ਐਸ. ਆਈ. ਆਰ. ਦੌਰਾਨ ਬੀ. ਐਲ. ਓ. ਨੂੰ ਦਈਏ ਪੂਰਾ ਸਹਿਯੋਗ - ਡਾ. ਬਾਵਾ
ਕਪੂਰਥਲਾ 26 ਜੂਨ ਗੌਰਵ ਮੜੀਆ
ਪੰਜਾਬ ਵਿੱਚ ਐਸ. ਆਈ. ਆਰ. ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ 25 ਜੂਨ ਤੋਂ 24 ਜੁਲਾਈ ਤੱਕ ਚੱਲੇਗਾ, ਜਿਸ ਦੌਰਾਨ ਹਰ ਘਰ ਵਿੱਚ ਜਾ ਕੇ ਬੀ. ਐਲ. ਓ. ਸਹਿਬਾਨਾ ਵਲੋਂ ਵੋਟਰਾਂ ਨੂੰ ਫਾਰਮ ਦਿੱਤੇ ਜਾਣਗੇ ਜੋ ਕਿ ਹਰ ਵੋਟਰ ਵਲੋਂ ਭਰਨ ਉਪਰੰਤ ਕੋਈ 4 ਦਸਤਾਵੇਜ ਨਾਲ ਲਗਾ ਕੇ ਬੀ.ਐਲ.ਓ. ਸਹਿਬਾਨਾ ਕੋਲ ਜਮਾਂ ਕਰਵਾਉਣੇ ਹਨ। ਦਸਤਾਵੇਜਾਂ ਸਬੰਧੀ ਪੂਰਾ ਵੇਰਵਾ ਫਾਰਮ ਦੇ ਲਾਸਟ ਪੇਜ ਤੇ ਲਿਖਿਆ ਹੋਇਆ ਹੈ, ਫਿਰ ਵੀ ਨਾਂ ਸਮਜ ਲੱਗੇ ਤਾਂ ਆਪੋ - ਆਪਣੇ ਸਬੰਧਤ ਬੀ.ਐਲ.ਓ. ਸਹਿਬਾਨਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਦੇ ਚੈਅਰਮੈਨ ਡਾ. ਐਚ. ਐਸ. ਬਾਵਾ, ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸਕੱਤਰ ਮੱਖਣ ਸਿੰਘ ਦੀ ਅਗਵਾਈ ਵਿੱਚ ਵਾਰਡ ਨੰਬਰ 9 ਵਿੱਖੇ ਬੀ.ਐਲ.ਓ. ਸਤਬੀਰ ਸਿੰਘ ਦੇ ਨਾਲ ਘਰ - ਘਰ ਜਾ ਕੇ ਐਸ. ਆਈ. ਆਰ. ਦੀ ਸ਼ੁਰੂਆਤ ਕਰਵਾਈ ਗਈ ਜਿਸ ਦੌਰਾਨ ਵੋਟਰਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਗਿਆ। ਇਸ ਦੌਰਾਨ ਚੈਅਰਮੈਨ ਡਾ.ਐਚ. ਐਸ. ਬਾਵਾ, ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸਕੱਤਰ ਮੱਖਣ ਸਿੰਘ ਵਲੋਂ ਸਾਂਝੇ ਬਿਆਨ ਵਿੱਚ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਵੋਟਰ ਆਪੋ - ਆਪਣੀ ਵੋਟ ਬਚਾਉਣ ਲਈ ਆਪਣੇ ਬੀ.ਐਲ.ਓ. ਸਹਿਬਾਨਾ ਨੂੰ ਪੂਰਾ ਸਹਿਯੋਗ ਦੇਣ ਕਿਉਕਿ ਵੋਟ ਕੱਟ ਹੋ ਜਾਣ ਨਾਲ ਨਗ੍ਰਿਕਤਾ ਖਤਰੇ ਵਿੱਚ ਹੋ ਸਕਦੀ ਹੈ। ਦੇਸ਼ ਅੰਦਰ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਘੁਸਪੈਠੀਆਂ ਨੂੰ ਖਿਦੇੜਨ ਲਈ ਸਰਕਾਰ ਵਲੋਂ ਇਸ ਵਾਰ ਐਸ. ਆਈ. ਆਰ. ਦੇ ਕੰਮ ਵਿੱਚ ਸਖਤ ਰਵਈਆ ਅਖਤਿਆਰ ਕੀਤਾ ਗਿਆ ਹੈ।
Posted By: GAURAV MARIA