Nazrana Times

ਪੰਜਾਬੀ

ਚੰਡੀਗੜ੍ਹ ਦੇ ਸੈਕਟਰ 41-ਏ ਵਿਖੇ ਮਾਤਾ ਦੀ ਚੌਂਕੀ ’ਚ ਬੀਬੀ ਸਤਨਾਮ ਕੌਰ ਬੁਟੇਰਲਾ ਨੇ ਭਰੀ ਹਾਜ਼ਰੀ

13 Oct, 2026 08:00 PM

ਚੰਡੀਗੜ੍ਹ, 13 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਅਧੀਨ ਸੈਕਟਰ 41-ਏ ਵਿਚਲੇ ਮਕਾਨ ਨੰਬਰ 455 ਤੋਂ 474 ਦੇ ਸਮੂਹ ਵਸਨੀਕਾਂ ਵੱਲੋਂ ਮਾਤਾ ਰਾਣੀ ਦੀ ਵਿਸ਼ਾਲ ਚੌਂਕੀ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਦੇਰ ਸ਼ਾਮ ਸ਼ੁਰੂ ਹੋਈ ਇਸ ਚੌਂਕੀ ਵਿੱਚ ਮਾਤਾ ਦੀਆਂ ਭੇਟਾਵਾਂ ਅਤੇ ਭਜਨਾਂ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਇਲਾਕੇ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਾਤਾ ਰਾਣੀ ਦਾ ਗੁਣਗਾਨ ਕੀਤਾ। ਇਸ ਪਾਵਨ ਮੌਕੇ 'ਤੇ ਬੀਬੀ ਸਤਨਾਮ ਕੌਰ ਪਤਨੀ ਸਵ.ਮਲਕੀਅਤ ਸਿੰਘ ਬੁਟੇਰਲਾ ਜੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਸੰਗਤਾਂ ਨੂੰ ਮਾਤਾ ਰਾਣੀ ਦੇ ਜੈਕਾਰੇ ਲਗਵਾਏ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਇਸ ਦੌਰਾਨ ਵਾਰਡ ਨੰਬਰ 30 ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਮਾਤਾ ਦੀ ਚੌਂਕੀ ਵਿੱਚ ਹਾਜ਼ਰੀ ਲਗਵਾਈ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਵਾ ਗਿੱਲ, ਮੀਨੂ ਗਿੱਲ, ਮਨਜੀਤ ਕੌਰ, ਮਾਇਆ ਦੇਵੀ, ਪ੍ਰਕਾਸ਼ ਕੌਰ, ਸਵਿਤਾ ਮਿੱਤਲ, ਨਿਰਮਲਾ ਦੇਵੀ, ਪੁਸ਼ਪਾ ਸੈਣੀ, ਕੁਲਵੰਤ ਕੌਰ, ਸਵਰਨਜੀਤ ਕੌਰ, ਕ੍ਰਿਸ਼ਨਾ ਗਰਗ, ਸੁਮਨ ਮਿੱਤਲ, ਸਿੰਮੀ ਗਰਗ, ਮੀਨੂ ਅਤੇ ਆਦਿ ਨੇ ਵੀ ਹਾਜਰੀ ਲਗਵਾਈ। ਸਮਾਗਮ ਦੇ ਅੰਤ ਵਿੱਚ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਸਾਰੇ ਵਸਨੀਕਾਂ ਨੇ ਪ੍ਰਸ਼ਾਦ ਛਕਿਆ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News