Nazrana Times

ਪੰਜਾਬੀ

ਟਰੇਡ ਵਿੰਗ ਕਪੂਰਥਲਾ ਦੇ ਚੇਅਰਮੈਨ ਰਮਨ ਮਲਹੋਤਰਾ ਦੀ ਦੇਖ ਰੇਖ ਚ ਸ਼੍ਰੀ ਹਨੂਮਾਨ ਚਲੀਸਾ ਅਤੇ ਸ਼੍ਰੀ ਸੁੰਦਰ ਕਾਂਠ ਦਾ ਪਾਠ ਕਰਵਾਇਆ ਗਿਆ

09 Aug, 2026 06:53 PM

ਕਪੂਰਥਲਾ 8 ਅਗਸਤ ਗੌਰਵ ਮੜੀਆ 
ਟਰੇਡ ਵਿੰਗ ਕਪੂਰਥਲਾ ਵੱਲੋਂ ਸ੍ਰੀ ਹਨੂਮਾਨ ਚਲੀਸਾ ਅਤੇ ਸ਼੍ਰੀ ਸੁੰਦਰ ਕਾਂਠ ਦਾ ਪਾਠ ਅੱਜ ਮਿਤੀ 8 ਅਗਸਤ 2026 ਦਿਨ ਸ਼ਨੀਵਾਰ ਸ਼ਾਮ 5 ਵਜੇ ਤੋਂ 7 ਵਜੇ ਤੱਕ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਸਾਗਰ ਰਤਨਾ ਹੋਟਲ ਦੇ ਕੋਲ ਸੰਪੂਰਨ ਹੋਇਆ ਟਰੇਡ ਵਿੰਗ ਕਪੂਰਥਲਾ ਦੇ ਚੇਅਰਮੈਨ ਰਮਨ ਮਲਹੋਤਰਾ ਦੀ ਦੇਖ ਰੇਖ ਚ ਹੋਏ ਇਸ ਧਾਰਮਿਕ ਸਮਾਗਮ ਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਭਗਵਾਨ ਹਨੂੰਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ

 ਲੋਕਾਂ ਦੇ ਭਲੇ ਲਈ ਕੀਤੇ ਗਏ ਇਸ ਸ੍ਰੀ ਹਨੂਮਾਨ ਚਲੀਸਾ ਅਤੇ ਸ਼੍ਰੀ ਸੁੰਦਰ ਕਾਂਠ ਦਾ ਪਾਠ ਵਿੱਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸੁਭਾਸ਼ ਮਕਰੰਦੀ,ਵਿਜੈ ਖੋਸਲਾ,ਰਮਨ ਵਧਵਾ,ਕੌਂਸਲਰ ਗੌਰਵ ਕੰਡਾ,ਅੰਕੁਰ ਜਲੋਟਾ,ਸਚਿਨ ਬਹਿਲ,ਲਵਲ ਕੁਮਾਰ, ਬਿੱਟੀ ਮਨਚੰਦਾ,ਪੁਸ਼ਪਿੰਦਰ ਸਿੰਘ, ਫਤਿਹਜੀਤ ਸਿੰਘ,ਯਸ਼ਪਾਲ ਸਾਹਨੀ,ਆਦਿ ਪਤਵੰਤਿਆਂ ਨੇ ਹਾਜ਼ਿਰੀ ਭਰੀ ਇਸ ਮੌਕੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ

Posted By: GURBHEJ SINGH ANANDPURI

Latest News