Nazrana Times

ਪੰਜਾਬੀ

ਬਾਬੇ ਧੁੰਮੇ ਨੇ ਰੋਲ'ਤੀ ਸੰਤ ਭਿੰਡਰਾਂਵਾਲਿਆਂ ਦੀ ਦਮਦਮੀ ਟਕਸਾਲ

21 Jan, 2026 12:30 AM

ਜਿਹੜੀ ਦਮਦਮੀ ਟਕਸਾਲ ਸਿੱਖੀ ਦਾ ਪ੍ਰਚਾਰ, ਗੁਰਮਤਿ ਵਿਚਾਰਧਾਰਾ ਦੀ ਚੜ੍ਹਦੀ ਕਲਾ, ਖ਼ਾਲਸਾ ਪੰਥ ਦੀ ਅਜ਼ਾਦ ਹੋਂਦ-ਹਸਤੀ ਦੀ ਰਾਖੀ, ਸਿੱਖੀ ਮਰਯਾਦਾ ਦੀ ਝੰਡਾਬਰਦਾਰ, ਸਿੱਖ ਸਿਧਾਂਤਾਂ ਦੀ ਬਹਾਲੀ, ਸਿੱਖ ਫ਼ਲਸਫ਼ੇ 'ਤੇ ਪਹਿਰਾ ਦੇਣ, ਖ਼ਾਲਸਈ ਪ੍ਰਭੂਸੱਤਾ ਦਾ ਝੰਡਾ ਬੁਲੰਦ ਕਰਨ, ਸਿੱਖ ਵਿਰਾਸਤ ਲਈ ਜੂਝਣ ਤੇ ਖ਼ਾਲਿਸਤਾਨ ਦਾ ਸੰਘਰਸ਼ ਕਰਨ ਵਿੱਚ ਮੋਹਰੀ ਸੀ ਉਸ ਟਕਸਾਲ ਨੂੰ ਹੁਣ ਅਰਸ਼ ਤੋਂ ਫਰਸ਼ ਵੱਲ ਸੁੱਟਿਆ ਜਾ ਰਿਹਾ ਹੈ, ਇਸ ਮਹਾਨ ਸੰਸਥਾ ਦੇ ਵੱਕਾਰ ਨੂੰ ਰੋਲਿਆ ਜਾ ਰਿਹਾ ਹੈ। ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਲਗਾਤਾਰ ਪੰਥ ਵਿਰੋਧੀ ਗਤੀਵਿਧੀਆਂ ਕਰੀ ਜਾ ਰਹੇ ਹਨ ਜਿਸ ਨੂੰ ਲੈ ਕੇ ਹਰੇਕ ਪੰਥ-ਪ੍ਰਸਤ ਗੁਰਸਿੱਖ ਦੁਖੀ ਹੈ ਤੇ ਸੰਗਤਾਂ ਨੂੰ ਦਮਦਮੀ ਟਕਸਾਲ ਦੀ ਰੁਲ਼ ਰਹੀ ਸ਼ਾਨ ਦੀ ਚਿੰਤਾ ਖਾਈ ਜਾ ਰਹੀ ਹੈ। ਬਾਬੇ ਧੁੰਮੇ ਨੇ ਹੁਣ ਫਿਰ ਮਹਾਂਰਾਸ਼ਟਰ 'ਚ ਕਾਰਪੋਰੇਸ਼ਨ ਇਲੈਕਸ਼ਨਾਂ 'ਚ ਭਾਜਪਾ ਦੀ ਹੋਈ ਜਿੱਤ 'ਤੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੂੰ ਵਧਾਈਆਂ ਦਿੱਤੀਆਂ ਹਨ ਤੇ ਇਸ ਗੱਲ ਦੀ ਖ਼ੁਸ਼ੀ ਜਤਾਈ ਹੈ ਕਿ ਉਹਨਾਂ ਵੱਲੋਂ ਭਾਜਪਾ ਵਿੱਚ ਫਿੱਟ ਕੀਤੇ ਉਮੀਦਵਾਰ ਜਿੱਤ ਗਏ ਹਨ। ਬਾਬੇ ਧੁੰਮੇ ਦੇ ਸਾਥੀਆਂ ਅਤੇ ਸਮਰਥਕਾਂ ਵੱਲੋਂ ਭਾਜਪਾ ਦੇ ਝੰਡੇ ਝੁਲਾਏ ਜਾ ਰਹੇ ਹਨ ਜਿਸ ਨੂੰ ਵੇਖ ਕੇ ਪੰਥਕ ਅਤੇ ਖ਼ਾਲਿਸਤਾਨੀ ਗੁਰਸਿੱਖਾਂ ਦੇ ਸੀਨੇ ਫੱਟ ਰਹੇ ਹਨ ਕਿ ਜਿਹੜੀ ਭਾਜਪਾ ਤੇ ਆਰ.ਐਸ.ਐਸ. ਸਿੱਖੀ ਦਾ ਹਿੰਦੂਕਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਉਸ ਸਿੱਖ ਵਿਰੋਧੀ ਪਾਰਟੀ ਦੇ ਇਹ ਲੋਕ ਕਿਵੇਂ ਸੋਹਿਲੇ ਗਾਈ ਜਾ ਰਹੇ ਹਨ। ਪੰਥ ਅਤੇ ਪੰਜਾਬ ਵੱਲ ਪਿੱਠ ਕਰਕੇ ਬਾਬਾ ਧੁੰਮਾ ਹਿੰਦੀ, ਹਿੰਦੂ ਤੇ ਹਿੰਦੁਸਤਾਨ ਵਾਲਿਆਂ ਨਾਲ ਯਾਰੀ ਪਾ ਚੁੱਕੇ ਨੇ ਤੇ ਲਗਾਤਾਰ ਹਿੰਦੂ ਕਰਮਕਾਂਡ ਵੀ ਕਰੀ ਜਾਂਦੇ ਨੇ। ਉਹਨਾਂ ਨੇ ਮਿੱਥ ਲਿਆ ਹੈ ਕਿ ਭਾਜਪਾ ਅਤੇ ਆਰ.ਐਸ.ਐਸ. ਨਾਲ ਮਿਲ ਕੇ ਹੁਣ ਸਿੱਖੀ ਦਾ ਪੂਰੀ ਤਰ੍ਹਾਂ ਹਿੰਦੂਕਰਨ ਅਤੇ ਗੁਰਦੁਆਰਿਆਂ ਦਾ ਮੰਦਰੀਕਰਨ ਕਰਨਾ ਹੈ। ਬਾਬਾ ਧੁੰਮਾ ਪ੍ਰੈੱਸ ਕਾਨਫਰੰਸ ਕਰਕੇ ਸਿੱਖ ਵਿਰੋਧੀ ਜਮਾਤ ਭਾਜਪਾ ਲਈ ਪਹਿਲਾਂ ਵੀ ਵੋਟਾਂ ਮੰਗ ਚੁੱਕੇ ਹਨ, ਉਹ ਨਰਿੰਦਰ ਮੋਦੀ ਨੂੰ ਵੀ ਖ਼ੂਬ ਸਲਾਹੁੰਦੇ ਹਨ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਵੀ ਕਰਦੇ ਹਨ, ਕੁੰਭ ਦੇ ਮੇਲੇ ਜਾ ਕੇ ਗੰਗਾ ਵਿੱਚ ਵੀ ਨਹਾਉਂਦੇ ਹਨ, ਹਿੰਦੁਤਵੀਆਂ ਨਾਲ ਸਟੇਜਾਂ ਵੀ ਸਾਂਝੀਆਂ ਕਰਦੇ ਹਨ, ਰੰਗਾਂ ਨਾਲ ਹੋਲੀ ਵੀ ਖੇਡ ਲੈਂਦੇ ਹਨ, ਕੇਕ ਵੀ ਕੱਟ ਲੈਂਦੇ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਤੌਹੀਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਲੱਤਾਂ ਲਮਕਾ ਕੇ ਬੇਅਦਬੀ ਵੀ ਕਰਦੇ ਹਨ ਤੇ ਵੀਰ ਬਾਲ ਦਿਵਸ ਦਾ ਸਵਾਗਤ ਕਰਕੇ ਪੂਰੇ ਪੰਥ ਨੂੰ ਚਿੜਾ ਰਹੇ ਹਨ। ਇਸ ਤੋਂ ਪਹਿਲਾਂ ਬਾਬਾ ਧੁੰਮਾ ਜੋ ਸਿੱਖ ਨੌਜਵਾਨੀ ਦੇ ਕਾਤਲ ਇਜ਼ਹਾਰ ਆਲਮ ਨਾਲ ਵੀ ਬਹਿ ਚੁੱਕੇ ਹਨ ਤੇ ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਵੀ ਕਰ ਚੁੱਕੇ ਹਨ, ਉਹ ਤਾਂ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਵੀ ਸਨਮਾਨਿਤ ਕਰਕੇ ਪੰਥਕ ਸੇਵਾ ਸਮਝ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਤੋਂ ਸਿਰੋਪੇ ਵੀ ਲੈ ਚੁੱਕੇ ਨੇ ਤੇ ਕਾਂਗਰਸੀ ਜਸਬੀਰ ਡਿੰਪੇ ਨਾਲ ਵੀ ਉਹਨਾਂ ਦੀ ਖ਼ਾਸ ਸਾਂਝ ਹੈ। ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਵਿੱਚ ਭਾਜਪਾ ਦਾ ਹੱਥ ਕੋਈ ਲੁਕਿਆ-ਛਿਪਿਆ ਨਹੀਂ ਹੈ, ਅਜੇ ਕੱਲ੍ਹ ਦੀ ਗੱਲ ਹੈ ਕਿ ਜਦੋਂ ਭਾਰਤੀ ਹਕੂਮਤ/ਭਾਜਪਾ ਦੀ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕਰਵਾਏ ਹਨ ਤੇ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ। ਬਾਬੇ ਧੁੰਮੇ ਦੇ ਕਾਰੇ ਵੇਖ ਕੇ ਸੰਗਤ ਹੈਰਾਨ ਪ੍ਰੇਸ਼ਾਨ ਹੈ ਕਿ ਇਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਵਾਰਸ ਕਿਵੇਂ ਹੋ ਸਕਦਾ ਹੈ ? ਦਮਦਮੀ ਟਕਸਾਲ ਦੇ ਪਹਿਲੇ ਮੁਖੀਆਂ ਨੇ ਖ਼ਾਲਸਾ ਪੰਥ ਦੀ ਸੇਵਾ ਕਰਕੇ ਜੋ ਦਮਦਮੀ ਟਕਸਾਲ ਦੀ ਸ਼ਾਨ ਪੂਰੀ ਦੁਨੀਆਂ ਵਿੱਚ ਚਮਕਾਈ ਉਸ ਨੂੰ ਬਾਬਾ ਧੁੰਮਾ ਸਰਕਾਰ ਦਾ ਪਿੱਠੂ ਬਣ ਕੇ ਪੂਰੀ ਤਨਦੇਹੀ ਨਾਲ ਰੋਲ ਰਿਹਾ ਹੈ। ਪੰਥਕ ਜਥੇਬੰਦੀਆਂ ਦੇ ਆਗੂ, ਦਮਦਮੀ ਟਕਸਾਲ ਦੇ ਪੁਰਾਣੇ ਅਤੇ ਨਵੇਂ ਸੁਹਿਰਦ ਵਿਦਿਆਰਥੀ, ਪੰਥ-ਪ੍ਰਸਤ ਗੁਰਸਿੱਖ ਅਤੇ ਸੰਗਤਾਂ ਵਾਰ-ਵਾਰ ਦਮਦਮੀ ਟਕਸਾਲ ਨੂੰ ਬਚਾਉਣ ਦਾ ਹੋਕਾ ਦੇ ਰਹੀਆਂ ਹਨ, ਪਰ ਬਾਬਾ ਧੁੰਮਾ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ ਤੇ ਭਾਜਪਾ ਤੋਂ ਕੁਹਾੜਾ ਲੈ ਕੇ ਤੇਜ਼ੀ ਨਾਲ ਦਮਦਮੀ ਟਕਸਾਲ ਦੀਆਂ ਜੜ੍ਹਾਂ ਨੂੰ ਵੱਢ ਰਹੇ ਹਨ ਤੇ ਸਿੱਖੀ ਨੂੰ ਖੋਖਲਾ ਕਰਨ ਦਾ ਯਤਨ ਕਰ ਰਹੇ ਹਨ। ਹੁਣ ਜਿਹੜਾ ਵੀ ਕੋਈ ਪੰਥਕ ਆਗੂ, ਪੰਥ ਦਰਦੀ, ਪੰਥਪ੍ਰਸਤ ਗੁਰਸਿੱਖ ਜਾਂ ਦਮਦਮੀ ਟਕਸਾਲ ਦੇ ਪੁਰਾਣੇ ਅਤੇ ਨਵੇਂ ਵਿਦਿਆਰਥੀ ਆਪਣੀ ਪੰਥਕ ਜ਼ਿੰਮੇਵਾਰੀ ਸਮਝ ਕੇ ਬਾਬਾ ਹਰਨਾਮ ਸਿੰਘ ਧੁੰਮਾ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਦਾ ਸਾਰਥਿਕ ਢੰਗ ਨਾਲ ਵਿਰੋਧ ਕਰਦੇ ਹਨ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਦੇ ਸਾਥੀਆਂ, ਚੇਲਿਆਂ ਅਤੇ ਸਮਰਥਕਾਂ ਵੱਲੋਂ ਉਹਨਾਂ ਗੁਰਸਿੱਖਾਂ ਦੀ ਅੰਨ੍ਹੇਵਾਹ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਸੋਸ਼ਲ ਮੀਡੀਆ ਉੱਤੇ ਗੰਦ ਬਕਿਆ ਜਾ ਰਿਹਾ ਹੈ, ਫੋਟੋਆਂ-ਵੀਡੀਓ ਐਡਿਟ ਕੀਤੀਆਂ ਜਾ ਰਹੀਆਂ ਹਨ, ਗੰਦੇ ਤੋਂ ਗੰਦੇ ਇਲਜ਼ਾਮ ਲਾਏ ਜਾ ਰਹੇ ਹਨ, ਧੀਆਂ-ਭੈਣਾਂ ਦੀ ਪੱਤ ਰੋਲੀ ਜਾ ਰਹੀ ਹੈ, ਮਾਰਨ ਦੀਆਂ ਧਮਕੀਆਂ ਤੇ ਹੋਰ ਡਰਾਵੇ ਦਿੱਤੇ ਜਾ ਰਹੇ ਹਨ, ਹਰ ਤਰੀਕਾ ਵਰਤ ਕੇ ਉਹਨਾਂ ਦੇ ਮੂੰਹ ਬੰਦ ਕਰਵਾਏ ਜਾ ਰਹੇ ਹਨ। ਜਿਹੜੇ ਸਿੰਘਾਂ ਨੇ ਪੰਥ ਲਈ ਅਤੇ ਦਮਦਮੀ ਟਕਸਾਲ ਲਈ ਆਪਣੀਆਂ ਜ਼ਿੰਦਗੀਆਂ ਲਾ ਦਿੱਤੀਆਂ ਹੁਣ ਬਾਬੇ ਧੁੰਮੇ ਦੇ ਬੰਦਿਆਂ ਵੱਲੋਂ ਉਹਨਾਂ ਨੂੰ ਆਸ਼ਕ, ਗੁੰਡੇ, ਕੈਟ, ਚਿੱਟੇ ਪੰਥਕ, ਕਾਂਗਰਸੀ, ਠੱਗ, ਚੋਰ, ਬਦਮਾਸ਼, ਕੁੱਤੇ ਦੇ ਹੱਡ ਕਿਹਾ ਜਾ ਰਿਹਾ ਹੈ ਤੇ ਖਾਲਿਸਤਾਨੀ ਸਿੰਘਾਂ ਨੂੰ ਵੀਂ ਭੱਦੇ ਤੋਂ ਭੱਦੇ ਲਫ਼ਜ਼ ਬੋਲੇ ਜਾ ਰਹੇ ਹਨ ਤੇ ਖ਼ਾਲਿਸਤਾਨ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ ਤੇ ਵੰਗਾਰਿਆ ਜਾ ਰਿਹਾ ਹੈ ਕਿ ਭਾਜਪਾ ਵਿਰੁੱਧ ਬੋਲਣ ਵਾਲਿਆਂ ਨੂੰ ਮਸਲ ਦਿਆਂਗੇ। ਇਹ ਸਭ ਵੇਖ ਕੇ ਲੋਕ ਹੈਰਾਨ ਹਨ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਦਮਦਮੀ ਟਕਸਾਲ ਵਿੱਚ ਤਾਂ ਗੁਰਬਾਣੀ ਦੀ ਸੰਥਿਆ, ਕੀਰਤਨ-ਤਬਲੇ ਦੀ ਵਿੱਦਿਆ, ਸ਼ਸਤਰ ਵਿੱਦਿਆ ਦੀ ਸਿਖਲਾਈ ਅਤੇ ਕਥਾ-ਪ੍ਰਚਾਰ ਸਿਖਾਇਆ ਜਾਂਦਾ ਸੀ ਪਰ ਬਾਬੇ ਧੁੰਮੇ ਦੀ ਟਕਸਾਲ ਵਿੱਚ ਤਾਂ ਉਹ ਆਪਣੇ ਚੇਲਿਆਂ ਨੂੰ ਗਾਲ੍ਹਾਂ ਸਿਖਾ ਰਿਹਾ ਹੈ ਤੇ ਆਪਣੇ ਵਿਰੋਧੀਆਂ ਦੀ ਕਿਰਦਾਰਕੁਸ਼ੀ ਕਰਨ ਦੀ ਸਿਖਲਾਈ ਦੇ ਰਿਹਾ ਹੈ। ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀ ਅਤੇ ਕਈ ਹੋਰ ਪੰਥਕ ਆਗੂ ਜੋ ਬਾਬੇ ਧੁੰਮੇ ਦੇ ਚੇਲਿਆਂ ਦਾ ਇਹ ਵਿਹਾਰ ਵੇਖ ਕੇ ਚੁੱਪ ਕਰਕੇ ਘਰ ਬਹਿ ਗਏ ਹਨ ਉਹ ਕਹਿੰਦੇ ਹਨ ਕਿ ਪਹਿਲਾਂ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਉੱਤੇ ਪਹਿਰਾ ਦਿੰਦਿਆਂ ਰੱਜ ਕੇ ਕੌਮ ਦੀ ਸੇਵਾ ਕੀਤੀ, ਜੇਲ੍ਹਾਂ ਕੱਟੀਆਂ, ਤਸ਼ੱਦਦ ਝੱਲੇ, ਪਰਿਵਾਰ ਦੇ ਕਈ ਜੀਅ ਸ਼ਹੀਦ ਕਰਵਾ ਲਏ ਆਪਣੀਆਂ ਧੀਆਂ-ਭੈਣਾਂ ਦੀ ਥਾਣਿਆਂ ਵਿੱਚ ਪੱਤ ਵੀ ਲੁਟਾਈ, ਹੁਣ ਸਾਡੇ ਵਿੱਚ ਹੋਰ ਹਿੰਮਤ ਨਹੀਂ ਹੈ ਕਿ ਅਸੀਂ ਬਾਬਾ ਹਰਨਾਮ ਸਿੰਘ ਧੁੰਮਾ ਤੇ ਉਸ ਦੇ ਚੇਲਿਆਂ ਅਤੇ ਸਮਰਥਕਾਂ ਵੱਲੋਂ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਸੋਸ਼ਲ ਮੀਡੀਆ ਉੱਤੇ ਰੁਲਵਾਈਏ। ਬਾਬੇ ਧੁੰਮੇ ਦੇ ਚੇਲੇ ਇਸ ਨੂੰ ਆਪਣੀ ਜਿੱਤ ਸਮਝ ਕੇ ਭੰਗੜੇ ਪਾ ਰਹੇ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸੰਘਰਸ਼ ਉੱਤੇ ਪਹਿਰਾ ਦੇਣ ਵਾਲੇ ਹਰੇਕ ਗੁਰਸਿੱਖ ਨੂੰ ਬਾਬੇ ਧੁੰਮੇ ਦੇ ਚੇਲੇ ਆਪਣਾ ਦੁਸ਼ਮਣ ਮੰਨੀ ਬੈਠੇ ਹਨ ਤੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਤੇ ਕਰਵਾਉਣ ਵਾਲਿਆਂ ਨੂੰ ਉਹ ਸਨਮਾਨਿਤ ਕਰਕੇ ਫ਼ਖ਼ਰ ਮਹਿਸੂਸ ਕਰਦੇ ਹਨ। ਗੁਰੂ ਸਾਹਿਬ ਇਹਨਾਂ ਨੂੰ ਸੁਮੱਤ ਬਖਸ਼ਣ, ਇਹ ਹਲਾਤ ਵੇਖ ਕੇ ਸ਼ਹੀਦਾਂ ਦੀਆਂ ਰੂਹਾਂ ਵੀ ਰੋ ਰਹੀਆਂ ਹੋਣਗੀਆਂ। ਜੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਪਿਆਰ ਕਰਦੇ ਹੋ ਤਾਂ ਦਮਦਮੀ ਟਕਸਾਲ ਨੂੰ ਦਾਗ਼ਦਾਰ ਹੋਣ ਤੋਂ ਬਚਾ ਲਵੋ।
 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ : 8872293883.

Posted By: GURBHEJ SINGH ANANDPURI

Latest News

Loading…
Loading the web debug toolbar…
Attempt #