ਹਿੰਦੁਸਤਾਨ ਕਾਤਲਾਂ ਤੇ ਬਲਾਤਕਾਰੀਆਂ ਦੀ ਪੁਸ਼ਤ-ਪਨਾਹੀ ਕਰਨ ਵਾਲਾ ਦੇਸ਼ ਹੈ…?
ਗੁਰਮੀਤ ਰਾਮ ਰਹੀਮ ਡੇਰਾ ਮੁੱਖੀ ਸਿਰਸਾ ਝੂਠੇ ਸੌਦੇ ਵਾਲਾ ਕਾਤਲ ਅਤੇ ਬਲਾਤਕਾਰੀ ਅਤੇ ਨੌਜਵਾਨ ਲੜਕੀਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲਾ ਅਤੇ ਮਰਦਾਂ ਨੂੰ ਨਿਪੁੰਸਕ ਬਣਾਉਣ ਵਾਲਾ ਹਿੰਦੋਸਤਾਨੀ ਅਦਾਲਤਾਂ ਨੇ ਸਿੱਧ ਕੀਤਾ ਹੋਇਆ ਹੈ ਅਤੇ ਹਿੰਦੋਸਤਾਨੀ ਅਦਾਲਤਾਂ ਨੇ ਹੀ ਉੱਸਨੂੰ ਉੱਸਦੇ ਕੁਕਰਮਾਂ ਦੀਆਂ ਬਣਦੀਆਂ ਸਜ਼ਾਵਾਂ ਵੀ ਸੁਣਾਈਆਂ ਸਨ ਜਿਸ ਨੂੰ ਗ੍ਰਿਫ਼ਤਾਰ ਕਰਨ ਸਮੇਂ ਉੱਸ ਦੇ ਪ੍ਰੇਮੀਆਂ ਅਤੇ ਪ੍ਰੇਮਿਕਾਵਾਂ ਨੇ ਹਰਿਆਣਾ ਰਾਜ ਨੂੰ ਅੱਗ ਦੀ ਭੱਠੀ ਵਿੱਚ ਝੋਕ ਦਿੱਤਾ ਸੀ , ਭੰਨ ਤੋੜ ਵੀ ਕੀਤੀ ਸੀ ਅਤੇ ਏਥੋਂ ਤੱਕ ਕਿ ਪੁਲਿਸ ਵਾਲਿਆਂ ਨੂੰ ਵੀ ਜਖਮੀ ਕਰ ਦਿੱਤਾ ਸੀ ਅਤੇ ਇਸ ਲੁੱਚੇ ਸਾਧ ਦੇ ਲੁੱਚੇ ਚੇਲੇ ਚੇਲੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਫੇਰ ਰੱਜ ਕੇ ਡਾਂਗਾਂ ਵਰ੍ਹਾਈਆਂ ਸਨ ।
ਇਹ ਸਰਕਾਰਾਂ ਦਾ ਪਾਲਿਆ ਹੀ ਸਰਕਾਰੀ ਸਾਹਨ ਹੈ । ਸਿੱਖੀ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਸਰਕਾਰਾਂ ਹੀ ਏਹੋ ਜੇਹੇ ਝੂਠੇ ਸੌਦੇ ਵਾਲੇ, ਰਾਧਾ ਦੇ ਸਵਾਮੀ, ਨਰਕਧਾਰੀਏ , ਭਨਿਆਰੀਏ, ਨੂਰਮਹਿਲਈਏ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਕਈਆਂ ਪਖੰਡੀਆਂ ਦੀ ਪੁਸ਼ਤਪਨਾਹੀ ਕਰਦੀਆਂ ਹਨ, ਇਹਨਾਂ ਨੂੰ ਖੁੱਲ੍ਹਾ ਪੈਸਾ ਸਰਕਾਰਾਂ ਚੜ੍ਹਾਉਂਦੀਆਂ ਹਨ , ਸਰਕਾਰੀ ਸੁਰੱਖਿਆ ਵੀ ਪ੍ਰਦਾਨ ਕਰਦੀਆਂ ਹਨ ।
