ਕਿਸਾਨੀ ਮੋਰਚੇ ਅਤੇ ਪੰਜਾਬ ਯੂਨੀਵਰਸਿਟੀ ਮੋਰਚੇ ਦੀ ਜਿੱਤ ਤੋਂ ਸਿੱਖ ਕੌਮ ਸਬਕ ਲਵੇ
03 Dec, 2025 04:08 AM
ਕਿਸਾਨੀ ਮੋਰਚੇ ਅਤੇ ਪੰਜਾਬ ਯੂਨੀਵਰਸਿਟੀ ਮੋਰਚੇ ਦੀ ਜਿੱਤ ਤੋਂ ਸਿੱਖ ਕੌਮ ਸਬਕ ਲਵੇ
ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੁੱਝ ਸਮਾਂ ਪਹਿਲਾਂ ਸੱਥ ਜਥੇਬੰਦੀ ਨੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ । ਇਸ ਤੋਂ ਬਾਅਦ ਭਾਰਤ ਦੀ ਸੱਤਾ ਉੱਤੇ ਕਾਬਜ਼ ਧਿਰ ਨੇ ਚੰਡੀਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਨੂੰ ਹੜੱਪਣ ਦੀ ਨਾਕਮਯਾਬ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦੀ ਏਕਤਾ ਅਤੇ ਸਿੱਖਾਂ ਅਤੇ ਪੰਜਾਬੀਆਂ ਹਰਿਆਣਵੀ ਭਰਾਵਾਂ ਦੇ ਸਾਥ ਨੇ ਵਿਦਿਆਰਥੀ ਜਥੇਬੰਦੀਆਂ ਦੇ ਹੌਂਸਲੇਂ ਹੋਰ ਵੀ ਬੁਲੰਦ ਕਰ ਦਿੱਤੇ ਅਤੇ ਏਸ ਸਮੂਹਕ ਏਕਤਾ ਨੇ ਆਖਰਕਾਰ ਕਿਸਾਨੀ ਸੰਘਰਸ਼ ਵਾਂਗ ਭਾਰਤ ਸਰਕਾਰ ਨੂੰ ਝੁੱਕਣ ਲਈ ਮਜਬੂਰ ਕਰ ਦਿੱਤਾ ਅਤੇ ਕੱਲ੍ਹ 27 ਨਵੰਬਰ 2025 ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਵੱਲੋਂ ਲਿਖਤੀ ਰੂਪ ਵਿੱਚ ਇਹ ਗੱਲ ਸਵੀਕਾਰ ਕਰ ਲਈ ਗਈ ਕਿ 91 ਮੈਂਬਰੀ ਸੈਨੇਟ ਦੀਆਂ ਚੋਣਾਂ ਸਤੰਬਰ 2026 ਵਿੱਚ ਕਰਵਾਈਆਂ ਜਾਣਗੀਆਂ । ਏਕਤਾ ਦੀ ਸਿਰੜ ਦੀ ਅਤੇ ਸੱਚ ਦੀ ਆਖਰਕਾਰ ਜਿੱਤ ਹੋਈ ਹੈ । ਅਸੀਂ ਆਪਣੇ ਨਿੱਜੀ ਤਜਰਬੇ 45 ਸਾਲਾਂ ਦੇ ਮੁਤਾਬਕ ਸਿੱਖਾਂ ਨੂੰ ਪੰਜਾਬੀਆਂ ਨੂੰ ਵਿਦਿਆਰਥੀਆਂ ਨੂੰ ਇਹ ਗੱਲ ਦੱਸਣਾਂ ਚਾਹੁੰਦੇ ਹਾਂ ਕਿ ਭਾਈ ਸਤਰਕ ਰਿਹੋ ਚੁਸਤ ਰਿਹੋ ਅਤੇ ਜਾਗਦੇ ਰਿਹੋ , ਏਹ ਬ੍ਰਾਹਮਣਵਾਦੀ ਸੋਚ ਕੁੱਝ ਸਮੇਂ ਲਈ ਝੁੱਕ ਕੇ ਫੇਰ ਤਕੜਾ ਵਾਰ ਕਰਦੀ ਹੁੰਦੀ ਹੈ । ਇਹ ਬਾਜ਼ ਆਉਣ ਵਾਲੇ ਨਹੀਂ ਹਨ । ਇਹਨਾਂ ਦਾ ਮਿਸ਼ਨ ਹੈ ਨਿਸ਼ਾਨਾ ਹੈ ਟੀਚਾ ਹੈ ਮੰਤਵ ਹੈ ਕਿ ਪੰਜਾਬ ਪੰਜਾਬੀਅਤ ਸਿੱਖਾ ਅਤੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣਾ । ਏਸ ਮਿਸ਼ਨ ਵਿੱਚ ਕਾਮਯਾਬ ਹੋਣ ਲਈ ਬ੍ਰਾਹਮਣਵਾਦੀਆਂ ਨੇ ਹਿੰਦੂਤਵੀਆਂ ਨੇ ਆਰ ਐਸ ਐਸ ਨੇ ਭਾਜਪਾ ਸਰਕਾਰ ਨੇ ਭਾਰਤੀ ਏਜੰਸੀਆਂ ਨੇ ਮੋਦੀ ਅਮਿੱਤ ਸ਼ਾਹ ਰਾਜਨਾਥ ਸਿੰਘ ਜੈ ਸ਼ੰਕਰ ਅਜੀਤ ਡੋਵਾਲ ਵਰਗਿਆਂ ਦੀ ਜੁੰਡਲੀ ਨੇ ਹਜ਼ਾਰਾਂ ਸਕੀਮਾਂ ਚਲਾਈਆਂ ਹੋਈਆਂ ਹਨ । ਅਗਰ ਇੱਕ ਸਕੀਮ ਇਹਨਾਂ ਦੀ ਫੇਲ੍ਹ ਹੋ ਜਾਵੇ ਤਾਂ ਦੂਜੀ ਚਲਾ ਦਿੰਦੇ ਹਨ । ਏਸ ਕਰਕੇ ਇਹਨਾਂ ਉੱਪਰ ਭਰੋਸਾ ਕਰਕੇ ਆਪਣੇ ਪੈਰਾਂ ਉੱਪਰ ਆਪ ਹੀ ਕੁਹਾੜੀ ਮਾਰਨ ਵਾਲੀ ਗੱਲ ਹੈ । ਇਹ ਲੋਕ ਵੀ ਔਰੰਗਜੇਬ ਦੀ ਤਰਜ਼ ਉੱਤੇ ਮੁਸਲਮਾਨਾਂ ਸਿੱਖਾਂ ਇਸਾਈਆਂ ਜੈਨੀਆਂ ਬੋਧੀਆਂ ਪਾਰਸੀਆਂ ਰਵਿਦਾਸੀਆਂ ਬਾਲਮੀਕੀਆਂ ਜਾਣੀ ਕਿ ਸਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਹਨ । ਏਸ ਕਰਕੇ ਸਾਡੇ ਸਭ ਦੇ ਏਕੇ ਨੇ ਹੀ ਕਿਸਾਨੀ ਮੋਰਚੇ ਨੂੰ ਜਿੱਤ ਦਿਵਾਈ ਸੀ , ਸਾਡੇ ਸਭਨਾਂ ਦੇ ਏਕੇ ਨੇ ਹੀ ਚੰਡੀਗੜ੍ਹ ਯੂਨੀਵਰਸਿਟੀ ਮੋਰਚੇ ਨੂੰ ਜਿੱਤ ਦਿਵਾਈ ਹੈ । ਏਸੇ ਏਕੇ ਨੇ ਹੀ ਸਿੱਖਾਂ ਨੂੰ ਪੰਜਾਬੀਆਂ ਨੂੰ ਇੱਕ ਦਿਨ ਖਾਲਿਸਤਾਨ ਵੀ ਦਿਵਉਣਾ ਹੈ । ਸੋ ਸਾਨੂੰ ਅਤੇ ਤੁਹਾਨੂੰ ਸਭ ਨੂੰ ਦਿਲਾਂ ਦਿਮਾਗ਼ਾਂ ਮਨਾਂ ਅਤੇ ਅੰਤਰ ਆਤਮਾਵਾਂ ਵਿੱਚੋਂ ਡਰ ਅਤੇ ਭੌ ਕੱਢ ਕੇ ਸਿੱਧਮ ਸਿੱਧੀ ਆਜ਼ਾਦ ਖਾਲਸਾ ਰਾਜ ਭਾਵ ਕਿ ਖਾਲਿਸਤਾਨ ਦੀ ਜੰਗ ਦੀ ਤਿਆਰੀ ਆਰੰਭ ਕਰਨੀ ਚਾਹੀਦੀ ਹੈ । ਸਾਰੀ ਉੱਮਰ ਇਹ ਹੀ ਕਹੀ ਜਾਈਏ ਕਿ ਅਸੀਂ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਤੇ ਆਜ਼ਾਦ ਹੋਣਾ ਹੈ, ਇਕੱਲੇ ਕਹਿਣ ਨਾਲ ਨਹੀਂ ਹੁਣ ਕੁੱਝ ਕਰਨ ਨਾਲ ਹੀ ਸਰਨਾ ਹੈ । ਕੌਮ ਦੀਆਂ ਜਥੇਬੰਦੀਆਂ ਦੇ ਨੇਤਾ ਸਾਹਿਬਾਨ ਲੀਡਰ ਲੋਕ ਭਾਈ ਪਰਮਜੀਤ ਸਿੰਘ ਮੰਡ ਦਲ ਖਾਲਸਾ ਦੀ ਤਰਾਂ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਦੀ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਰ੍ਹਾਂ ਸਿੱਖ ਕੌਮ ਨੂੰ ਸਿੱਖਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਵਾਰੇ ਸਪੱਸ਼ਟ ਕਰਨ ਅਤੇ ਅਤੇ ਨਿਸ਼ਾਾਨੇ ਤਹਿਤ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇ । ਅੱਜ ਭਾਈ ਧਰਮ ਸਿੰਘ ਜੀ ਕਾਸ਼ਤੀਵਾਲ ਭਾਈ ਸਾਹਿਬ ਸਿੰਘ ਜੀ ਕਾਸ਼ਤੀਵਾਲ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਭਾਈ ਧਰਮ ਸਿੰਘ ਜੀ ਖਾਲਸਾ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਕਰਵਾਏ ਗਏ ਸਮਾਗਮ ਵਿੱਚ ਭਾਈ ਇਮਾਨ ਸਿੰਘ ਜੀ ਮਾਨ ਸਪੁੱਤਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਅਸੀਂ ਇਨਸਾਫ਼ ਵੀ ਲੈਣਾ ਹੈ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀ ਯੂ ਐਨ ਓ ਤੱਕ ਵੀ ਜਾਵਾਂਗੇ, ਭਾਵ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਅਸੀਂ ਹਰ ਫਰੰਟ ਉੱਤੇ ਲੜਨਾ ਹੈ ਅਸੀਂ ਵੋਟਾਂ ਵਾਲੀ ਲੜਾਈ ਵੀ ਲੜਨੀ ਹੈ । ਸਾਡਾ ਖੁਦ ਦਾ ਵੀ ਵਿਚਾਰ ਹੈ ਕਿ ਦੁਸ਼ਮਣ ਲਈ ਵਿਰੋਧੀਆਂ ਲਈ ਕੋਈ ਵੇ ਸਪੇਸ ਭਾਵ ਖਾਲੀ ਜਗਾਹ ਨਾ ਛੱਡੀ ਜਾਵੇ । ਅੱਜ ਸਾਡੇ ਸਭ ਦੇ ਏਕੇ ਨਾਲ ਹੋਈ ਹੋਈਆਂ ਛੋਟੀਆਂ ਛੋਟਿਆਂ ਜਿੱਤਾਂ ਵਿੱਚੋਂ ਸਾਨੂੰ ਕਿਤੇ ਨਾ ਕਿਤੇ ਵੱਡੀ ਜਿੱਤ ਵੀ ਨਜ਼ਰ ਆਉਂਦੀ ਹੈ । ਉੱਹ ਦਿਨ ਉੱਹ ਹਫਤਾ ਉੱਹ ਵਾਰ ਉੱਹ ਮਹੀਨਾ ਉੱਹ ਸਾਲ ਉੱਹ ਰੁੱਤ ਉੱਹ ਘੜੀ ਉੱਹ ਪਲ ਕਿਹੋ ਜਿਹੇ ਹੋਣਗੇ ਜਦੋਂ ਅਸੀਂ ਆਪਣੇ ਰਾਜ ਭਾਗ ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਦੇ ਮਾਲਕ ਹੋਵਾਂਗੇ । ਸੋ ਖਾਲਸਾ ਜੀ ਬੜੀ ਮਿਹਨਤ ਕਰਨੀ ਪੈਂਣੀ ਅਤੇ ਬਹੁਤ ਕੁਰਬਾਨੀਆਂ ਦੇਣੀਆਂ ਪੈਣੀਆਂ ਹਨ ਏਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ । ਇਰਾਦੇ ਪੱਕੇ ਹੋਣ ਅਤੇ ਗੁਰੂ ਸਾਹਿਬਾਨ ਜੀਆਂ ਉੱਤੇ ਸੰਪੂਰਨ ਭਰੋਸਾ ਹੋਵੇ ਤਾਂ ਕੋਈ ਵੀ ਕਾਰਜ ਰੁੱਕ ਨਹੀਂ ਸਕਦਾ ।ਏਸ ਕਰਕੇ ਸਾਡਾ ਪੱਕਾ ਹੀ ਹੋਕਾ ਹੈ ਕਿ ਭਾਈ ਸਿੱਖੋ ਜਾਗਦੇ ਰਹੋ , ਬ੍ਰਾਹਮਣਵਾਦ ਰੂਪੀ ਦੈਂਤ ਕਾਨੂੰਨਾਂ ਰਾਹੀਂ ਤੁਹਾਡਾ ਸਭ ਕੁੱਝ ਹੜੱਪਣ ਲਈ ਇੱਕ ਸੁਨਾਮੀ ਦੀ ਤਰ੍ਹਾਂ ਚੜ੍ਹਿਆ ਆ ਰਿਹਾ ਹੈ ਤੇ ਬਚ ਜਾਓ । ਬਾਦਲ ਐਂਡ ਪ੍ਰਾਈਵੇਟ ਲਿਮਿਟਿਡ ਗਦਾਰ ਕੰਪਨੀ, ਕਾਂਗਰਸ, ਭਾਜਪਾ ਅਤੇ ਝਾੜੂ ਵਾਲਿਆਂ ਕੋਲੋਂ ਕੋਈ ਵੀ ਆਸ ਨਾ ਰੱਖਿਓ ਸਿੱਖੋ ਅਤੇ ਪੰਜਾਬੀਓ । ਇਹ ਤੁਹਾਨੂੰ ਖੈਰਾਤਾਂ ਤਾਂ ਦੇ ਦੇਣਗੇ ਪਰ ਤੁਹਾਡੇ ਧਰਮ ਇਸ਼ਟ ਸੱਭਿਆਚਾਰ ਬੋਲੀ ਪਹਿਰਾਵੇ ਦੀ ਰੱਖਿਆ ਨਹੀਂ ਕਰ ਸਕਣਗੇ । ਏਸ ਕਰਕੇ ਪੰਜਾਬ ਵਿੱਚ ਖਾਲਸੇ ਜੀ ਕੇ ਬੋਲਬਾਲੇ ਹੋਣੇ ਜਰੂਰੀ ਹਨ । ਪੰਜਾਬ ਬਚਾਓ ਪੰਜਾਬੀ ਬਚਾਓ ਸਿੱਖ ਬਚਾਓ ਅਤੇ ਸਿੱਖੀ ਬਚਾਓ ਜੀ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: GURBHEJ SINGH ANANDPURI








