Nazrana Times

ਪੰਜਾਬੀ

ਗੁਰਮੁਖਿ ਸ਼ਬਦ ਪਛਾਣ ਕਰ ਪੱਕੀ ਸਾਂਝ ਬਣਾ ਚੱਲਿਆ।

05 Dec, 2025 09:57 PM
ਗੁਰਮੁਖਿ ਸ਼ਬਦ ਪਛਾਣ ਕਰ  ਪੱਕੀ ਸਾਂਝ ਬਣਾ ਚੱਲਿਆ।

ਨਾਂ ਕੋਈ ਏਥੇ ਕਿਸੇ ਦੀ ਸੁਣਦਾ 
ਹਰ ਕੋਈ ਆਪਣੇ ਰਾਹ ਚੱਲਿਆ। 
ਕਿਸੇ ਦਾ ਸਿਜਦਾ ਪੱਛਮ ਵੱਲ ਨੂੰ 
ਕੋਈ ਦੱਖਣ ਵੱਲ ਨੂੰ ਪਿਆ ਚੱਲਿਆ।
 

ਕੋਈ ਪਿਆ ਅੱਲ੍ਹਾ ਨੂੰ ਜਪਦਾ 
ਕੋਈ ਰਾਮ ਕ੍ਰਿਸ਼ਨ ਧਿਆ ਚੱਲਿਆ। 
ਕੋਈ ਤੀਰਥਿ ਤੇ ਨ੍ਹਾਵਣ ਚੱਲਿਆ
ਕੋਈ ਪਿੰਡੇ ਮਲ ਸੁਆਹ ਚੱਲਿਆ।
 

ਕੋਈ ਗੰਗਾ ਵਿੱਚ ਚੁੱਭੀਆਂ ਲਾਵੇ 
ਕੋਈ ਬੈਠਾ ਜਟਾਂ ਵਧਾ ਚੱਲਿਆ।
ਧਰਮ ਦੇ ਨਾਂ ਤੇ ਕਰਮ ਇਹ ਕਰਕੇ 
ਕਰਕੇ ਸਿਰ ਖਪਾਅ ਚੱਲਿਆ।
 

ਕੋਈ ਧਰਤੀ ਦਾ ਭ੍ਰਮਣ ਕਰਦਾ 
ਕੋਈ ਸੁਰਤਿ ਸਮਾਧੀ ਲਾ ਚੱਲਿਆ।
ਜਿੰਨਾਂ ਕਿਸੇ ਨੇ ਸਮਝਿਆ ਤੈਨੂੰ 
ਉਨ੍ਹਾਂ ਹੀ ਬੱਸ ਗਾ ਚੱਲਿਆ।
 

ਗੁਰਮੁਖਿ ਸ਼ਬਦ ਪਛਾਣ ਕਰ 
ਪੱਕੀ ਸਾਂਝ ਬਣਾ ਚੱਲਿਆ। 
ਚੀਮੇਂ ਵਰਗਾ ਮਨਮੁਖ ਬੰਦਾ 
ਸਭ ਕੁਝ ਹੀ,ਕਰ ਤਬਾਹ ਚੱਲਿਆ। 
 

                ਜਗਜੀਤ ਸਿੰਘ ਚੀਮਾਂ ਕਲਾਂ 
          WhatsApp 98555-31984

Posted By: GURBHEJ SINGH ANANDPURI