ਇਹਨਾਂ ਡੇਰਿਆਂ ਦੇ ਕਾਫੀ ਵੱਡੇ ਵੱਡੇ ਵੋਟ ਬੈਂਕ ਹਨ । ਇਹਨਾਂ ਦੀਆਂ ਸਾਰੀਆਂ ਹੀ ਕਾਲੀਆਂ ਕਰਤੂਤਾਂ ਅਤੇ ਪਖੰਡ ਵਾਰੇ ਪਤਾ ਹੋਣ ਦੇ ਬਾਵਜੂਦ ਵੀ ਅਨਪੜ੍ਹ ਅਤੇ ਪੜ੍ਹੇ ਲਿਖੇ ਗਰੇਜੂਏਟ ਮੂਰਖ ਡਾਕਟਰ ਵਕੀਲ ਅਦਿ ਵੀ ਫਰੀ ਦਾ ਚੰਗਾ ਚੋਸਾ ਖਾਣ ਪੀਣ ਲਈ ਏਹਨਾਂ ਦੇ ਅੰਨ੍ਹੇ ਭਗਤ ਬਣ ਜਾਂਦੇ ਹਨ ਅਤੇ ਏਹਨਾਂ ਦੇ ਕਾਲੇ ਧੰਧਿਆਂ ਵਿੱਚ ਵੀ ਸ਼ਾਮਿਲ ਹੋ ਜਾਂਦੇ ਹਨ ।
ਇੱਕ ਪਾਸੇ ਤਾਂ ਸਿੱਖ ਕੌਮ ਆਪਣੇ ਰਾਜਸੀ ਕੈਦੀਆਂ ਬੰਦੀ ਸਿੰਘਾਂ ਲਈ ਧਰਨੇ ਲਗਾ ਰਹੀ ਹੈ, ਪੱਕੇ ਮੋਰਚੇ ਲੱਗੇ ਹੋਏ ਹਨ, ਭੁੱਖ ਹੜਤਾਲਾਂ ਹੋ ਚੁੱਕੀਆਂ ਹਨ, ਪਟੀਸ਼ਨਾਂ ਉੱਤੇ ਲੱਖਾਂ ਦਸਤਖਤ ਹੋ ਚੁੱਕੇ ਹਨ , ਕਾਨੂੰਨੀ ਕਾਰਵਾਈਆਂ ਹੋ ਚੁੱਕੀਆਂ ਹਨ ਪਰ ਸਰਕਾਰੇ ਦਰਬਾਰੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਭਾਵੇਂ ਕਿ ਸਾਡੇ ਬੰਦੀ ਸਿੰਘ ਆਪਣੀਆਂ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਦਸ ਦਸ ਪੰਦਰਾਂ ਪੰਦਰਾਂ ਸਾਲ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਉੱਪਰ ਵੀ ਹੋ ਗਏ ਹਨ ਪਰ ਸਰਕਾਰਾਂ ਇਨ੍ਹਾਂ ਨੂੰ ਨਾ ਤਾਂ ਰਿਹਾਅ ਹੀ ਕਰ ਰਹੀਆਂ ਹਨ ਅਤੇ ਨਾ ਹੀ ਪੈਰੋਲ ਦੇ ਰਹੀਆਂ ਹਨ । ਏਸ ਗੱਲ ਨੂੰ ਸਮਝਣਾਂ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਲਈ ਜਰੂਰੀ ਹੈ ਕਿ ਅਸੀਂ ਹਿੰਦੋਸਤਾਨ ਵਿੱਚ ਗੁਲਾਮ ਹਾਂ ਤਾਂ ਕਰਕੇ ਹੀ ਸਾਡੇ ਨਾਲ ਏਹ ਵਤੀਰਾ ਹੋ ਰਿਹਾ ਹੈ ।
ਦੂਜੇ ਪਾਸੇ ਗੁਰਮੀਤ ਸਿੰਘ ਰਾਮ ਰਹੀਮ ਬਲਾਤਕਾਰੀ ,ਕਾਤਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮੁੱਖ ਦੋਸ਼ੀ ਉੱਤੇ ਸਰਕਾਰ ਏਨੀ ਮਿਹਰਬਾਨ ਹੈ ਕਿ ਓਸਨੂੰ ਅਠਾਰਵੀਂ ਉੱਨੀਵੀਂ ਵਾਰ ਤੀਹ ਤੀਹ ਚਾਲੀ ਚਾਲੀ ਦਿਨਾਂ ਦੀ ਪੈਰੋਲ ਦੇ ਚੁੱਕੀ ਅਤੇ ਹੁਣ ਫੇਰ ਦੇ ਰਹੀ ਹੈ ।
