ਅਸਟਰੀਆ ਦੇ ਨਗਰ ਕੀਰਤਨ ਦੌਰਾਨ ਸਿੱਖ ਸੇਵਾ ਸੁਸਾਇਟੀ ਨੇ ਲਾਇਆ ਕਿਤਾਬਾਂ ਦਾ ਲੰਗਰ
ਅੰਮ੍ਰਿਤਸਰ 21 ਜੂਨ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਸੇਵਾ ਸੁਸਾਇਟੀ ਅਸਟਰੀਆ ਦੇ ਮੁੱਖ ਸੇਵਾਦਾਰ ਅਤੇ ਪੰਥਕ ਆਗੂ ਭਾਈ ਹਰਪ੍ਰੀਤ ਸਿੰਘ ਪੰਮਾ ਅਸਟਰੀਆ ਨੇ ਦੱਸਿਆ ਕਿ ਯੂਰਪ ਦੇ ਦੇਸ਼ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਅੱਜ ਮਹਾਨ ਨਗਰ ਕੀਰਤਨ ਸਜਾਇਆ ਗਿਆ! ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਿੱਖ ਏਡ ਸੇਵਾ ਸੁਸਾਇਟੀ ਵੱਲੋਂ ਨਗਰ ਕੀਰਤਨ ਵਿੱਚ ਸਿੱਖ ਇਤਿਹਾਸ ਖਾਸ ਕਰਕੇ ਜੂਨ ਚੋਰਾਸੀ ਖਾੜਕੂ ਸੰਘਰਸ਼ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਖਾੜਕੂ ਸ਼ਹੀਦ ਸਿੰਘਾਂ ਸਿੱਖ ਰਹਿਤ ਨਾਲ ਸੰਬੰਧਿਤ ਕਿਤਾਬਾਂ ਦਾ ਦੂਜੀ ਵਾਰ ਲੰਗਰ ਲਗਾਇਆ ਗਿਆ! ਸਿੱਖ ਏਡ ਸੇਵਾ ਸੁਸਾਇਟੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਦੀ ਵੀ ਕਰੀਬ ਡੇਢ ਸਾਲ ਤੋਂ ਮਾਇਕੀ ਸੇਵਾ ਕਰਦੀ ਆ ਰਹੀ ਹੈ ! ਗੁਰੂ ਕੀਆਂ ਸੰਗਤਾਂ ਵਿੱਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਖਾੜਕੂ ਸਿੰਘਾਂ ਨਾਲ ਅਥਾਹ ਪਿਆਰ ਵੇਖਣ ਨੂੰ ਮਿਲਿਆ! ਭਈ ਸਰਬਜੀਤ ਸਿੰਘ ਘੁਮਾਣ ਉੱਘੇ ਖਾਲਿਸਤਾਨੀ ਚਿੰਤਕ ਜੀ ਦੀ ਦੁਸ਼ਟ ਕੇ ਪੀ ਐਸ ਗਿੱਲ ਤੇ ਲਿਖੀ ਕਿਤਾਬ ਪੰਜਾਬ ਦਾ ਬੁੱਚੜ ਕਿਤਾਬ ਦੀ ਸੰਗਤਾਂ ਵਲੋਂ ਕਾਫੀ ਮੰਗ ਕੀਤੀ ਗਈ ਹੈ ! ਕਈ ਵੀਰ ਆਪਣੀ ਸ਼ਰਧਾ ਨਾਲ ਮਾਇਆ ਦੀ ਸੇਵਾ ਵੀ ਦੇ ਗਏ , ਪਰ ਸਾਡੇ ਵਲੋਂ ਕਿਤਾਬਾਂ ਦੇ ਲੰਗਰ ਦੀ ਕੋਈ ਵੀ ਸੇਵਾ ਨਹੀਂ ਲਗਾਈ ਗਈ ਸੀ ! ਅਸੀਂ ਹੋਰ ਸੰਗਤਾਂ ਅਤੇ ਕਮੇਟੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸੰਗਤਾਂ ਨੂੰ ਜਾਗਰੂਕ ਕਰਨ ਲਈ ਗੁਰੂ ਕੇ ਲੰਗਰਾਂ ਦੇ ਨਾਲ ਨਾਲ ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ਵਿੱਚ ਕਿਤਾਬਾਂ ਦੇ ਲੰਗਰ ਵੀ ਜ਼ਰੂਰ ਲਗਾਏ ਜਾਣ।
Posted By: GURBHEJ SINGH ANANDPURI