ਫਰੈਂਕਫੋਰਟ ਦੀ ਵਿਦੇਸ਼ੀ ਕੌਂਸਲ ਚੋਣ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ
ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ – ਸ੍ਰ: ਅਨੂਪ ਸਿੰਘ ਘੋਤੜਾ
ਫਰੈਂਕਫਰਟ 18 ਮਾਰਚ , ਨਜ਼ਰਾਨਾ ਟਾਈਮਜ
ਫਰੈਕਫੋਰਟ ਦੀ ਵਿਦੇਸ਼ੀ ਕੌਂਸਲ ਚੋਣ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਮੁੱਖ ਸੇਵਾਦਾਰ ਸਰਦਾਰ ਅਨੂਪ ਸਿੰਘ ਘੋਤੜਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਸ ਜਿੱਤ ਪ੍ਰਾਪਤ ਹੋਣ ਤੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਤੇ ਨਾਲ ਹੀ ਉਹਨਾਂ ਸਹਯੋਗੀਆਂ ਦੇ ਸਿਰ ਇਹ ਸਿਹਰਾ ਜਾਂਦਾ ਹੈ ਜਿਨਾਂ ਨੇ ਵੱਧ ਚੜ ਕੇ ਸਰਦਾਰ ਨਰਿੰਦਰ ਸਿੰਘ ਘੋਤੜਾ ਦਾ ਸਹਿਯੋਗ ਦਿੱਤਾ ਅਤੇ ਆਪਣੇ ਅਣਮੁੱਲੇ ਵੋਟ ਪਾ ਕੇ ਸਰਦਾਰ ਨਰਿੰਦਰ ਸਿੰਘ ਹੋਰਾਂ ਨੂੰ ਸਿਰ ਜਿੱਤ ਦਿਵਾਈ।