ਏਸ ਦਾ ਮਤਲਬ ਇਹ ਹੈ ਕਿ ਸਰਕਾਰਾਂ ਨੂੰ ਧਰਮੀ ਲੋਕ ਪਸੰਦ ਨਹੀਂ ਹਨ ਜਿਹੜੇ ਆਪਣੇ ਹਰਿਮੰਦਰ ਸਾਹਿਬ,ਸ੍ਰੀ ਅਕਾਲ ਤਖ਼ਤ ਸਾਹਿਬ ਜੀ ਉੱਪਰ ਹੋਏ ਹਮਲੇ,ਹੋਰ ਗੁਰਦੁਆਰਿਆਂ ਉੱਤੇ ਹੋਏ ਹਮਲੇ, ਹਿੰਦੋਸਤਾਨ ਦੀ ਸਰਕਾਰ ਵਲੋਂ ਮਾਰੇ ਗਏ ਬੇਦੋਸ਼ੇ ਸਿੱਖਾਂ, ਧੀਆਂ ਭੈਣਾਂ ਮਾਵਾਂ ਦੇ ਹੋਏ ਬਲਾਤਕਾਰਾਂ ਅਤੇ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਬਦਲਾ ਲੈਣ ਲਈ ਸਿਰਾਂ ਉੱਪਰ ਕੱਫਣ ਬੰਨ੍ਹ ਕੇ ਤੁਰੇ ਸਨ । ਪਰ ਬਲਾਤਕਾਰੀ ਕੇ ਕਾਤਲ ਬਦਮਾਸ਼ ਅਤੇ ਗੁੰਡਾ ਗੁਰਮੀਤ ਸਿੰਘ ਰਾਮ ਰਹੀਮ ਝੂਠਾ ਸਾਧ ਏਹਨਾਂ ਦੇ ਪਸੰਦ ਹੈ ਜਿਸ ਨੇ ਆਪਣੀਆਂ ਧੀਆਂ ਦੀ ਉੱਮਰ ਦੀਆਂ ਕੁੜੀਆਂ ਦੇ ਨਾਲ ਬਲਾਤਕਾਰ ਕੀਤੇ ਅਤੇ ਵਿਆਹੁਤਾ ਔਰਤਾਂ ਜਾਣੀ ਕਿ ਆਪਣੀਆਂ ਚੇਲੀਆਂ ਦੇ ਪੰਜ ਸੌ ਮਰਦਾਂ ਨੂੰ ਨਿਪੁੰਸਕ ਭਾਵ ਨਾਮਰਦ ਬਣਾਇਆ ਅਤੇ ਉੱਹ ਵੀ ਧੋਖੇ ਨਾਲ ਬਣਾਇਆ ਤਾਂ ਕਿ ਉੱਨ੍ਹਾਂ ਦੀਆਂ ਔਰਤਾਂ ਸਿਰਫ਼ ਤੇ ਸਿਰਫ ਗੁਰਮੀਤ ਰਾਮ ਰਹੀਮ ਜੋਗੀਆਂ ਹੀ ਰਹਿ ਜਾਣ ।
ਲਾਹਣਤ ਹੈ ਏਹੋ ਜਿਹੀਆਂ ਸਰਕਾਰਾਂ ਅਤੇ ਏਹੋ ਜਿਹੇ ਭ੍ਰਿਸ਼ਟ ਸਿਸਟਮ ਉੱਤੇ ਜਿਸ ਦੀਆਂ ਅੱਖਾਂ ਉੱਤੇ ਅਨਿਆਂ ਦੀ ਪੱਟੀ ਬੱਝੀ ਹੋਈ ਹੈ । ਹਿੰਦੋਸਤਾਨ ਵਿੱਚ ਕਾਨੂੰਨ ਸਿਰਫ ਗਰੀਬਾਂ, ਲਾਚਾਰਾਂ ਅਤੇ ਗੁਲਾਮ ਕੌਮਾਂ ਵਾਸਤੇ ਹੀ ਹਨ । ਅਮੀਰਾਂ , ਅਸਰ ਰਸੂਖ ਵਾਲਿਆਂ , ਗੁੰਡਿਆਂ , ਬਦਮਾਸ਼ਾਂ ,ਮੰਤਰੀਆਂ ਅਤੇ ਸੰਤਰੀਆਂ ਲਈ ਏਥੇ ਕੋਈ ਕਾਨੂੰਨ ਨਹੀਂ ਹੈ । ਜਿਸ ਦੇਸ਼ ਦੀ ਪਾਰਲੀਮੈਂਟ ਵਿੱਚ 47 ਬਲਾਤਕਾਰੀ ਐਮ ਪੀ ਬੈਠੇ ਹੋਣ, ਜਿਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੱਥ ਮੁਸਲਮਾਨਾਂ ਦੇ ਪਵਿੱਤਰ ਖੂਨ ਨਾਲ ਰੰਗੇ ਹੋਏ ਹੋਣ , ਜਿਸ ਦੇ ਦੇਸ਼ ਦਾ ਗ੍ਰਹਿ ਮੰਤਰੀ ਗੁੰਡਾ ਬਦਮਾਸ਼ ਤੇ ਇੱਕ ਜੱਜ ਦਾ ਵੀ ਕਾਤਲ ਹੋਵੇ , ਜਿਸ ਦੀ ਭਾਸ਼ਾ ਹੀ ਗੁੰਡਿਆਂ ਵਾਲੀ ਹੋਵੇ ਓਸ ਦੇ ਦੇਸ਼ ਦੀਆਂ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ ਦੀ ਆਸ ਰੱਖਣੀ ਸ਼ੇਰ ਦੇ ਜੁਬਾੜੇ ਵਿੱਚੋਂ ਮਾਸ ਕੱਢ ਕੇ ਖਾਣ ਦੇ ਬਰਾਬਰ ਹੀ ਹੋਵੇਗੀ ।
