Nazrana Times

ਪੰਜਾਬੀ

ਕਸਬਾ ਟਾਂਗਰਾ ਬੀਤੀ ਰਾਤ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਇਲ ਅਤੇ ਹੋਰ ਸਮਾਨ ਚੋਰੀ।

04 Mar, 2026 09:09 PM
ਕਸਬਾ ਟਾਂਗਰਾ ਬੀਤੀ ਰਾਤ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਇਲ ਅਤੇ ਹੋਰ ਸਮਾਨ ਚੋਰੀ।

ਟਾਂਗਰਾ – ਸੁਰਜੀਤ ਸਿੰਘ ਖਾਲਸਾ।

ਕਸਬਾ ਟਾਂਗਰਾ ਵਿਖੇ ਚੌਂਕੀਦਾਰਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਚੋਰਾਂ ਵੱਲੋਂ ਬੜੀ ਦਲੇਰੀ ਨਾਲ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੋ ਲੱਖ ਰੁਪੈ ਦੇ ਲਗਭਗ ਨਵੇਂ ਅਤੇ ਪੁਰਾਣੇ ਰਿਪੇਅਰ ਹੋਣ ਆਏ ਮੋਬਾਇਲ ਚੋਰੀ ਕੀਤੇ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਕੀ ਠੁਕਰਾਲ ਦਸਿਆ ਕਿ ਲੁਟੇਰਿਆਂ ਨੇ ਰਾਤ 12 ਵਜੇ ਤੋਂ 2 ਵਜੇ ਦੇ ਦਰਮਿਆਨ ਬਿਲਕੁਲ ਨਿਡਰ ਹੋ ਕੇ ਚੋਰੀ ਦੀ ਘਟਨਾਂ ਨੂੰ ਅੰਜਾਮ ਦਿਤਾ। ਸਾਰੀ ਘਟਨਾਂ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਚੁਕੀ ਹੈ। ਇਸ ਦੀ ਲਿਖਤੀ ਰਿਪੋਰਟ ਪੁਲੀਸ ਚੌਂਕੀ ਟਾਂਗਰਾ ਵਿਚ ਦਰਜ ਕਰਵਾ ਦਿਤੀ ਗਈ ਹੈ।ਚੌਂਕੀ ਇੰਨਚਾਰਜ ਸ੍ਰੀ ਸਿਕੰਦਰ ਲਾਲ ਨੇ ਦੱਸਿਆ ਕਿ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈਕ ਕਰਕੇ ਦੋਸ਼ੀਆਂ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ।ਟਾਂਗਰਾ ਅਡਾ ਕਮੇਟੀ ਦੇ ਪ੍ਰਧਾਂਨ ਕੁਲਵੰਤ ਸਿੰਘ ਨੂੰ ਰਾਤ ਸਮੇਂ ਚੌਕੀਂਦਾਰਾ ਦਾ ਕੋਈ ਪ੍ਰਬੰਧ ਨਾ ਹੋਣ ਸਬੰੀ ਪੁਛਿਆ ਤਾਂ ਉਹਨਾਂ ਕਿਹਾ ਕਿ ਚੌਂਕੀਦਾਰਾਂ ਨੂੰ ਦੁਕਾਨਦਾਰਾਂ ਵੱਲੋਂ ਹਰ ਮਹੀਨੇ ਪੈਸੇ ਇਕੱਠੇ ਕਰਕੇ ਦੇਣੇ ਹੁੰਦੇ ਹਨ ਪਰ ਬਹੁਤੇ ਦੁਕਾਨਦਾਰ ਚੌਂਕੀਦਾਰਾਂ ਨੂੰ ਮਹੀਨੇ ਬੀਤ ਜਾਣ ਤੇ ਪੈਸੇ ਹੀ ਨਹੀਂ ਦਿੰਦੇ ਚੌਂਕੀਂਦਾਰਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਣ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ

Posted By: GURBHEJ SINGH ANANDPURI