Nazrana Times

ਪੰਜਾਬੀ

ਪਿੰਡ ਠਰੂ ਵਿਖੇ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਸਾਬਕਾ ਸਰਪੰਚ ਸਮੇਤ ਦੋ ਸਾਬਕਾ ਪੰਚਾਇਤ ਮੈਂਬਰ ਭਾਜਪਾ ਵਿੱਚ ਸ਼ਾਮਲ

30 May, 2025 12:37 AM
ਪਿੰਡ ਠਰੂ ਵਿਖੇ ਜ਼ਿਲ੍ਹਾ ਪ੍ਰਧਾਨ ਸੰਧੂ ਦੀ ਅਗਵਾਈ ਹੇਠ ਸਾਬਕਾ ਸਰਪੰਚ ਸਮੇਤ ਦੋ ਸਾਬਕਾ ਪੰਚਾਇਤ ਮੈਂਬਰ ਭਾਜਪਾ ਵਿੱਚ ਸ਼ਾਮਲ

ਤਨ-ਮਨ ਨਾਲ ਕੰਮ ਕਰਨ ਵਾਲੇ ਹਰ ਮਿਹਨਤੀ ਵਰਕਰ ਦਾ ਭਾਜਪਾ ਹਮੇਸ਼ਾਂ ਮਾਣ ਸਨਮਾਨ ਰੱਖਦੀ ਹੈ ਬਹਾਲ– ਹਰਜੀਤ ਸੰਧੂ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,29 ਮਈ

ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਠਰੂ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਸਰਪੰਚ ਅਤੇ ਦੋ ਸਾਬਕਾ ਪੰਚਾਇਤ ਮੈਂਬਰਾਂ ਨੇ ਆਪਣੇ ਦਰਜਨਾਂ ਹੀ ਮੋਹਤਬਰਾਂ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਭਾਜਪਾ ਚ'ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਜਸਵਿੰਦਰ ਕੌਰ, ਸਾਬਕਾ ਮੈਂਬਰ ਪੰਚਾਇਤ ਰਵਿੰਦਰ ਸਿੰਘ,ਸਾਬਕਾ ਮੈਂਬਰ ਪੰਚਾਇਤ ਬਲਦੇਵ ਸਿੰਘ,ਸੂਬੇਦਾਰ ਬਲਦੇਵ ਸਿੰਘ,ਸੁਖਵਿੰਦਰ ਕੌਰ,ਸਿਰਨਜੀਤ ਕੌਰ,ਬਿਕਰਮਜੀਤ ਸਿੰਘ,ਸੁਖਦੇਵ ਸਿੰਘ, ਅਰਜਨ ਸਿੰਘ, ਸਤਨਾਮ ਸਿੰਘ,ਡਾ. ਗੁਲਸ਼ਨ ਕੁਮਾਰ,ਬਲਵਿੰਦਰ ਸਿੰਘ,ਹਰਜੀਤ ਸਿੰਘ, ਕਰਨਬੀਰ ਸਿੰਘ ਆਦਿ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਜ਼ਿਲ੍ਹਾ ਲੀਡਰਸ਼ਿਪ ਦੀ ਹਾਜਰੀ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਹੋਏ ਇਕੱਠ ਦੌਰਾਨ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਸਾਨੂੰ ਕਿਸੇ ਦ੍ਰਿੜ,ਬੇਦਾਗ ਅਤੇ ਸੁਹਿਰਦ ਮੁੱਖ ਮੰਤਰੀ ਦੀ ਲੋੜ ਹੈ।ਜਿੰਨਾ ਚਿਰ ਪੰਜਾਬ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਦੇ ਸੁਚੱਜੇ ਅਤੇ ਇਮਾਨਦਾਰ ਹੱਥਾਂ ਵਿੱਚ ਨਹੀਂ ਆਉਂਦੀ,ਪੰਜਾਬ ਇਸੇ ਤਰਾਂ ਹੀ ਲੁੱਟਿਆ ਕੁੱਟਿਆ ਜਾਂਦਾ ਰਹੇਗਾ।ਜਿਵੇਂ ਕਿ ਭਾਰਤ ਦੀ ਅਜਾਦੀ ਤੋਂ ਬਾਅਦ ਲਗਭਗ 8 ਦਹਾਕੇ ਤੋਂ ਹੀ ਪੰਜਾਬ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕੰਗਾਲੀ ਦੇ ਰਾਹ 'ਤੇ ਖੜਾ ਕਰਕੇ ਰੱਖ ਦਿੱਤਾ ਹੈ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ ਕਿ ਪੰਜਾਬ ਸੂਬਾ ਦੇਸ਼ ਦੇ ਦੂਸਰੇ ਸੂਬੇ ਜੋ ਤਰੱਕੀ ਦੀਆਂ ਲੀਹਾਂ ਤੇ ਹਨ ਵਾਂਗ ਵੀ ਤਾਂ ਹੀ ਤਰੱਕੀ ਕਰ ਸਕਦਾ ਹੈ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ।ਇਹ ਤਾਂ ਹੀ ਸੰਭਵ ਹੈ ਕਿ ਆਪਾਂ ਸਾਰੇ ਵਰਗਾਂ ਨੂੰ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਲੋਕਤੰਤਰ ਤਰੀਕੇ ਨਾਲ ਸਪੱਸ਼ਟ ਬਹੁਮਤ ਮਿਲੇ ਅਤੇ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਜਸਕਰਨ ਸਿੰਘ ਗਿੱਲ,ਸਾਬਕਾ ਸਰਕਲ ਪ੍ਰਧਾਨ ਪਵਨ ਦੇਵਗਨ,ਵਪਾਰ ਸੈੱਲ ਕੋ ਕਨਵੀਨਰ ਵਿਵੇਕ ਅਗਰਵਾਲ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਨੌਜਵਾਨ ਆਗੂ ਗਗਨਦੀਪ ਸਿੰਘ ਠਰੂ,ਜੱਬਰ ਸਿੰਘ ਤਰਨਤਾਰਨ,ਹਰਪ੍ਰੀਤ ਸਿੰਘ ਖਾਲਸਾ,ਦੀਪੂ ਗਿੱਲ ਅਤੇ ਹੋਰ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #