Nazrana Times

ਪੰਜਾਬੀ

ਕ੍ਰਿਸ਼ਨਾ ਮੰਦਰ ਭੋਗਪੁਰ ਚ ਜਨਮ ਅਸ਼ਟਮੀ ਦੇ ਮੌਕੇ   ਕੀਤੇ ਗਏ ਨੇ ਖਾਸ ਪ੍ਰਬੰਧ : ਨਰੇਸ਼ ਸ਼ਰਮਾ 

20 Jan, 2025 05:30 AM

                                                            ਭੋਗਪੁਰ 30 ਅਗਸਤ . ਸੁੱਖਵਿੰਦਰ ਜੰਡੀਰ . ਭੋਗਪੁਰ ਦੇ ਸ੍ਰੀ ਕ੍ਰਿਸ਼ਨ ਮੰਦਰ  ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 10 ਜਨਮਅਸ਼ਟਮੀ  ਦੇ ਮੌਕੇ  ਪ੍ਰਬੰਧਕਾਂ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ ,  ਫੁੱਲਾਂ  ਅਤੇ ਗੁਬਾਰਿਆ ਦੇ ਨਾਲ਼  ਭਰਪੂਰ ਸਜਾਵਟ ਕੀਤੀ ਗਈ ਹੈ , ਮੰਦਰ ਦੇ ਖਜ਼ਾਨਚੀ  ਸ੍ਰੀ ਨਰੇਸ਼ ਕੁਮਾਰ ਸ਼ਰਮਾ ਜੀ ਨੇ ਦੱਸਿਆ ਕੇ ਭਗਤਾਂ ਵੱਲੋਂ ਕਾਫੀ ਮਿਹਨਤ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ,  ਅਤੇ ਪ੍ਰਬੰਧਕਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜਨਮਅਸ਼ਟਮੀ ਮਨਾਈ ਜਾ ਰਹੀ ਹੈ  ਇਸ ਮੌਕੇ ਤੇ ਮੰਦਰ ਦੇ ਪੁਜਾਰੀ ਸ੍ਰੀ ਸੁਨੀਲ ਕੁਮਾਰ ਪੰਡਤ ਨੇ ਕਿਹਾ ਕਿ ਉਹ  ਲੰਬੇ ਸਮੇਂ ਤੋਂ  ਮੰਦਰ ਵਿੱਚ ਸੇਵਾ ਨਿਭਾਅ ਰਹੇ ਹਨ, ਅਤੇ ਹਰ ਸਾਲ ਹੀ ਸ੍ਰੀ ਕ੍ਰਿਸ਼ਨ ਮੰਦਰ ਭੋਗਪੁਰ ਦੇ ਵਿਚ  ਹਰ ਵਾਰ ਵੱਖਰੇ ਹੀ ਢੰਗ ਦੇ ਨਾਲ ਜਨਮ ਅਸ਼ਟਮੀ ਮਨਾਈ ਜਾਂਦੀ ਹੈ  ਅਤੇ ਭਗਤਾਂ ਦੀਆਂ ਖ਼ੂਬ ਰੌਣਕਾਂ ਲੱਗਦੀਆਂ ਹਨ, ਇਸ ਮੌਕੇ ਤੇ  ਰਕੇਸ਼ ਕੌਸ਼ਲ ਪ੍ਰਧਾਨ,  ਨਰੇਸ਼ ਕੁਮਾਰ ਸ਼ਰਮਾ ਖਜ਼ਾਨਚੀ , ਵਿਸ਼ਾਲ ਅਗਰਵਾਲ, ਦਵਿੰਦਰ ਕੁਮਾਰ, ਸੰਦੀਪ ਲਾਡੀ, ਰਮੇਸ਼ ਕੁਮਾਰ,  ਆਸ਼ੂ,  ਸੁਸ਼ੀਲ ਪ੍ਰਭਾਕਰ ਆਦਿ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #