ਪੰਜਾਬ ਵਸਨੀਕ ਸਰਟੀਫਿਕੇਟ ਬਣਾਉਣ ਲਈ ਐਸਡੀਐਮ ਸੁਨਾਮ ਸ਼੍ਰੀ ਪ੍ਰਮੋਦ ਸਿੰਗਲਾ ਵੱਲੋਂ ਸਖ਼ਤ ਹਦਾਇਤਾਂ
ਸੁਨਾਮ , ਨਜ਼ਰਾਨਾ ਟਾਈਮਜ ਬਿਊਰੋ
ਇਸ ਮੌਕੇ ਐਸਡੀਐਮ ਸ਼੍ਰੀ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਉਹਨ੍ਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਵਿਅਕਤੀ ਦੂਸਰੇ ਰਾਜਾਂ ਤੋਂ ਸੁਨਾਮ ਸਬ ਡਿਵੀਜ਼ਨ ਵਿੱਚ ਕਿਰਾਏ ‘ਤੇ ਰਹਿਣ ਲੱਗ ਪਏ ਹਨ ਅਤੇ ਬਾਅਦ ਵਿੱਚ ਪੰਜਾਬ ਵਸਨੀਕ ਸਰਟੀਫਿਕੇਟ ਲਈ ਅਰਜ਼ੀਆਂ ਦੇ ਰਹੇ ਹਨ। ਕਈ ਵਾਰ ਸਥਾਨਕ ਨੰਬਰਦਾਰਾਂ, ਸਰਪੰਚਾਂ, ਪੰਚਾਂ ਅਤੇ ਐਮ.ਸੀ. ਮੈਂਬਰਾਂ ਵੱਲੋਂ ਬਿਨਾਂ ਪੂਰੀ ਜਾਂਚ ਕੀਤੇ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਗੈਰ ਕਾਨੂੰਨੀ ਹੈ।
ਸਾਰਿਆਂ ਨੂੰ ਇਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ:
1. ਨਵੇਂ ਆ ਕੇ ਵੱਸੇ ਵਿਅਕਤੀਆਂ ਦੀ ਜਾਣਕਾਰੀ ਸਬੰਧਤ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਜਾਵੇ।
2. ਨੰਬਰਦਾਰ/ਸਰਪੰਚ/ਪੰਚ/ਐਮ.ਸੀ. ਕੇਵਲ ਆਨਲਾਈਨ ਰਾਹੀਂ ਹੀ ਸਿਫਾਰਸ਼ ਭੇਜਣ।
3. ਜੇਕਰ ਕੋਈ ਸਰਟੀਫਿਕੇਟ ਗਲਤ ਸਿਫਾਰਸ਼ ‘ਤੇ ਜਾਰੀ ਹੁੰਦਾ ਹੈ ਤਾਂ ਸੰਬੰਧਿਤ ਅਧਿਕਾਰੀ ਜਿੰਮੇਵਾਰ ਹੋਵੇਗਾ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਸਨੀਕ ਸਰਟੀਫਿਕੇਟ ਸਿਰਫ਼ ਯੋਗ ਅਤੇ ਅਸਲੀ ਹੱਕਦਾਰਾਂ ਨੂੰ ਹੀ ਜਾਰੀ ਕੀਤਾ ਜਾਵੇਗਾ। ਸਾਰੇ ਨਾਗਰਿਕਾਂ ਅਤੇ ਚੁਣੇ ਪ੍ਰਤਿਨਿਧੀਆਂ ਨੂੰ ਬੇਨਤੀ ਹੈ ਕਿ ਉਪਰੋਕਤ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
#ਪੰਜਆਬ#ਐਸਡੀਐਮਸੁਨਾਮ
Posted By: GURBHEJ SINGH ANANDPURI