ਯੋਧਿਆਂ ਦੀ ਖਾਣ ਮਹਿਤਾ ਕਿਉਂ ਬਣਿਆਂ ਬੀਜੇਪੀ ਦਾ ਹੈੱਡ ਕਵਾਟਰ ?
ਯੋਧਿਆਂ ਦੀ ਖਾਣ ਮਹਿਤਾ ਕਿਉਂ ਬਣਿਆਂ ਬੀਜੇਪੀ ਦਾ ਹੈੱਡ ਕਵਾਟਰ ?
ਦੁਨੀਆਂ ਭਰ ਵਿੱਚ ਵਸਦੀ ਅਣਖੀ ਸਿੱਖ ਕੌਮ ਅਤੇ ਕੌਮ ਦੇ ਨੇਤਾਵਾਂ ਅੱਗੇ ਇਹ ਇੱਕ ਬੜਾ ਵੱਡਾ ਸਵਾਲ ਹੈ । ਕੀ ਅਸੀਂ ਮਰ ਗਏ ਹਾਂ, ਜਾਂ ਡਰਪੋਕ ਹੋ ਗਏ ਹਾਂ ? ਕੀ ਬਾਬਾ ਹਰਨਾਮ ਸਿੰਘ ਧੁੰਮਾ ਸਾਰੀ ਸਿੱਖ ਕੌਮ ਨਾਲੋਂ ਵੀ ਤਕੜਾ ਹੈ ? ਕੀ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਅਤੇ ਕੌਮ ਦੇ ਅਖਵਾਉਂਦੇ ਆਗੂਆਂ ਨੂੰ ਬਾਬੇ ਹਰਨਾਮ ਸਿੰਘ ਧੁੰਮੇ ਦੀਆਂ ਸਿੱਖ ਅਤੇ ਸਿੱਖੀ ਵਿਰੋਧੀ ਕੀਤੀਆਂ ਜਾ ਰਹੀਆਂ ਗੰਦੀਆਂ ਹਰਕਤਾਂ ਨਹੀ ਦਿਖਾਈ ਦਿੰਦੀਆਂ? ਜਾਂ ਅਸੀਂ ਸਭ ਨੇ ਸਰਕਾਰਾਂ ਅਤੇ ਬਾਬੇ ਹਰਨਾਮ ਸਿੰਘ ਧੁੰਮੇ ਤੋਂ ਡਰਦਿਆਂ ਨੇ ਪੂਛਾਂ ਚੱਡਿਆਂ ਵਿੱਚ ਲੈ ਲਈਆਂ ਹਨ? ਕੀ ਬਾਬੇ ਧੁੰਮੇ ਦੇ ਖਿਲਾਫ ਬੋਲਣ ਅਤੇ ਲਿਖਣ ਦਾ ਕੰਮ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਹਰਪ੍ਰੀਤ ਸਿੰਘ ਪੰਮਾ ਆਸਟਰੀਆ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਰਮਜੀਤ ਸਿੰਘ ਮੰਡ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਲਹਿਣਾ ਸਿੰਘ, ਸਰਦਾਰ ਅਜਮੇਰ ਸਿੰਘ, ਭਾਈ ਕੰਵਰ ਚੜ੍ਹਤ ਸਿੰਘ ਜਾਂ ਭਾਈ ਭੁਪਿੰਦਰ ਸਿੰਘ ਜੀ ਛੇ ਜੂਨ ਦਾ ਹੀ ਰਹਿ ਗਿਆ ਹੈ ? ਜਿਸ ਮਹਿਤਾ ਸਾਹਿਬ ਜੀ ਅਸਥਾਨ ਉੱਤੋਂ ਮਾਰੀ ਗਈ ਇੱਕ ਬੜ੍ਹਕ ਦਿੱਲੀ ਦਰਬਾਰ ਦੀਆਂ ਕੰਧਾਂ ਹਿਲਾ ਦਿਆ ਕਰਦੀ ਸੀ ਉੱਸ ਅਸਥਾਨ ਨੂੰ ਆਰ ਐਸ ਐਸ, ਬੀਜੇਪੀ ਦੇ ਸੰਦ ਬਾਬੇ ਧੁੰਮੇ ਨੇ ਅੱਜ ਉੱਸ ਅਸਥਾਨ ਨੂੰ ਬੀਜੇਪੀ ਦਾ ਹੈੱਡਕੁਆਟਰ ਬਣਾ ਧਰਿਆ ਹੈ ।
ਹੁਣ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਵਿੱਚੋਂ ਅਣਖ ਨਾਮ ਦਾ ਕਣ ਮਰ ਗਿਆ ਹੈ । ਕੀ ਅਸੀਂ ਹੁਣ ਵਾਕਿਆ ਹੀ ਕਿਤੇ ਕੇਸਾਧਾਰੀ ਹਿੰਦੂ ਹੀ ਤਾਂ ਨਹੀਂ ਬਣ ਗਏ ? ਇਹ ਬਾਬਾ ਹਰਨਾਮ ਸਿੰਘ ਧੁੰਮਾਂ, ਵਕੀਲ ਹਰਜਿੰਦਰ ਸਿੰਘ ਧਾਮੀ ਅਤੇ ਚੋਰੀ ਬਣੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਿ੍ਰਕੜੀ ਆਖਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ? ਸ੍ਰੀ ਅਕਾਲ ਤਖਤ ਅੱਗੇ ਸਾਡਾ ਸੀਸ ਹਮੇਸ਼ਾਂ ਝੁਕਦਾ ਰਿਹਾ ਸੀ , ਝੁਕਦਾ ਹੈ ਅਤੇ ਝੁਕਦਾ ਰਹੇਗਾ । ਮਹਿਤਾ ਸਾਹਿਬ ਅਤੇ ਦਮਦਮੀ ਟਕਸਾਲ ਨਾਲ ਸਾਡਾ ਅੱਜ ਵੀ ਪਿਆਰ ਹੈ ਅਤੇ ਸਤਿਕਾਰ ਵੀ ਹੈ । ਲੇਕਿਨ ਸਿੱਖੀ ਵਿਰੋਧੀ ਪੰਥ ਵਿਰੋਧੀ ਅਤੇ ਸਿੱਖਾਂ ਵਿਰੋਧੀ ਹੋ ਰਹੀਆਂ ਕਾਰਵਾਈਆਂ ਸਾਡੇ ਗਲੇ ਤੋਂ ਥੱਲੇ ਨਹੀਂ ਉੱਤਰਦੀਆਂ ਜੀ ।
ਨਾ ਕੋਈ ਵੀ ਅਕਾਲੀ ਦਲ ਨਾ ਹੀ ਇਕੱਲੀ ਦਮਦਮੀ ਟਕਸਾਲ ਜਾਂ ਹੋਰ ਕੋਈ ਸੰਪਰਦਾ ਪੰਥ ਹਨ । ਪੰਥ ਸਮੁੱਚੀਆਂ ਜਥੇਬੰਦੀਆਂ ਪਾਰਟੀਆਂ ਸਭ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਲੇਖਕ ਬੁੱਧੀਜੀਵੀਅਤੇ ਸਮੁੱਚੀ ਸਿੱਖ ਕੌਮ ਰਲ ਕੇ ਹੀ ਇੱਕ ਸੰਪੂਰਨ ਪੰਥ ਬਣਦਾ ਹੈ । ਚਾਪਲੂਸੀ ਦੀਆਂ ਹੱਦਾਂ ਤੱਕ ਵੀ ਪਾਰ ਕਰਕੇ ਹਰ ਇੱਕ ਲੰਡੀ ਬੁੱਚੀ ਛੱਲੀ ਰਾਮ ਗੁੱਲੀ ਰਾਮ ਦੇ ਸਿਰ ਉੱਤੇ ਗੁਰੂਆਂ ਦੀ ਬਖਸ਼ਿਸ਼ ਕੀਤੀ ਹੋਈ ਦਸਤਾਰ ਇਹ ਬੇਸ਼ਰਮ ਅਤੇ ਬੇਗੈਰਤ ਲੋਕ ਸਜਾ ਦਿੰਦੇ ਹਨ । ਨਾ ਹੀ ਅੱਜ ਦੀ ਤਾਰੀਖ ਵਿੱਚ ਕੋਈ ਕਹਿਣ ਵਾਲਾ ਹੈ ਅਤੇ ਨਾ ਹੀ ਕੋਈ ਸੁਣਨ ਵਾਲਾ ਹੈ । ਸਭ ਖੁਸਰਿਆਂ ਵਾਂਗ ਚੁੱਪ ਕਰਕੇ ਤਮਾਸ਼ਾ ਵੇਖ ਰਹੇ ਹਨ । ਕਹਿਣ ਬੋਲਣ ਅਤੇ ਲਿਖਣ ਵਾਲਿਆਂ ਨੂੰ ਬੀਜੇਪੀ ਆਰ ਐਸ ਐਸ ਦੇ ਦੱਲੇ ਲੋਕ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਬਣਾਉਣਾ ਅਸੀਂ ਖਾਲਿਸਤਾਨ ਹੈ ।
ਜੇਕਰ ਕਿਸੇ ਵੀ ਸਿੱਖ ਵਿੱਚ ਕੁੱਝ ਕੁ ਅਣਖ ਦਾ ਕਣ ਬਚਿਆ ਹੈ ਤਾਂ ਜਰੂਰ ਏਹਨਾਂ ਹਿੰਦੋਸਤਾਨ ਦਿਆਂ ਝੋਲੀਚੁੱਕਾਂ ਵਾਰੇ ਬੋਲੋ । ਸਾਡੇ ਲਈ ਕਾਂਗਰਸ ,ਬੀਜੇਪੀ ,ਕਾਮਰੇਡ ,ਬਾਦਲ ਗਦਾਰ ਦਲ, ਝਾੜੂ ਵਾਲੇ ਸਭ ਇੱਕ ਹੀ ਹਨ । ਕੋਈ ਕਹਿੰਦਾ ਹੈ ਕਿ ਬਾਬਾ ਧੁੰਮਾਂ ਨੀਤੀ ਵਰਤ ਰਿਹਾ ਹੈ । ਅਸੀਂ ਏਹੋ ਜਿਹੀ ਗੰਦੀ ਘਟੀਆ ਅਤੇ ਸਿੱਖੀ ਵਿਰੋਧੀ ਨੀਤੀ ਨੂੰ ਆਪਣੀ ਜੁੱਤੀ ਦੀ ਨੋਕ ਉੱਤੇ ਵੀ ਨਹੀਂ ਮਾਰਦੇ । ਕਿੱਥੇ ਹਨ ਅੱਜ ਬਾਬੇ ਹਰਨਾਮ ਸਿੰਘ ਧੁੰਮੇ ਨੂੰ ਦਮਦਮੀ ਟਕਸਾਲ ਦਾ ਮੁੱਖੀ ਬਣਾਉਣ ਵਾਲੇ ਅਤੇ ਇਸ ਦੇ ਸਿਰ ਉੱਤੇ ਦਸਤਾਰਾਂ ਸਜਾਉਣ ਵਾਲੇ ਲੋਕ? ਉੱਹ ਲੋਕ ਕਿਉਂ ਨਹੀਂ ਬਾਬੇ ਧੁੰਮੇ ਨੂੰ ਇਸ ਦੀਆਂ ਪੰਥ ਵਿਰੋਧੀ ਹਰਕਤਾਂ ਵਾਰੇ ਪੁੱਛਦੇ ?
ਹੁਣ ਬਾਬੇ ਹਰਨਾਮ ਸਿੰਘ ਧੁੰਮੇ ਨੂੰ ਮਹਿਤਾ ਸਾਹਿਬ ਨੂੰ ਛੱਡ ਕੇ ਸਿੱਧਾ ਨਾਗਪੁਰ ਡੇਰਾ ਲਗਾਉਣਾ ਚਾਹੀਦਾ ਹੈ । ਬੀਜੇਪੀ ਨਾਲ ਸਾਂਝ ਦੇ ਸਿਰ ਉੱਤੇ ਬਾਬਾ ਧੁੰਮਾ ਆਪਣੇ ਵਿਰੋਧੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾ ਰਿਹਾ ਹੈ । ਹੁਣ ਬਾਬਾ ਹਰਨਾਮ ਸਿੰਘ ਧੁੰਮਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਵੀ ਕਰਨੋ ਹਟ ਗਿਆ ਹੈ । ਕਿਉਂਕਿ ਇਹ ਸਭ ਭਾਈ ਭਾਈ ਹੀ ਹਨ । ਇਹਨਾਂ ਸਭ ਦੀਆਂ ਤਾਰਾਂ ਤਾਂ ਆਖਰਕਾਰ ਨਾਗਪੁਰ ਨਾਲ ਹੀ ਜੁੜਦੀਆਂ ਹਨ ।
ਜੇਕਰ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਜਿਊਂਦੇ ਅਤੇ ਜਾਗਦੇ ਹਨ ਤਾਂ ਫੇਰ ਸਾਰੇ ਜਾਣੇ ਇਕੱਠੇ ਹੋ ਕਿ ਏਸ ਗੰਭੀਰ ਮਸਲੇ ਦਾ ਹੱਲ ਕੱਢਣ ਵਾਰੇ ਕੋਈ ਪਲਾਨ ਜਰੂਰ ਤਿਆਰ ਕਰੋ । ਨਹੀਂ ਤਾਂ ਆਉਣ ਵਾਲਾ ਸਮਾਂ ਸਾਨੂੰ ਅਤੇ ਤੁਹਾਨੂੰ ਕਿਸੇ ਨੂੰ ਵੀ ਮੁਆਫ ਨਹੀਂ ਕਰੇਗਾ । ਇੱਕ ਬੀਜੇਪੀ ਦਾ ਕਰਿੰਦਾ ਧਰਿੰਦਰ ਸ਼ਾਸਤਰੀ ਮਹਿਤਾ ਸਾਹਿਬ ਵਰਗੇ ਅਸਥਾਨ ਉੱਤੇ ਆ ਕਰਕੇ ਸਟੇਜ ਸਾਂਝੀ ਕਰ ਗਿਆ ਅਤੇ ਜੈ ਹਿੰਦ ਦਾ ਨਾਅਰਾ ਵੀ ਲਗਾ ਗਿਆ । ਏਸੇ ਬੀਜੇਪੀ ਦੇ ਦਿੱਗਜ ਆਗੂ ਕੱਟੜ ਸਿੱਖ ਵਿਰੋਧੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖਦੇ ਹਨ ਕਿ ਅਸੀਂ ਇੰਦਰਾ ਗਾਂਧੀ ਉੱਪਰ ਦਬਾਅ ਬਣਾ ਕੇ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਵਾਇਆ ਸੀ । ਅਡਵਾਨੀ ਵਰਗਿਆਂ ਬੀਜੇਪੀ ਨੇਤਾਵਾਂ ਨੇ ਹੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖ਼ਿਤਾਬ ਦਿੱਤਾ ਸੀ , ਏਸੇ ਅਡਵਾਨੀ ਨੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਦੈਂਤ ਵੀ ਆਖਿਆ ਸੀ । ਇੱਕ ਵਾਰੀ ਇੱਕ ਪੱਤਰਕਾਰ ਨੇ ਬੀਜੇਪੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਵਾਲ ਪੁੱਛਿਆ ਸੀ ਕਿ ਤੁਹਾਡੇ ਹਿਸਾਬ ਨਾਲ ਪੰਜਾਬ ਮਸਲੇ ਦਾ ਕੀ ਹੱਲ ਹੈ ? ਤਾਂ ਬਾਬੇ ਹਰਨਾਮ ਸਿੰਘ ਧੁੰਮੇ ਦੀ ਪਾਰਟੀ ਬੀਜੇਪੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਜਵਾਬ ਦਿੱਤਾ ਸੀ ਕਿ ਬੱਸ ਇੱਕ ਐਟਮ ਬੰਬ, ਇਹ ਸਵਾਲ ਅਤੇ ਜਵਾਬ ਦਾਸ ਨੇ ਟੀਵੀ ਚੈਨਲ ਉੱਤੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਅਤੇ ਆਪਣੇ ਕੰਨਾਂ ਨਾਲ ਸੁਣਿਆ ਵੀ ਸੀ ਜੀ ।
