Nazrana Times

ਪੰਜਾਬੀ

ਅਹਿਮ ਛਾਪ ਛੱਡ ਗਿਆ ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦਾ ਦੋ ਦਿਨਾਂ ਯਾਦਗਾਰੀ ਧਾਰਮਕਿ ਤੇ ਪੇਂਡੂ ਖੇਡ ਮੇਲਾ

23 Mar, 2026 02:06 PM
ਅਹਿਮ ਛਾਪ ਛੱਡ ਗਿਆ ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦਾ ਦੋ ਦਿਨਾਂ ਯਾਦਗਾਰੀ ਧਾਰਮਕਿ ਤੇ ਪੇਂਡੂ ਖੇਡ ਮੇਲਾ

ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਵਿਸ਼ੇਸ਼ ਉਪਰਾਲੇ ਅਤੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਅਤੇ ਧਾਰਮਿਕ ਲਾਇਬਰੇਰੀ ਬਣੀ।


ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪਿੰਡ ਮੁਛੱਲ ਬਾਬਾ ਸਾਵਣ ਮੱਲ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਸ਼ੁਰੂ ਕੀਤਾ ਗਿਆ ਧਾਰਮਕਿ ਤੇ ਪੇਂਡੂ ਖੇਡ ਮੇਲਾ ਅਹਿਮ ਛਾਪ ਛੱਡ ਗਿਆ।ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਅਰੰਭ ਕੀਤਾ ਗਿਆ।ਦੋਵੇਂ ਦਿਨ ਪੰਥ ਪ੍ਰਸਿਧ ਕਵੀਸ਼ਰ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਹਾਸ ਤੇ ਗੁਰਬਾਣੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਗਿਆ।ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਅਤੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਸੁਖਰਾਜ ਸਿੰਘ ਸਰਕਲ ਪ੍ਰਧਾਨ ਟਾਂਗਰਾ ਦੇ ਵਿਸ਼ੇਸ਼ ਉਪਰਾਲੇ ਸਦਕਾ ਲੋਕਾਂ ਨੂੰ ਧਾਰਮਿਕ ਜਾਣਕਾਰੀ ਦੇਣ ਲਈ ਲਾਇਬਰੇਰੀ ਦਾ ਵੀ ਉਦਘਾਟਨ ਕੀਤਾ ਗਿਆ।ਅਤੇ ਨੌਜਵਾਨਾਂ ਵਿਚ ਖੇਡਾਂ ਦਾ ਰੁਝਾਨ ਪੈਦਾ ਕਰਨ ਬਹੁਤ ਸ਼ਾਨਦਾਰ ਖੇਡ ਸਟੇਡੀਅਮ ਵੀ ਬਣਾਇਆ ਗਿਆ ਜਿਸ ਵਿਚ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਨਾਲ ਦੇਰ ਰਾਤ ਤੱਕ ਵੀ ਨੌਂਜਵਾਨ ਖੇਡਾਂ ਵਿਚ ਭਾਗ ਲੈ ਸਕਦੇ ਹਨ।ਸ਼ਾਮ ਨੂੰ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਕਬੱਡੀ ਦੀਆਂ ਮਸ਼ਹੂਰ ਟੀਮਾਂ ਦੇ ਸਖਤ ਮੁਕਾਬਲੇ ਹੋਏ।ਪਹਿਲੇ ਦਿਨ ਖਡੂਰ ਸਾਹਿਬ ਕਲੱਬ ਦੀ ਟੀਮ ਨੂੰ ਹਰਾ ਕੇ ਬਾਬਾ ਬੁਢਾ ਸਾਹਿਬ ਜੀ ਕਲੱਬ ਕਥੂਨੰਗਲ ਦੀ ਟੀਮ ਜੇਤੂ ਰਹੀ।ਦੂਸਰੇ ਦਿਨ ਬਾਬਾ ਬਿਧੀ ਚੰਦ ਫਿਰੰਦਪੁਰ ਕਲੱਬ ਦੀ ਟੀਮ ਗੁਰੂ ਰਾਮਦਾਸ ਮਾਝਾ ਕਲੱਬ ਨੂੰ ਹਰਾ ਕੇ ਜੇਤੂ ਰਹੀ।ਉਘੇ ਕੁਮੈਂਟਰੀ ਕਾਰ ਹਰਜੀਤ ਸਿੰਘ ਰਡਾਲਾ ਨੇ ਬਾਖੂਬੀ ਡਿਊਟੀ ਨਿਭਾਉਦਿਆਂ ਲੋਕਾਂ ਦਾ ਧਾਰਮਿਕ ਅਤੇ ਖੇਡਾਂ ਦੇ ਤੌਰ ਤੇ ਉਤਸ਼ਾਹ ਬਣਾਈ ਰੱਖਿਆ।ਰੈਫਰੀ ਦੀ ਸੇਵਾ ਬਿਕਰਮਜੀਤ ਸਿੰਘ ਪੰਧੇਰ ਅਤੇ ਕਾਬਲ ਸਿੰਘ ਧਰਦੇਉ ,ਸੰਦੀਪ ਸਿੰਘ ਬੁਤਾਲਾ ਨੇ ਨਿਭਾਈ।ਧਾਰਮਿਕ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ ਗਿਆ।ਇਸ ਸਮੇ ਪ੍ਰਮੁਖ ਆਗੂ ਪ੍ਰਧਾਨ ਬਲਵਿੰਦਰ ਸਿੰਘ ਬੱਲ,ਸਾਬਕਾ ਸਰਪੰਚ ਸੁਖਰਾਜ ਸਿੰਘ,ਕੈਸ਼ੀਅਰ ਪਲਵਿੰਦਰ ਸਿੰਘ,ਤੇਜਨੂਰ ਸਿੰਘ ਚੰਡੀਗੜ ,ਸੁਖਵਿੰਦਰ ਸਿੰਘ ਠੇਕੇਦਾਰ ,ਸਾਬਕਾ ਐਸ ਐਚ ਓ ਕੰਵਲਜੀਤ ਸਿੰਘ ਬੱਲ,ਹਰਪ੍ਰੀਤ ਸਿੰਘ ਹੈਪੀ,ਮੁਖਤਾਰ ਸਿੰਘ ,ਕੁਲਦੀਪ ਸਿੰਘ ਨੰਬਰਦਾਰ,ਗਰੰਥੀ ਇੰਦਰਜੀਤ ਸਿੰਘ,ਦਾਰਾ ਸਿੰਘ,ਦੀਦਾਰ ਸਿੰਘ ਰਾਣਾ, ਦਿਲਬਾਗ ਸਿੰਘ ,ਸਤਨਾਮ ਸਿੰਘ,ਮੰਗਲ ਸਿੰਘ ਬਾਰੀਆ,ਰਣਜੀਤ ਸਿੰਘ ਰਜੀ,ਸੁਖਜਿੰਦਰ ਸਿੰਘ ਬੱਲ,ਸੁਖਦੇਵ ਸਿੰਘ ਪ੍ਰਧਾਨ,ਰਜੀਵ ਕੁਮਾਰ,ਰਜੇਸ਼ ਕੁਮਾਰ,ਜਗੀਰ ਸਿੰਘ ਮੈਂਬਰ,ਕੁਲਵਿੰਦਰ ਸਿੰਘ ਕਿੰਦੂ,ਆਦਿ ਹਾਜਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #