Nazrana Times

ਪੰਜਾਬੀ

ਮੂਸੇਵਾਲਾ ਸਾਡੇ ਦੁਸ਼ਮਣਾਂ ਨਾਲ ਜੁੜਿਆ ਹੋਇਆ ਸੀ, ਆਪਣੇ ਗੀਤਾਂ ‘ਚ ਹਥਿਆਰ ਦਿਖਾ ਕੇ ਸਾਨੂੰ ਲਲਕਾਰਦਾ ਸੀ – ਲਾਰੈਂਸ ਬਿਸ਼ਨੋਈ ਨੇ ਕੀਤਾ ਖੁਲਾਸਾ

20 Jan, 2025 05:30 AM

ਚੰਡੀਗੜ੍ਹ, 17 ਜੂਨ 2022 – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਨੂੰ ਦੱਸਿਆ ਕਿ ਸਿੱਧੂ ਨਾ ਸਿਰਫ਼ ਸਾਡੇ ਵਿਰੋਧੀ ਗੈਂਗ ਨਾਲ ਜੁੜਿਆ ਹੋਇਆ ਸੀ, ਸਗੋਂ ਉਹ ਆਪਣੇ ਗੀਤਾਂ ਵਿੱਚ ਹਥਿਆਰਾਂ ਦੀ ਵਰਤੋਂ ਕਰਕੇ ਸਾਨੂੰ ਲਗਾਤਾਰ ਚੁਣੌਤੀ ਦਿੰਦਾ ਰਹਿੰਦਾ ਸੀ।‘ਆਜਤਕ’ ਨਿਊਜ਼ ਦੀ ਖ਼ਬਰ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਤਿਹਾੜ ਜੇਲ ‘ਚ ਲਗਾਤਾਰ ਫੋਨ ਦੀ ਵਰਤੋਂ ਕਰਦਾ ਸੀ। ਜੇਲ੍ਹ ਤੋਂ ਫ਼ੋਨ ਰਾਹੀਂ ਉਹ ਗੋਲਡੀ ਨਾਲ ਗੱਲ ਕਰਦਾ ਸੀ ਕਿ ਕਿਸ ਨੂੰ ਧਮਕੀਆਂ ਦੇਣ, ਕਿਸ ਤੋਂ ਜਬਰੀ ਵਸੂਲੀ ਕਰਨ ਅਤੇ ਕਿਸ ਨੂੰ ਗੋਲੀ ਮਾਰੀ ਜਾਵੇ ? ਲਾਰੈਂਸ ਇਹ ਸਭ ਫ਼ੋਨ ‘ਤੇ ਤੈਅ ਕਰਦਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਮਹੀਨੇ ਪਹਿਲਾਂ ਤੱਕ ਜੇਲ੍ਹ ਵਿੱਚ ਰਹੇ ਲਾਰੈਂਸ ਦੀ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨਾਲ ਗੱਲਬਾਤ ਚੱਲ ਰਹੀ ਸੀ।ਪੰਜਾਬ ਦਾ ਸਭ ਤੋਂ ਵੱਡਾ ਗੈਂਗਸਟਰ ਅਤੇ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਮਾਫੀਆ ਵਿੱਚੋਂ ਇੱਕ ਜੱਗੂ ਭਗਵਾਨਪੁਰੀਆ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਤਿਹਾੜ ਜੇਲ੍ਹ ਵਿੱਚ ਬੰਦ ਸੀ। ਭਗਵਾਨਪੁਰੀਆ ਨੂੰ ਹਾਲ ਹੀ ‘ਚ ਦਿੱਲੀ ਪੁਲਸ ਨੇ ਜੇਲ ‘ਚੋਂ ਹਿਰਾਸਤ ‘ਚ ਲਿਆ ਸੀ, ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ 22 ਫਰਵਰੀ ਤੱਕ ਲਾਰੈਂਸ ਨਾਲ ਜੇਲ ‘ਚ ਸੀ। ਜਿੱਥੇ ਲਗਾਤਾਰ ਕੈਨੇਡਾ ਬੈਠੇ ਗੋਲਡੀ ਦਾ ਫ਼ੋਨ ਮੈਨੂੰ ਤੇ ਤਿਹਾੜ ਵਿੱਚ ਲਾਰੈਂਸ ਨੂੰ ਆਉਂਦਾ ਸੀ ਤੇ ਅਸੀਂ ਗੱਲਾਂ ਕਰਦੇ ਰਹਿੰਦੇ ਸੀ। ਜੱਗੂ ਨੇ ਦੱਸਿਆ ਕਿ ਬਾਅਦ ਵਿੱਚ ਮੈਨੂੰ ਅਤੇ ਲਾਰੈਂਸ ਨੂੰ ਵੱਖ-ਵੱਖ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ।ਜੱਗੂ ਭਗਵਾਨਪੁਰੀਆ ਨੇ ਖੁਲਾਸਾ ਕੀਤਾ ਕਿ ਗੋਲਡੀ ਨੇ ਇਕ ਵਾਰ ਪਾਕਿਸਤਾਨ ਤੋਂ ਮੇਰੇ ਲਈ 50 ਪਿਸਤੌਲ ਮੰਗਵਾਏ ਸਨ। ਜਿਸ ਨੂੰ ਸ਼ੂਟਰਾਂ ‘ਚ ਵੰਡਿਆ ਜਾਣਾ ਸੀ। ਪਰ ਪੁਲਿਸ ਨੇ ਹਥਿਆਰਾਂ ਨੂੰ ਪਹਿਲਾਂ ਹੀ ਫੜ ਲਿਆ। ਗੋਲਡੀ ਖੁਦ ਹਥਿਆਰਾਂ ਦੀ ਸਪਲਾਈ ਕਰਦਾ ਹੈ। ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਲਗਾਤਾਰ ਫ਼ੋਨ ਦੀ ਵਰਤੋਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮਾਰਚ-2022 ਵਿੱਚ ਜੇਲ੍ਹ ਨੰਬਰ 8 ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਜੂਨ 2021 ਤੋਂ ਤਿਹਾੜ ਜੇਲ੍ਹ ਵਿੱਚ ਬੰਦ ਸੀ।ਸਿੱਧੂ ਮੂਸੇਵਾਲਾ ਦੇ ਕਤਲ ਲਈ ਲਾਰੈਂਸ ਨੇ ਅਜਿਹਾ ਪਲੈਨ ਬਣਾਇਆ ਜੋ ਕਿਸੇ ਫਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਸੀ। ਇੰਨਾ ਹੀ ਨਹੀਂ ਪਲਾਨਿੰਗ ਅਜਿਹੀ ਹੈ ਕਿ ਕਿਸੇ ਵੀ ਜਾਂਚ ਏਜੰਸੀ ਨੂੰ ਚਕਮਾ ਦੇ ਦਿੱਤਾ ਜਾਵੇ। ਲਾਰੈਂਸ ਨੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਦੀ ਮਦਦ ਨਾਲ ਆਪਣੇ ਭਰਾ ਅਨਮੋਲ ਨੂੰ ਭਾਰਤ ਤੋਂ ਬਾਹਰ ਯੂਰਪ ਵਿੱਚ ਸ਼ਿਫਟ ਕਰਵਾਇਆ। ਭਰਾ-ਭਾਣਜੇ ਨੂੰ ਭਾਰਤ ਤੋਂ ਫਰਾਰ ਕਰਵਾਉਣ ਦਾ ਮਕਸਦ ਇਹ ਸੀ ਕਿ ਸਿੱਧੂ ਕਤਲ ਕੇਸ ਤੋਂ ਬਾਅਦ ਪੁਲਿਸ ਦੋਵਾਂ ਨੂੰ ਗ੍ਰਿਫ਼ਤਾਰ ਨਾ ਕਰ ਸਕੀ। ਇਸ ਤੋਂ ਬਾਅਦ ਲਾਰੈਂਸ ਅਤੇ ਗੋਲਡੀ ਨੇ ਸਿੱਧੂ ਨੂੰ ਮਾਰਨ ਦੀ ਯੋਜਨਾ ਬਣਾਈ।ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਸੀ ਕਿ 7 ਅਗਸਤ 2021 ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਤਲ ਦੀ ਰੇਕੀ ਕੀਤੀ ਜਾ ਰਹੀ ਸੀ। ਪਰ ਸਿੱਧੂ ਦੇ ਆਲੇ-ਦੁਆਲੇ ਸੁਰੱਖਿਆ ਕਾਰਨ ਉਹ ਬਚ ਗਿਆ। ਇੱਕ ਵਾਰ ਇਹ ਵੀ ਯੋਜਨਾ ਬਣਾਈ ਗਈ ਕਿ ਸਿੱਧੂ ਨੂੰ ਘਰ ਵਿੱਚ ਵੜ ਕੇ ਮਾਰ ਦਿੱਤਾ ਜਾਵੇ। ਦੱਸ ਦੇਈਏ ਕਿ ਸਰਕਾਰੀ ਸੁਰੱਖਿਆ ਘਟਾਏ ਜਾਣ ਤੋਂ ਬਾਅਦ ਦੂਜੇ ਦਿਨ (29 ਮਈ) ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #