Nazrana Times

ਪੰਜਾਬੀ

ਅਧਿਕਾਰ ਸੰਘਰਸ਼ ਪਾਰਟੀ ਨੇ ਹਰਿਆਣਾ ਪ੍ਦੇਸ਼ ਵਿੱਚ ਵੀ ਪਾਰਟੀ ਦਾ ਕੀਤਾ ਵੱਡਾ ਵਿਸਤਾਰ- : ਇੰਜ-ਸੁਰਿੰਦਰ ਸਿੰਘ ਭਿੰਡਰ

26 May, 2025 06:28 PM
ਅਧਿਕਾਰ ਸੰਘਰਸ਼ ਪਾਰਟੀ ਨੇ ਹਰਿਆਣਾ ਪ੍ਦੇਸ਼ ਵਿੱਚ ਵੀ ਪਾਰਟੀ ਦਾ ਕੀਤਾ ਵੱਡਾ ਵਿਸਤਾਰ-  :  ਇੰਜ-ਸੁਰਿੰਦਰ ਸਿੰਘ ਭਿੰਡਰ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਧਿਕਾਰ ਸੰਘਰਸ਼ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਦੇ ਗਰਾਫ਼ ਨੂੰ ਵਧਾਉਣ ਵਾਸਤੇ ਰਾਤ ਦਿਨ ਤੇਜ ਰਫ਼ਤਾਰ ਨਾਲ ਕੰਮ ਚ ਜੁੱਟੀ ਹੋਈ ਹੈ। ਪਾਰਟੀ ਦੇ ਰਾਸ਼ਟਰੀ ਪ੍ਧਾਨ ਇੰਜ ਜੀ ਐਸ ਸ਼ੇਰਗਿਲ ਅਤੇ ਸੀਨੀਅਰ ਰਾਸ਼ਟਰੀ ਓੁਪ ਪ੍ਧਾਨ ਸਤਵੀਰ ਕੌਰ ਮਨਹੇੜਾ,ਜਗਜੀਤ ਸਿੰਘ ਘਨੌਰ ਨੇ 25 ਮਈ ਨੂੰ ਹਰਿਆਣੇ ਸਟੇਟ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਲਈ ਵੱਡੀਆਂ ਨਿਯੁਕਤੀਆਂ ਕੀਤੀਆਂ ਹਨ । ਰਮੇਸ਼ ਕੁਮਾਰ ਬੂਮਬਕ ਨੂੰ ਕੌਮੀ ਸਕੱਤਰ, ਸਤੀਸ਼ ਕੁਮਾਰ ਆਦਵੰਸ਼ੀ ਨੂੰ ਹਰਿਅਣਾ ਸਟੇਟ ਦਾ ਪ੍ਧਾਨ , ਰਾਜਿੰਦਰ ਢੀਲੋੜ ਨੂੰ ਸਟੇਟ ਜਨਰਲ ਸਕੱਤਰ , ਸ਼ਾਮ ਲਾਲ ਬੂਮਬਕ ਨੂੰ ਕੈਸ਼ੀਅਰ ਤੇ ਮੀਰਾ ਕੁਮਾਰੀ ਨੂੰ ਸਟੇਟ ਸਕੱਤਰ ਨਿਯੁਕਤ ਕੀਤਾ। ਮੀਰਾਂ ਕੁਮਾਰੀ ਕਾਂਗਰਸ ਦੇ ਸਟੇਟ ਸਕੱਤਰ ਦੇ ਅਹੁਦੇ ਨੂੰ ਛੱਡ ਕੇ ਅਧਿਕਾਰ ਸੰਘਰਸ਼ ਪਾਰਟੀ ਵਿੱਚ ਹੋਏ ਹਨ

ਪਾਰਟੀ ਜਲਦੀ ਹੀ ਹਿਮਾਚਲ ਪ੍ਦੇਸ਼ ਵਿੱਚ ਹੋਰ ਵਿਸਤਾਰ ਕਰਨ ਜਾ ਰਹੀ ਹੈ । ਪ੍ਰੈਸ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਧਾਨ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਹਰਿਆਣਾ ਦੀਆਂ 2029 ਵਿੱਚ ਆਪਣੇ ਦਮ ਤੇ 90 ਸੀਟਾਂ ਤੇ ਵਿਧਾਨ ਸਭਾ ਚੋਣਾਂ ਲੜੇਗੀ । ਪਾਰਟੀ ਵਿੱਚ ਸ਼ਾਮਲ ਹੋਣ ਲਈ ਨੋਜਵਾਨਾ ਵਿੱਚ ਭਾਰੀ ਓੁਤਸ਼ਾਹ ਹੈ। ਵੱਡੀ ਗਿਣਤੀ ਯੂਥ ਪਾਰਟੀ ਨਾਲ ਜੁੜ ਰਹੇ ਹਨ। ਹਰਿਆਣਾ ਸਟੇਟ ਦੀਆਂ ਪਾਰਟੀ ਵਿੱਚ ਵੱਡੀਆਂ ਨਿਯੁਕਤੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਹੁਣ ਰਾਜਸੀ ਵੱਡਾ ਬਦਲਾਅ ਚਾਹੁੰਦੇ ਹਨ । ਅਧਿਕਾਰ ਸ਼ੰਘਰਸ਼ ਪਾਰਟੀ ਹਰ ਪੱਖੋ ਲੈਸ ਹੋਕੇ 2029 ਦੀਆ ਅਸੈਬਲੀ ਅਤੇ ਲੋਕਸਭਾ ਚੋਣਾਂ ਲੜੇਗੀ।

ਇਕ ਹੋਰ ਪ੍ਰੋਗਰਾਮ ਵਿੱਚ ਕਰਨਵੀਰ ਕੁਮਾਰ ਖੁਆਸਪੁਰਾ ਨੂੰ ਰੋਪੜ ਜਿਲੇ ਦਾ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

Posted By: GURBHEJ SINGH ANANDPURI

Loading…
Loading the web debug toolbar…
Attempt #