Nazrana Times

ਪੰਜਾਬੀ

ਕੈਨੇਡਾ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ, ਉਸਤਾਦ ਬਲਜਿੰਦਰ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ

30 Nov, 2025 01:44 AM

ਅੰਮ੍ਰਿਤਸਰ, 29 ਨਵੰਬਰ ,ਰਣਜੀਤ ਸਿੰਘ ਖਾਲਸਾ 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਨਾਲ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਦੇ ਉਪਰਾਲੇ ਸਦਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸੁੱਖ ਸਾਗਰ ਸਾਹਿਬ, ਨਿਊ ਵੈਸਟ ਮਿਨਿਸਟਰ, ਕੈਨੇਡਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਤੰਤੀ ਸਾਜ਼ਾਂ ਨਾਲ 'ਨੌਂਵੇ ਮਹੱਲੇ ਦੇ ਭੋਗ ਦੇ ਸਲੋਕਾਂ' ਦਾ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਤੇ ਸਮੂਹ ਵਿਦਿਆਰਥੀਆਂ ਨੇ ਅੰਮ੍ਰਿਤ-ਮਈ ਕੀਰਤਨ ਕੀਤਾ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਦਾ ਖ਼ਾਲਸਈ ਜੈਕਾਰਿਆਂ ਦੀ ਗੂੰਜ ਵਿੱਚ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰਸਿੱਖਾਂ ਨੇ ਸਾਂਝੇ ਰੂਪ ਵਿੱਚ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮਹਾਨ ਸਮਾਗਮ ਹਰ ਗੁਰੂ-ਘਰ ਵਿੱਚ 'ਚ ਸਤਿਗੁਰੂ ਦੀ ਕਿਰਪਾ ਸਦਕਾ ਹੁੰਦੇ ਰਹਿਣੇ ਚਾਹੀਦੇ ਹਨ। ਗੁਰੂ ਸਾਹਿਬ ਆਪ ਆਪਣੇ ਗ੍ਰੰਥੀ ਸਿੰਘ, ਰਾਗੀ ਸਿੰਘ, ਢਾਡੀ ਸਿੰਘ, ਕਵੀ ਸਾਹਿਬਾਨਾਂ, ਸੂਰਮਿਆਂ ਦਾ ਸਨਮਾਨ ਕਰਦੇ ਸਨ। ਗੁਰੂ ਸਾਹਿਬਾਨ ਆਪਣੇ ਖ਼ਾਲਸੇ ਦੀ ਸੇਵਾ ਲਾ ਕੇ ਗਏ ਤੁਸੀਂ ਆਪਣੀ ਕੌਮ ਦੇ ਪ੍ਰਚਾਰਕਾਂ ਦਾ ਮਾਣ-ਸਨਮਾਨ ਕਰਦੇ ਰਹਿਣਾ। ਬਹੁਤ ਖੁਸ਼ੀ ਹੋਈ ਜੋ ਸੇਵਾ ਅੱਜ ਪੰਜ ਸਿੰਘ ਸਾਹਿਬਾਨਾਂ ਨੇ ਨਿਭਾਈ ਹੈ। ਜ਼ਿਕਰਯੋਗ ਹੈ ਕਿ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਅਨੇਕਾਂ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਰਬਾਬ, ਦਿਲਰੂਬਾ, ਸਾਰੰਗੀ ਤਾਊਸ ਆਦਿ ਨਾਲ ਰਾਗ ਵਿੱਦਿਆ ਦੀ ਸਿੱਖਿਆ ਦਿੱਤੀ ਜਾਂਦੀ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #