹੋਇਆ ਹੈ ਪੰਜਾਬ ਦੀ ਰਾਜ ਸੱਤਾ ਉੱਪਰ ਕਾਬਜ਼ ਹੋਣ ਲਈ , 2026 ਵਿੱਚ ਏਹਨਾਂ ਨੇ ਕਈ ਪਾਪੜ ਵੇਲਣੇ ਹਨ । ਇੱਕ ਪਾਖੰਡੀ ਅਤੇ ਨਕਲੀ ਸਾਧ ਬਿਆਸ ਵਾਲੇ ਗਰਿੰਦਰ ਢਿੱਲੋਂ ਕਰੋੜਪਤੀ ਨੂੰ ਤਾਂ ਇਹਨਾਂ ਨੇ ਨਾਲ ਤੋਰ ਹੀ ਲਿਆ ਹੈ । ਬਾਕੀ ਸ਼੍ਰੋਮਣੀ ਗਦਾਰ ਦਲ ਬਾਦਲ ਅਤੇ ਬੀਜੇਪੀ ਵੀ ਇਕੱਠੇ ਹੀ ਹਨ ਅੰਦਰਖਾਤੇ , ਜਲਦੀ ਹੀ ਬਾਹਰੋਂ ਵੀ ਰਿਲਾਇੰਸ ਹੋਣ ਹੀ ਵਾਲਾ ਲੱਗਦਾ ਹੈ । ਪੰਜਾਬ ਵਾਸੀਓ ਚੁਸਤ ਅਤੇ ਸਤਰਕ ਰਿਹੋ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ 2027 ਵਿੱਚ ਸਾਥ ਦਿਓ ਜੀ।

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: GURBHEJ SINGH ANANDPURI







