Nazrana Times

ਪੰਜਾਬੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ 'ਤੇ ਲਗਾਇਆ ਲੰਗਰ

25 Aug, 2025 05:03 AM

ਅੰਮ੍ਰਿਤਸਰ, 24 ਅਗਸਤ ( ਨਜ਼ਰਾਨਾ ਟਾਈਮਜ ਬਿਊਰੋ )

 ਅੱਜ ਸ੍ਰੀ ਅੰਮ੍ਰਿਤਸਰ 'ਚ ਮੈਡੀਕਲ ਐਸੋਸੀਏਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਕੱਟੜਾ ਸ਼ੇਰ ਸਿੰਘ ਵਿਖੇ ਲੰਗਰ ਲਾਇਆ ਗਿਆ। ਲੰਗਰ ਵਿੱਚ ਕੜੀ ਚੌਲ ਅਤੇ ਕੜਾਹ ਪ੍ਰਸ਼ਾਦ ਸੰਗਤਾਂ ਵਿੱਚ ਭਰਪੂਰ ਵਰਤਾਇਆ ਗਿਆ। ਅੰਮ੍ਰਿਤਸਰ ਦੀ ਮੈਡੀਕਲ ਰੀਪ੍ਰਜੈਂਟੇਟਿਵ ਐਸੋਸੀਏਸ਼ਨ ਵੱਲੋਂ ਸਭ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਭਾਈ ਭੁਪਿੰਦਰ ਸਿੰਘ (ਪ੍ਰਧਾਨ), ਅਜੇ ਤੁੱਲੀ (ਸੈਕਟਰੀ), ਨਿਤਿਨ ਕਪੂਰ (ਖਜਾਨਚੀ), ਵਰੁਨ ਕੁਮਾਰ, ਮਨਮੋਹਨ ਸਿੰਘ, ਅਮਨਦੀਪ ਸਿੰਘ, ਰੰਜਤ ਗਗਨੇਜਾ, ਅਜੇ ਬਾਵਾ, ਵਿਨੇ ਕੁਮਾਰ, ਰੋਹਿਤ ਸਿੰਘ, ਰਮਨ ਸ਼ਰਮਾ, ਰਾਜੇਸ਼ ਕੁਮਾਰ, ਵਰੁਨ ਹਾਂਡਾ, ਸੱਤਿਅਮ ਅਰੋੜਾ ਅਤੇ ਹੋਰ ਹਾਜਰ ਸਨ।

Latest News