ਕੋਇਟਾ ‘ਚ ਬੀਐਨਪੀ ਰੈਲੀ ‘ਤੇ ਖੁਦਕੁਸ਼ ਧਮਾਕਾ, 11 ਮਾਰੇ ਗਏ – ਅਖ਼ਤਰ ਮੇਂਗਲ ਤੇ ਮਹਮੂਦ ਖ਼ਾਨ ਅਚਕਜ਼ਈ ਸੁਰੱਖਿਅਤ
ਕੋਇਟਾ, ਨਜ਼ਰਾਨਾ ਟਾਈਮਜ਼(ਅਲੀ ਇਮਰਾਨ ਚੱਠਾ)
ਸੋਮਵਾਰ ਸ਼ਾਮ ਕੋਇਟਾ ਦੇ ਸ਼ਹਵਾਨੀ ਸਟੇਡੀਅਮ ਨੇੜੇ ਬਲੋਚਿਸਤਾਨ ਨੇਸ਼ਨਲ ਪਾਰਟੀ (ਮੇਂਗਲ) ਦੀ ਰੈਲੀ ਤੋਂ ਬਾਅਦ ਖੁਦਕੁਸ਼ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ 29 ਤੋਂ ਵੱਧ ਜ਼ਖ਼ਮੀ ਹੋਏ। ਇਹ ਰੈਲੀ ਸਰਦਾਰ ਅਤਾੁੱਲ੍ਹਾ ਮੇਂਗਲ ਦੀ ਬਰਸੀ ‘ਤੇ ਕੀਤੀ ਗਈ ਸੀ।
ਧਮਾਕਾ ਰੈਲੀ ਖ਼ਤਮ ਹੋਣ ਤੋਂ ਬਾਅਦ ਪਾਰਕਿੰਗ ਇਲਾਕੇ ‘ਚ ਹੋਇਆ। ਪੁਲੀਸ ਨੇ ਕਿਹਾ ਕਿ ਇਹ ਖੁਦਕੁਸ਼ ਹਮਲਾ ਸੀ।
ਬੀਐਨਪੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਅਖ਼ਤਰ ਮੇਂਗਲ ਅਤੇ ਕੌਮੀ ਅਸੈਂਬਲੀ ਦੇ ਆਪੋਜ਼ੀਸ਼ਨ ਲੀਡਰ ਮਹਮੂਦ ਖ਼ਾਨ ਅਚਕਜ਼ਈ ਸੁਰੱਖਿਅਤ ਹਨ।
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕੋਇਟਾ ਤੇ ਬਾਅਦ ਵਿੱਚ ਸੀਐਮਐਚ ‘ਚ ਭਰਤੀ ਕਰਵਾਇਆ ਗਿਆ। ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਖ ਮੰਤਰੀ ਮਿਰ ਸਰਫ਼ਰਾਜ ਬੁਗਟੀ ਨੇ ਤੁਰੰਤ ਰਾਹਤ ਕਾਰਜਾਂ ਦੀ ਦੇਖਭਾਲ ਕਰਨ ਦਾ ਹੁਕਮ ਦਿੱਤਾ।
Posted By: Ali Imran Chattha