Nazrana Times

ਪੰਜਾਬੀ

ਲੁਧਿਆਣਾ ਜਿਮਣੀ ਚੋਣ ਵਿੱਚ ਪੰਜਾਬੀਆਂ ਨੇ ਮਾਨ ਸਰਕਾਰ ਦੇ ਫੈਸਲਿਆਂ ਤੇ ਮੋਹਰ ਲਾ ਕੇ ਵਿਰੋਧੀਆਂ ਨੂੰ ਕੀਤਾ ਚਿੱਤ ਡਾ. ਉਪਕਾਰ ਸਿੰਘ ਸੰਧੂ ,ਪ੍ਰਦੀਪ ਢਿੱਲੋ

23 Jun, 2025 10:25 PM
ਲੁਧਿਆਣਾ ਜਿਮਣੀ ਚੋਣ ਵਿੱਚ ਪੰਜਾਬੀਆਂ ਨੇ ਮਾਨ ਸਰਕਾਰ ਦੇ ਫੈਸਲਿਆਂ ਤੇ ਮੋਹਰ ਲਾ ਕੇ ਵਿਰੋਧੀਆਂ ਨੂੰ ਕੀਤਾ ਚਿੱਤ  ਡਾ.  ਉਪਕਾਰ ਸਿੰਘ ਸੰਧੂ ,ਪ੍ਰਦੀਪ ਢਿੱਲੋ

ਤਰਨ ਤਾਰਨ 23 ਜੂਨ (ਜੁਗਰਾਜ ਸਿੰਘ ਸਰਹਾਲੀ )

ਲੁਧਿਆਣਾ ਪੱਛਮੀ ਚ 19 ਜੂਨ ਨੂੰ ਹੋਈ ਜਿਮਨੀ ਚੋਣ ਜਿਸ ਦਾ ਨਤੀਜਾ ਅੱਜ 23 ਜੂਨ ਨੂੰ ਆਇਆ ਜਿਮਨੀ ਚੋਣ ਵਿੱਚ ਲੁਧਿਆਣਾ ਪੱਛਮੀ ਦੇਸ਼ ਸੂਝਵਾਨ ਬਹਾਦਰ ਵੋਟਰਾਂ ਨੇ ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਤੇ ਪੰਜਾਬੀਆ ਦੀ ਸੇਵਾ ਕਰ ਰਹੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਕੀਤੇ ਨੇਕ ਕਾਰਜਾਂ ਤੇ ਮੋਹਰ ਲਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 10 ਹਜ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਵਿਰੋਧੀਆਂ ਦੇ ਦੰਦ ਖੱਟੇ ਕਰ ਦਿੱਤੇ ਇਹ ਗੱਲ ਹਲਕਾ ਖਡੂਰ ਸਾਹਿਬ ਦੇ ਨੌਜਵਾਨ ਤੇ ਹਰਕੀਰਤ ਸਿੰਘ ਕਰਨ ਪੀ . ਏ , ਸੀਨੀਅਰ ਆਗੂ ਡਾਕਟਰ ਉਪਕਾਰ ਸਿੰਘ ਸੰਧੂ ਤੇ ਪ੍ਰਦੀਪ ਕੁਮਾਰ ਢਿੱਲੋ ਖਾਦ ਸਟੋਰ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਡਾਕਟਰ ਉਪਕਾਰ ਸਿੰਘ ਸੰਧੂ ਤੇ ਢਿੱਲੋਂ ਸਾਹਬ ਨੇ ਕਿਹਾ ਇਸ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਪੰਜਾਬ ਦੇ ਯੂਥ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਵੱਲ ਪ੍ਰੇਰਿਤ ਕਰਕੇ ਇਸ ਸ਼ਾਨਦਾਰ ਲੀਡ ਵਿੱਚ ਵਾਧਾ ਕੀਤਾ ਲਾਲਪੁਰਾ ਤੇ ਉਹਨਾਂ ਦੀ ਟੀਮ ਵੋਟਰਾਂ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਉਹਨਾਂ ਕਿਹਾ ਕਿ ਸਾਰੀਆਂ ਹੀ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਹੀਂ ਰਿਹਾ ਕਿਉਂਕਿ ਸਾਡੀ ਸਰਕਾਰ ਨੂੰ ਹਰੇਕ ਵਰਗ ਦੀ ਭਲਾਈ ਤੇ ਨੇਕ ਕੰਮ ਕਰਕੇ ਸਾਰੇ ਪੰਜਾਬੀਆਂ ਨੂੰ ਸੁੱਖ ਸਹੂਲਤਾਂ ਦਿੱਤੀਆ । ਇਸ ਉਪਰੰਤ ਹਰਕੀਰਤ ਸਿੰਘ ਕਰਨ ਪੀ ਏ ਨੇ ਕਿਹਾ ਕਿ ਇਸ ਜਿਮਨੀ ਚੋਣ ਨੇ 2027 ਦੀ ਹੋ ਰਹੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਦੂਸਰੀ ਵਾਰ ਸਰਕਾਰ ਬਣਨ ਦਾ ਮਜਬੂਤ ਮੁੱਢ ਬੰਨ ਦਿੱਤਾ ਪੰਜਾਬ ਦੇ ਲੋਕ ਇਸੇ ਤਰ੍ਹਾਂ ਪੰਜਾਬ ਚ ਮੁੜ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ।

Posted By: GURBHEJ SINGH ANANDPURI

Loading…
Loading the web debug toolbar…
Attempt #