Nazrana Times

ਪੰਜਾਬੀ

ਇਜ਼ਰਾਈਲ-ਈਰਾਨ ਜੰਗ , ਕੋਣ ਪਿਆ ਭਾਰੂ ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

18 Jun, 2025 05:21 AM
ਇਜ਼ਰਾਈਲ-ਈਰਾਨ ਜੰਗ , ਕੋਣ ਪਿਆ ਭਾਰੂ ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਇਜ਼ਰਾਈਲ-ਈਰਾਨ ਜੰਗ ਕੋਣ ਪਿਆ ਭਾਰੂ

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਦਾ ਕਥਿਤ ਪ੍ਰਮਾਣੂ ਪ੍ਰੋਗਰਾਮ ਰੋਕਣ ਲਈ 14-15 ਜੂਨ 2025 ਨੂੰ, ਇਜ਼ਰਾਈਲ ਨੇ ਆਪਣੀ ਹਵਾਈ ਫੌਜ ਦੇ 200 ਜਹਾਜਾਂ ਨਾਲ ਈਰਾਨ ਉਪਰ ਹਮਲਾ ਕਰ ਦਿੱਤਾ। ਮੋਸਾਦ ਦੀ ਗੁਪਤ ਸਾਜਿਸ਼ ਨਾਲ, ਈਰਾਨ ਅੰਦਰ ਗੱਦਾਰਾਂ ਦੀ ਸਹਾਇਤਾ ਨਾਲ, ਇਜ਼ਰਾਈਲ ਨੇ ਈਰਾਨ ਦੇ 20 ਪ੍ਰਮਾਣੂ ਵਿਗਿਆਨੀਆਂ ਅਤੇ 27 ਚੋਟੀ ਦੇ ਫੌਜੀ ਅਫਸਰਾਂ ਨੂੰ ਮਿੰਟਾਂ ਵਿਚ ਮਿੱਟੀ ’ਚ ਮਿਲਾ ਦਿੱਤਾ।

ਅਲ ਜਜ਼ੀਰਾ ਅਤੇ ਰੂਸ ਦਾ ਸਰਕਾਰੀ ਮੀਡੀਆ ਅਦਾਰਾ ਆਰਟੀ ਇੰਟਰਨੈਸ਼ਨਲ ਦੀਆਂ ਰਿਪੋਰਟਾਂ ਮੁਤਾਬਕ, ਇਹ ਹਮਲੇ ਫੋਰਡੋ ਅਤੇ ਨਤਾਨਜ਼ ਵਰਗੇ ਪ੍ਰਮਾਣੂ ਠਿਕਾਣਿਆਂ ’ਤੇ ਕੇਂਦਰਿਤ ਸਨ।ਇਜ਼ਰਾਈਲ ਦਾ ਮਨਸੂਬਾ ਸੀ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਚੂਰ-ਚੂਰ ਕਰਕੇ ਦੁਨੀਆਂ ਨੂੰ ਆਪਣੀ ਬਾਹੂਬਲੀ ਤਾਕਤ ਦਾ ਲੋਹਾ ਮਨਵਾਉਣਾ ਸੀ। ਪਰ ਇਹ ਪਾਸਾ, ਜਿਵੇਂ ਕਿਸੇ ਸੱਪ ਦੀ ਪੂਛ ’ਤੇ ਪੈਰ ਰੱਖਣ ਵਰਗਾ ਸੀ, ਇਜਰਾਈਲ ’ਤੇ ਉਲਟਾ ਪਿਆ।

ਈਰਾਨ, ਜਿਵੇਂ ਸੁੱਤਾ ਸ਼ੇਰ ਗਰਜਿਆ।ਉਸ ਨੇ 16 ਜੂਨ ਦੀ ਸ਼ਾਮ ਨੂੰ ਜਵਾਬੀ ਹਮਲੇ ਸ਼ੁਰੂ ਕੀਤੇ। ਗਲੋਬਲ ਟਾਈਮਜ਼ ਅਤੇ ਨਿਊਯਾਰਕ ਟਾਈਮਜ਼ ਮੁਤਾਬਕ, ਈਰਾਨ ਨੇ ਬੈਲਿਸਟਿਕ ਮਿਜ਼ਾਈਲਾਂ, ਜਿਨ੍ਹਾਂ ਦੀ ਮਾਰ 1,500 ਤੋਂ 3,500 ਕਿਲੋਮੀਟਰ ਸੀ, ਨਾਲ ਇਜ਼ਰਾਈਲ ਦੇ ਸ਼ਹਿਰਾਂ ਨੂੰ ਕੰਬਾ ਦਿੱਤਾ। ਤੇਲ ਅਵੀਵ, ਹੈਫਾ ਅਤੇ ਫਿਲਸਤੀਨੀ ਇਲਾਕਿਆਂ ’ਚ ਬਣੀਆਂ ਸੈਟਲਰ ਕਾਲੋਨੀਆਂ ’ਤੇ ਮਿਜ਼ਾਈਲਾਂ ਦੀ ਵਰਖਾ ਹੋਈ। ਹੈਫਾ ਦਾ ਪਾਵਰ ਪਲਾਂਟ ਅੱਗ ਦੀਆਂ ਲਪਟਾਂ ਵਿਚ ਘਿਰਿਆ।ਈਰਾਨ ਦੀਆਂ ਮਿਜ਼ਾਈਲਾਂ ਇਜ਼ਰਾਈਲ ਦੀ ਆਇਰਨ ਡੋਮ ਰੱਖਿਆ ਪ੍ਰਣਾਲੀ ਨੂੰ ਚੀਰਦੀਆਂ ਲੰਘ ਗਈਆਂ।

ਈਰਾਨ ਦੇ ਸਿਹਤ ਮੰਤਰਾਲੇ ਮੁਤਾਬਕ, ਇਜ਼ਰਾਈਲ ਦੇ ਹਮਲਿਆਂ ’ਚ 286 ਲੋਕ ਮਾਰੇ ਗਏ, ਜਿਨ੍ਹਾਂ ’ਚ 73 ਔਰਤਾਂ ਅਤੇ ਬੱਚੇ ਸ਼ਾਮਲ ਨੇ। 90% ਤੋਂ ਵੱਧ ਨਾਗਰਿਕ ਸਨ। ਅਲ ਜਜ਼ੀਰਾ ਮੁਤਾਬਕ, 20 ਪ੍ਰਮਾਣੂ ਵਿਗਿਆਨੀ ਅਤੇ 27 ਇਰਾਨੀ ਫੌਜੀ ਅਫਸਰ ਮਾਰੇ ਗਏ। ਈਰਾਨ ਦੇ ਸੈਨਿਕ ਅਤੇ ਨਾਗਰਿਕ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ, ਪਰ ਉਸ ਦਾ ਪ੍ਰਮਾਣੂ ਪ੍ਰੋਗਰਾਮ, ਜੋ 800 ਫੁੱਟ ਜ਼ਮੀਨ ਹੇਠ ਚੱਲ ਰਿਹਾ ਹੈ, ਹੁਣ ਤੱਕ ਸੁਰੱਖਿਅਤ ਹੈ। ਇਸ ਦੀ ਹਾਮੀ ਯੁਐਨਓ ਨੇ ਵੀ ਭਰੀ ਹੈ।

ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਟਾਈਮਜ਼ ਮੁਤਾਬਕ, ਈਰਾਨ ਦੇ ਜਵਾਬੀ ਹਮਲਿਆਂ ’ਚ ਇਜ਼ਰਾਈਲ ’ਚ 275 ਲੋਕ ਮਾਰੇ ਗਏ, ਜਿਨ੍ਹਾਂ ’ਚ 45% ਨਾਗਰਿਕ ਸਨ। ਹੈਫਾ ਦਾ ਪਾਵਰ ਪਲਾਂਟ ਤਬਾਹ ਹੋਣ ਨਾਲ ਬਿਜਲੀ ਸਪਲਾਈ ਠੱਪ ਹੋ ਗਈ। ਤੇਲ ਅਵੀਵ ’ਚ ਕਈ ਇਮਾਰਤਾਂ ਮਲਬੇ ’ਵਿਚ ਬਦਲ ਗਈਆਂ। ਇਜ਼ਰਾਈਲ ਦੇ ਸੈਨਿਕ ਠਿਕਾਣਿਆਂ ਨੂੰ ਵੀ ਗੰਭੀਰ ਨੁਕਸਾਨ ਹੋਇਆ।

ਈਰਾਨ ਨੇ ਜਵਾਬੀ ਹਮਲਿਆਂ ’ਚ ਇਜ਼ਰਾਈਲ ਨੂੰ ਵਧੇਰੇ ਨੁਕਸਾਨ ਪਹੁੰਚਾਇਆ। ਇਜ਼ਰਾਈਲ ਨੇ ਸ਼ੁਰੂਆਤ ਵਿਚ ਵਿਗਿਆਨੀਆਂ ਅਤੇ ਫੌਜੀ ਅਫਸਰਾਂ ਨੂੰ ਮਾਰ ਕੇ ਈਰਾਨ ਨੂੰ ਝਟਕਾ ਦਿੱਤਾ, ਪਰ ਈਰਾਨ ਦੀਆਂ ਮਿਜ਼ਾਈਲਾਂ ਨੇ ਇਜ਼ਰਾਈਲ ਦੇ ਸ਼ਹਿਰਾਂ ’ਚ ਤਬਾਹੀ ਮਚਾ ਦਿੱਤੀ। ਗਲੋਬਲ ਟਾਈਮਜ਼ ਮੁਤਾਬਕ, ਈਰਾਨ ਦਾ ਮਿਜ਼ਾਈਲ ਭੰਡਾਰ ਇੰਨਾ ਵਿਸ਼ਾਲ ਹੈ ਕਿ ਇਹ ਮਹੀਨਿਆਂ ਤੱਕ ਚੱਲ ਸਕਦਾ ਹੈ, ਜੋ ਇਜ਼ਰਾਈਲ ਲਈ ਖਤਰੇ ਦੀ ਘੰਟੀ ਹੈ।

