Nazrana Times

ਪੰਜਾਬੀ

ਚੋਹਲਾ ਸਾਹਿਬ ਵਿਖੇ ਪੰਜਵਾਂ ਆਲ ਓਪਨ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 27 ਫਰਵਰੀ ਤੋਂ

11 Feb, 2026 06:58 PM
ਚੋਹਲਾ ਸਾਹਿਬ ਵਿਖੇ ਪੰਜਵਾਂ ਆਲ ਓਪਨ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 27 ਫਰਵਰੀ ਤੋਂ

ਰਾਕੇਸ਼ ਨਈਅਰ 
ਚੋਹਲਾ ਸਾਹਿਬ/ਤਰਨਤਾਰਨ,11ਫਰਵਰੀ
 

ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਪੰਜਵਾਂ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਾਮੈਂਟ ਨਗਰ ਪੰਚਾਇਤ, ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27,28 ਫਰਵਰੀ ਅਤੇ 1 ਮਾਰਚ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖ਼ੇ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਜੱਗਾ ਪੰਜਾਬ ਪੁਲਿਸ ਅਤੇ ਸਾਬਕਾ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੇਵਲ 12 ਟੀਮਾਂ ਹੀ ਇੰਟਰ ਕੀਤੀਆਂ ਜਾਣਗੀਆਂ।ਹਾਕੀ ਟੂਰਨਾਮੈਂਟ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਨਗਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ।ਜਦਕਿ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 75 ਹਜਾਰ ਰੁਪਏ ਨਗਦ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸੇ ਤਰਾਂ ਸੈਮੀਫਾਈਨਲ ਦੀਆਂ ਦੋਵਾਂ ਟੀਮਾਂ ਨੂੰ 31-31 ਹਜਾਰ ਰੁਪਏ ਅਤੇ ਕੱਪ ਵਿਸ਼ੇਸ਼ ਤੌਰ 'ਤੇ ਦਿੱਤੇ ਜਾਣਗੇ ਅਤੇ ਕੁਆਟਰ ਫਾਈਨਲ ਦੀਆਂ ਚਾਰ ਟੀਮਾਂ ਨੂੰ 11-11 ਹਜ਼ਾਰ ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।ਬਾਕੀ ਅੱਠ ਟੀਮਾਂ ਨੂੰ 61-61 ਸੌ ਰੁਪਏ ਨਗਦ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਕਿਸੇ ਵੀ ਟੀਮ ਵਿੱਚ ਖੇਡਣ ਵਾਲੇ ਇੰਟਰਨੈਸ਼ਨਲ ਖਿਡਾਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।

[FACTBOX]

ਉਨ੍ਹਾਂ ਇਹ ਵੀ ਦੱਸਿਆ ਕਿ 1 ਮਾਰਚ ਐਤਵਾਰ ਨੂੰ ਇਸੇ ਖੇਡ ਸਟੇਡੀਅਮ ਵਿੱਚ ਪਹਿਲਾ ਆਲ ਓਪਨ ਅਥਲੈਟਿਕਸ ਮੀਟ ਵੀ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਕੇਵਲ ਲੜਕਿਆਂ ਲਈ 100 ਮੀਟਰ,400 ਮੀਟਰ ਅਤੇ 1500 ਮੀਟਰ ਦੀਆਂ ਦੌੜਾਂ ਹੋਣਗੀਆਂ।ਇਸ ਤੋਂ ਇਲਾਵਾ 60 ਸਾਲ ਉਮਰ ਦੇ ਬਜੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ ਅਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਦੂਰੋਂ ਆਉਣ ਵਾਲੀਆਂ ਟੀਮਾਂ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਪ੍ਰਵੀਨ ਕੁਮਾਰ ਕੁੰਦਰਾ,ਜਸਵਿੰਦਰ ਸਿੰਘ ਰੋਮੀ, ਰਵੀਪਾਲ ਸਿੰਘ ਰਵੀ,ਗੁਰਚਰਨ ਸਿੰਘ ਚਰਨਾ, ਬਲਜਿੰਦਰ ਸਿੰਘ ਸੋਨੂੰ , ਰਣਦੀਪ ਸਿੰਘ ਦੀਪੂ,ਕੰਵਲਜੀਤ ਸਿੰਘ ਕੰਵਲ,ਜਸਕਰਨ ਸਿੰਘ ਜਿੰਮੀ, ਇੰਸਪੈਕਟਰ ਬਲਜੀਤ ਸਿੰਘ,ਸਰਬਜੀਤ ਸਿੰਘ ਰਾਜਾ,ਡਾ.ਰਣਜੋਧ ਸਿੰਘ,ਮਾ. ਦਲਬੀਰ ਸਿੰਘ,ਸੂਬੇਦਾਰ ਦਇਆ ਸਿੰਘ,ਕੋਚ ਰਣਜੀਤ ਸਿੰਘ ਹੈਪੀ,ਜੱਗੀ ਪਹਿਲਵਾਨ ਯੂਐਸਏ,ਕੋਚ ਰਜਿੰਦਰ ਹੰਸ,ਸੋਨੂੰ ਟੇਲਰ,ਮਾ.ਕਸ਼ਮੀਰ ਸਿੰਘ,ਬਿੱਟੂ ਨਈਅਰ , ਹਰਜਿੰਦਰ ਸਿੰਘ ਲੱਕੀ,ਬਹਾਦਰ ਸਿੰਘ, ਅਮਰੀਕ ਸਿੰਘ ਮੀਕੀ,ਸੂਰਜ ਪ੍ਰਤਾਪ ਸਿੰਘ, ਜਾਂਡਾ, ਗੁਰਿੰਦਰ ਸਿੰਘ ਮਿਸਤਰੀ ਆਦਿ ਹਾਜ਼ਰ ਸਨ।

Posted By: GURBHEJ SINGH ANANDPURI