ਸਿੱਖ ਕੌਮ ਜੀ ਜਾਗੋ ਅਤੇ ਆਪਣੇ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਤੱਕੜੇ ਹੋ ਕੇ ਕੋਈ ਵੱਡਾ ਮੋਰਚਾ ਲਗਾਈਏ ਤਾਂ ਕਿ ਗੂੰਗੀ , ਬੋਲੀ ਅਤੇ ਅੰਨ੍ਹੀ ਸਰਕਾਰ ਉੱਤੇ ਕੋਈ ਦਬਾ ਬਣ ਸਕੇ । ਨਹੀਂ ਤਾਂ ਏਹਨਾਂ ਨੇ ਸਾਡੇ ਸਾਰੇ ਹੀ ਬੰਦੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਹੀ ਖਤਮ ਕਰਨ ਦੀ ਠਾਣੀ ਹੋਈ ਹੈ । ਕੌਮ ਦੇ ਅੱਜ ਦੇ ਨੇਤਾ, ਕੌਮ ਦੇ ਅੱਜ ਦੇ ਜਥੇਦਾਰ, ਦਲ ਪੰਥ, ਸੰਤ ਸਮਾਜ , ਸੰਪਰਦਾਵਾਂ, ਬੁੱਧੀਜੀਵੀ, ਰਾਗੀ ,ਢਾਡੀ , ਕਵੀਸ਼ਰ, ਕੀਰਤਨੀਏ , ਪਾਠੀ ਅਤੇ ਬਾਕੀ ਦੇ ਵੀ ਸਾਰੇ ਹੀ ਵਰਗਾਂ ਦੇ ਸਿੱਖ, ਸਾਰੀਆਂ ਹੀ ਰਾਜਨੀਤਕ ਧਿਰਾਂ ਆਪਸੀ ਫੁੱਟ ਅਤੇ ਦੁਸ਼ਮਣੀਆਂ ਤੋਂ ਉੱਪਰ ਉੱਠ ਕੇ ਬੰਦੀ ਸਿੱਖਾਂ ਦੀ ਪੱਕੀ ਰਿਹਾਈ ਲਈ ਇਕਜੁੱਟ ਹੋਣ, ਇੱਕ ਸਾਂਝਾ ਫਰੰਟ ਖੜ੍ਹਾ ਕਰਨ ਅਤੇ ਕੋਈ ਤਿੱਖਾ ਜਿਹਾ ਪ੍ਰੋਗਰਾਮ ਦੇਣ ਜਿਸ ਨਾਲ ਸਰਕਾਰ ਹਿੱਲ ਹੀ ਜਾਵੇ । ਇਹਨਾਂ ਢਿੱਲੇ ਜਿਹੇ ਪ੍ਰੋਗਰਾਮਾਂ ਨਾਲ ਜਾਂ ਸਾਲ ਵਿੱਚ ਇੱਕ ਦੋ ਵਾਰੀ ਪੰਜਾਬ ਬੰਦ, ਮੁੱਖ ਮੰਤਰੀ, ਰਾਜਪਾਲ ਦਾ ਘਿਰਾਓ ਕਰਨ ਨਾਲ ਏਹਨਾਂ ਨਹੀਂ ਮੰਨਣਾ ,ਜਾਂ ਤਾਂ ਇੱਕ ਵਾਰੀ ਸਾਰਾ ਹਿੰਦੋਸਤਾਨ ਹੀ ਬੰਦ ਜਾਂ ਜਾਮ ਕਰ ਦਿੱਤਾ ਜਾਵੇ, ਸ਼ਾਇਦ ਫੇਰ ਕੋਈ ਅਸਰ ਹੋਵੇ, ਪਰ ਹੋਵੇ ਸਾਰਾ ਕੁੱਝ ਸੌ ਪ੍ਰਤੀਸ਼ਤ ਸ਼ਾਂਤੀਮਈ ਅਤੇ ਹੁੱਲੜਬਾਜ਼ਾਂ ਉੱਤੇ ਕਰੜੀ ਨਜ਼ਰ ਵੀ ਰੱਖੀ ਜਾਵੇ ।
- ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