ਵਾਸ਼ਿੰਗਟਨ ਟਾਈਮਜ਼ ਅਤੇ ਆਰਟੀ ਇੰਟਰਨੈਸ਼ਨਲ ਮੁਤਾਬਕ, ਈਰਾਨ ਦਾ ਅਸਲੀ ਪ੍ਰਮਾਣੂ ਪ੍ਰੋਗਰਾਮ 800 ਫੁੱਟ ਜ਼ਮੀਨ ਹੇਠ ਬੰਕਰਾਂ ’ਚ ਚੱਲ ਰਿਹਾ ਹੈ। ਇਜ਼ਰਾਈਲ ਕੋਲ ਅਜਿਹੇ ਬੰਬ ਨਹੀਂ, ਜੋ ਇਨ੍ਹਾਂ ਬੰਕਰਾਂ ਨੂੰ ਤੋੜ ਸਕਣ। ਫੋਰਡੋ ਵਰਗੇ ਠਿਕਾਣੇ ਇੰਨੇ ਮਜ਼ਬੂਤ ਨੇ ਕਿ ਕੋਈ ਵੀ ਹਵਾਈ ਹਮਲਾ ਇਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰ ਸਕਦਾ।ਤੇਲ ਅਵੀਵ ਜੋ ਕਦੇ ਮੱਧ-ਪੂਰਬ ਦਾ ਆਰਥਿਕਤਾ ਦਾ ਕੇਂਦਰ ਸੀ, ਹੁਣ ਧੂੰਏਂ ਅਤੇ ਮਲਬੇ ਵਿਚ ਡੁੱਬਿਆ ਹੈ।

ਨਿਊਯਾਰਕ ਟਾਈਮਜ਼ ਮੁਤਾਬਕ, ਈਰਾਨ ਦੀਆਂ ਮਿਜ਼ਾਈਲਾਂ ਨੇ ਤੇਲ ਅਵੀਵ ਦੀਆਂ ਕਈ ਉੱਚੀਆਂ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ। ਲੋਕ ਡਰ ਦੇ ਮਾਰੇ ਬੰਕਰਾਂ ’ਚ ਲੁਕੇ ਹਨ। ਸ਼ਹਿਰ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਪਈ ਹੈ, ਅਤੇ ਹਜ਼ਾਰਾਂ ਲੋਕ ਸ਼ਹਿਰ ਛੱਡ ਰਹੇ ਨੇ।

ਅਲ ਜਜ਼ੀਰਾ ਅਤੇ ਗਲੋਬਲ ਟਾਈਮਜ਼ ਨੇ ਇਜ਼ਰਾਈਲ ਦੀ ਤੁਲਨਾ ਨਾਜ਼ੀ ਜਰਮਨੀ ਨਾਲ ਕੀਤੀ, ਜਿਸ ਨਾਲ ਉਸ ਦੀ ਅੰਤਰਰਾਸ਼ਟਰੀ ਸਾਖ ਨੂੰ ਧੱਕਾ ਲੱਗਾ। ਆਰਟੀ ਇੰਟਰਨੈਸ਼ਨਲ ਨੇ ਈਰਾਨ ਦੇ ਜਵਾਬੀ ਹਮਲਿਆਂ ਦੀ ਸ਼ਲਾਘਾ ਕੀਤੀ, ਜਦਕਿ ਵਾਸ਼ਿੰਗਟਨ ਟਾਈਮਜ਼ ਨੇ ਇਜ਼ਰਾਈਲ ਦੇ ਹਮਲੇ ਨੂੰ “ਖਤਰਨਾਕ ਜੁਆ” ਕਰਾਰ ਦਿੱਤਾ। ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਇਹ ਜੰਗ ਨਾ ਸਿਰਫ਼ ਮੱਧ-ਪੂਰਬ, ਸਗੋਂ ਵਿਸ਼ਵ ਸ਼ਾਂਤੀ ਲਈ ਖਤਰਾ ਹੈ।

@highlight


#worldwar #ww #history #war #wwii #military #army #worldwartwo #iran #Israel #militaryhistory #bmw #memes #photography #soldiers #warhistory #photos #soldier #greatwar #usa #bhfyp #like #follower

Posted By: GURBHEJ SINGH ANANDPURI

Loading…
Loading the web debug toolbar…
Attempt #