ਕਿੰਨੀ ਨਫ਼ਰਤ ਅਤੇ ਜਹਿਰ ਏਹਨਾ ਲੋਕਾਂ ਦੇ ਮਨਾਂ ਅੰਦਰ ਸਿੱਖਾਂ ਅਤੇ ਪੰਜਾਬ ਪ੍ਰਤੀ ਭਰੀ ਹੋਈ ਹੈ ਜਿਹੜੇ ਇਹ ਸੋਚਦੇ ਹਨ ਕਿ ਪੰਜਾਬ ਉੱਪਰ ਇੱਕ ਐਟਮ ਬੰਬ ਸੁੱਟ ਕੇ ਸਾਰਾ ਟੈਂਟਾ ਹੀ ਨਿਬੇੜ ਦਿਓ । ਇੱਧਰ ਬਾਬੇ ਧੁੰਮੇਂ ਹੋਰੀਂ ਇੱਕ ਪਾਸੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਾਰਿਸ ਅਖਵਾਉਂਦੇ ਹਨ ਦੂਜੇ ਪਾਸੇ ਸੰਤਾਂ ਨੂੰ ਹੀ ਸ਼ਹੀਦ ਕਰਵਾਉਣ ਵਾਲਿਆਂ ਦੀ ਰੱਜ ਰੱਜ ਕੇ ਚਮਚਾਗਿਰੀ ਅਤੇ ਚਾਪਲੂਸੀ ਕਰ ਰਹੇ ਹਨ । ਜਮੀਨ ਅਤੇ ਆਸਮਾਨ ਜਿੰਨਾ ਫਰਕ ਬਾਬੇ ਧੁੰਮੇਂ ਨੇ ਹੁਣ ਪਾ ਦਿੱਤਾ ਹੈ ਅਤੇ ਨਾਲੇ ਉੱਲਟਾ ਚੋਰ ਕੋਤਵਾਲ ਕੋ ਵੀ ਡਾਂਟ ਰਿਹਾ ਹੈ ।
ਬਾਕੀ ਕਲਮਾਂ ਇਤਿਹਾਸ ਲਿਖ ਰਹੀਆਂ ਹਨ । ਪਹਿਲਾਂ ਵੀ ਏਸੇ ਤਰ੍ਹਾਂ ਹੀ ਕਈਆਂ ਨੇ ਕਲੰਕ ਮੱਥੇ ਉੱਤੇ ਲਗਵਾਏ ਹਨ ਜੋ ਕਿ ਸਦੀਆਂ ਤੱਕ ਵੀ ਧੋਤੇ ਨਹੀਂ ਜਾ ਸਕਣਗੇ। ਗਦਾਰ ਦਲ ਬਾਦਲ ਵਾਲਿਆਂ ਦੇ ਮੱਥੇ ਉੱਤੇ ਬੇਅਦਬੀਆਂ ਕਰਵਾਉਣ ਵਾਲਾ ਕਲੰਕ ਉੱਹਨਾਂ ਦੀਆਂ ਹਜ਼ਾਰਾਂ ਪੁਸ਼ਤਾਂ ਵੀ ਨਹੀਂ ਲਾਹ ਸਕਣਗੀਆਂ । ਏਸੇ ਤਰ੍ਹਾਂ ਹੀ ਬਾਬੇ ਹਰਨਾਮ ਸਿੰਘ ਧੁੰਮੇਂ ਨੇ ਦਮਦਮੀ ਟਕਸਾਲ ਦਾ ਮੁੱਖੀ ਅਤੇ ਸੰਤ ਸਮਾਜ ਦਾ ਵੀ ਮੁੱਖੀ ਹੁੰਦਿਆਂ ਹੋਇਆਂ ਖਾਲਸਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਬੜੀ ਭਾਰੀ ਗਦਾਰੀ ਵੀ ਸਿੱਖ ਕੌਮ ਨਾਲ ਕੀਤੀ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ । ਬਾਕੀ ਸਾਡਾ ਜੋ ਵੀ ਇਹਨਾਂ ਨੇ ਕਰਨਾ ਹੈ ਕਰ ਲੈਣ । ਅਸੀਂ ਇਹਨਾਂ ਦੇ ਖਿਲਾਫ ਮਰਦੇ ਦਮ ਤੱਕ ਬੋਲਦੇ ਵੀ ਅਤੇ ਲਿਖਦੇ ਵੀ ਰਹਾਂਗੇ । ਬਾਕੀ ਜਿਮੇਂਵਾਰੀ ਸਮੁੱਚੇ ਖਾਲਸਾ ਪੰਥ ਦੀ ਹੈ । ਅਗਰ ਸੱਚ ਨੂੰ ਸੱਚ ਨਹੀਂ ਕਹਿ ਸਕਦੇ ਤਾਂ ਸਾਨੂੰ ਸਿੱਖ ਅਖਵਾਉਣ ਦਾ ਕੋਈ ਵੀ ਅਧਿਕਾਰ ਨਹੀਂ ਹੈ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: GURBHEJ SINGH ANANDPURI