ਕੇਂਦਰੀ ਮੰਤਰੀ ਸ੍ਰੀ ਸਿਵਰਾਜ ਚੌਹਾਨ ਦੀ ਪੰਜਾਬ ਦੇ ਹੜ ਪ੍ਰਭਾਵਿਤ ਏਰੀਏ ਪ੍ਰਤੀ ਰਿਪੋਰਟ ਨਿਰਾਸ਼ਾਜਨਕ-:ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਾਬ ਵਿੱਚ 17 ਅਗਸਤ ਤੋਂ ਹੜਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ,ਮੌਜੂਦਾ ਹਲਾਤਾਂ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਹੋਰ ਵਧਣਗੀਆਂ। ਹੜਾਂ ਦੀ ਮਾਰ ਹੇਠ ਆਏ ਏਰੀਏ ਦੇ ਲੋਕਾਂ ਨੂੰ ਆਪਣੀ ਜਮੀਨ, ਘਰਾਂ ਤੋਂ ਮਲਬਾ ਹਟਾਉਣ ਲਈ ਅਤੇ ਮੁੜ ਵਸੇਬੇ ਲਈ ਮੁੱਢੋਂ-ਸ਼ੁੱਡੋ ਕੰਮ ਕਰਨਾ ਪਵੇਗਾ। ਉਹ ਵੀ ਉਸ ਵੇਲੇ ਜਦੋਂ ਉਹਨਾ ਕੋਲ ਆਪਣੀ ਜਮੀਨ ਤੋਂ ਸਵਾਏ ਕੁਝ ਨਹੀ ਬਚਿਆ ਹੋਵੇਗਾ।
ਦੇਸ਼ ਦੇ ਪ੍ਰਧਾਨ ਮੰਤਰੀ ਜੀ ਭੁਚਾਲ ਪੀੜਤ ਗੁਆਂਢੀ ਮੁਲਕ ਦੀ ਐਨੀ ਚਿੰਤਾ ਹੋਈ ਕਿ ਰਾਤੋ ਰਾਤ ਸਮੱਗਰੀ ਦੇ ਟਰੱਕ ਵੀ ਤੋਰ ਦਿੱਤੇ ਅਤੇ ਟਵੀਟ ਕਰਕੇ ਦੁਖ ਵੀ ਜਾਹਰ ਕਰ ਦਿਤਾ। ਪਰ ਆਪਣੇ ਦੇਸ਼ ਪੰਜਾਬ ਸੂਬੇ ਦੀ ਕੋਈ ਸਾਰ ਲੈਣ ਦੀ ਬਜਾਏ, ਨਫਰਤੀ ਰਿਪੋਰਟ ਪੇਸ਼ ਕਰਕੇ ਇਹ ਕੀ ਸਿੱਧ ਕਰਨਾਂ ਚਹੁੰਦੇ। ਦੇਸ਼ ਨੂੰ ਹਰ ਵੇਲੇ ਵਧਦਾ ਫੁਲਦਾ ਵੇਖਣ ਵਾਲਿਆ ਨਾਲ ਇਹ ਸਲੂਕ ਵਾਜਿਬ ਨਹੀ। ਅਸੀਂ ਧੰਨਵਾਦੀ ਹਾਂ ਗੁਆਂਢੀ ਸੂਬੇ ਹਰਿਆਣਾ ਅਤੇ ਦਿਲੀ ਦੇ ਜਿਨਾਂ 5-5 ਕਰੋੜ ਰੁਪਏ ਦੀ ਸਹਾਇਤਾ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ। ਭਾਵੇ ਦੇਸ਼ ਪ੍ਰਦੇਸ਼ ਅਤੇ ਹੋਰ ਸੰਗਤਾ ਹੜ ਪੀੜਤਾਂ ਦੀ ਬਾਂਹ ਫੜ ਰਹੀਆ ਹਨ। ਪਰ ਪ੍ਰਧਾਨ ਮੰਤਰੀ ਦਾ ਆਪਣਾ ਫਰਜ ਹੁੰਦਾ। ਚੌਹਾਨ ਸਾਹਿਬ ਨੂੰ ਚਾਹੀਦਾ ਤਾਂ ਇਹ ਸੀ ਕਿ ਅਸਲ ਤੱਥ ਪੇਸ਼ ਕਰਦੇ,ਅੱਜ ਪੰਜਾਬੀਆਂ ਦਾ ਦਿਲ ਜਿਤਦੇ, ਪਰ ਹੋਇਆ ਉਲਟ। ਲੋਕ ਤਾਂ ਹੁਣ ਇਹ ਵੀ ਛੱਕ ਕਰਨ ਲੱਗ ਪਏ ਹਨ ਕਿ ਜੋ ਕੇਦਰੀ ਟੀਮਾਂ ਸਰਵੇ ਕਰ ਰਹੀਆ ਹਨ ਉਹ ਵੀ ਘੜੀ ਘੜਾਈ ਰਿਪੋਰਟ ਦੇ ਕੇ ਪੰਜਾਬ ਨੂੰ ਨਿਰਾਸ਼ ਹੀ ਕਰਨਗੀਆਂ। ਅਧਿਕਾਰ ਸ਼ੰਘਰਸ਼ ਪਾਰਟੀ ਉਮੀਦ ਕਰਦੀ ਹੈ ਕਿ ਇਸ ਮੁਸੀਬਤ ਭਰੇ ਸਮੇਂ ਵਿੱਚ ਕੇਂਦਰ ਸਰਕਾਰ ਖੁੱਲਕੇ ਮਦਦ ਕਰੇਗੀ ਅਤੇ ਪੰਜਾਬੀਆਂ ਨੂੰ ਨਿਰਾਸ਼ ਨਹੀ ਕਰੇਗੀ
Posted By: GURBHEJ SINGH ANANDPURI