ਰੱਬ ਦੇ ਮਾਡਰਨ ਦੂਤ !
ਰੱਬ ਦੇ ਮਾਡਰਨ ਦੂਤ !
ਚਿਤਰ ਗੁਪਤ ਜੀ ਬਹੁਤ ਨਿਰਾਸ ਹੋ ਕੇ
ਦੋਵੇਂ ਉੱਤਰ ਗਏ ਜੀਆਂ ਦੇ ਮੋਢਿਆਂ ਤੋਂ।
ਧਰਮਰਾਜ ਦੇ ਪਹੁੰਚ ਫਰਿਆਦ ਕੀਤੀ
ਕਹਿੰਦੇ ਤੋਬਾ ਐ ਪ੍ਰਾਣੀਆਂ ਥੋਡਿਆਂ ਤੋਂ।
ਰਹਿੰਦਾ ‘ਦੀਨ ਈਮਾਨ’ ਨੂੰ ਸਮਝਦੇ ਜੋ
ਥੱਲੇ ਆਪਣੇ ਗਿੱਟਿਆਂ-ਗੋਡਿਆਂ ਤੋਂ।
ਦੇਖੀ ਕਦੇ ਨਾ ਕਿਸੇ ਨੇ ‘ਸਜ਼ਾ’ ਮਿਲ਼ਦੀ
ਆਖਰ ਵੇਲੇ ‘ਸਵਾਸਾਂ’ ਦੇ ਛੋਡਿਆਂ ਤੋਂ।
ਸੀ.ਸੀ.ਟੀ.ਵੀ ਹੁਣ ਕਰਦੇ ਐ ਕੰਮ ਸਾਡਾ
ਮੰਨਿਆਂ ਜਾਂਦਾ ਅਕੱਟ ‘ਸਬੂਤ’ ਭਾਈ।
ਧਰਮ ਅਸਥਾਨਾਂ ਦੇ ਵਿੱਚ ਵੀ ਫਿੱਟ ਹੋਏ
ਹੁਣ ਤਾਂ ਓਹੀ ਹਨ ‘ਰੱਬ ਦੇ ਦੂਤ’ ਭਾਈ!
-ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur