Nazrana Times

ਪੰਜਾਬੀ

ਬੀ ਜੇ ਪੀ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਖਬੇ ਪਖੀ ਜਥੇਬੰਦੀਆਂ ਵਲੋਂ ਜੋਰਦਾਰ ਪ੍ਰਦਰਸ਼ਨ ਰੋਸ ਮੁਜਾਹਰਾ

20 Jul, 2026 06:13 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਰ.ਐਮ.ਪੀ.ਆਈ ਅਤੇ ਸੀ.ਟੀ.ਯੂ ਦੇ ਸਾਂਝੇ ਸੱਦੇ ਤੇ ਚੌਗਿਰਦਾ ਤੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁੱਕ ਜੋ ਵਿਦਿਆਰਥੀ ਮੰਗਾਂ ਦੀ ਹਮਾਇਤ ਵਿੱਚ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਖੇ ਅਨਸ਼ਨ ਤੇ ਬੈਠੇ ਸਨ ਦੀ ਗੈਰ ਸੰਵਿਧਾਨਕ ਗ੍ਰਿਫਤਾਰੀ, ਉੱਘੇ ਫਿਲਾਸਫਰ ਪੰਡਤ ਰਾਹੁਲ ਸੰਕਰਤਾਇਨ ਦੇ ਬੁੱਤ ਨੂੰ ਰਾਣੀਗੰਜ ਪੱਛਮੀ ਬੰਗਾਲ ਵਿਖੇ ਤੋੜਨ, ਦੇਸ਼ ਦੇ ਮਹਾਨ ਰਾਜਨੀਤੀਵਾਨਾਂ ਚੋਂ ਇੱਕ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਜਿਓਤੀ ਬਾਸੂ ਦੀ ਯਾਦਗਾਰ ਬਣਾਉਣ ਲਈ ਜਨਤਕ ਉਗਰਾਹੀ ਕਰ ਰਹੇ ਖੱਬੇ ਪੱਖੀ ਕਾਰਕੁਨਾਂ ਉੱਤੇ ਬੀਜੇਪੀ ਦੇ ਗੁੰਡਾ ਤੱਤਾਂ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਗੁੰਡਿਆਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦੇਣ ਦੀ ਮੰਗ ਕੀਤੀ।ਆਰ. ਐਮ. ਪੀ.ਆਈ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਨੇ ਉਪਰੋਕਤ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਅਤੇ ਜੰਤਰ ਮੰਤਰ ਤੇ ਬੈਠੇ ਅੰਦੋਲਨਕਾਰੀ ਵਿਦਿਆਰਥੀਆਂ ਦੀ ਪੁਰਜ਼ੋਰ ਹਮਾਇਤ ਕਰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। ਸੀ .ਟੀ. ਯੂ ਦੇ ਆਗੂ ਸਾਥੀ ਕਿਰਪਾਲ ਸਿੰਘ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਚਾਰ ਕੋਡ ਬਿੱਲ ਲਾਗੂ ਕਰਨ ਦੀ ਨਿਖੇਦੀ ਕਰਦਿਆਂ ਇਸਨੂੰ ਮਜ਼ਦੂਰ ਜਮਾਤ ਵਰੋਧੀ ਦੱਸਿਆ।ਓ .ਸੀ.ਐਮ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਵਿਜੇ ਕੁਮਾਰ ਨੇ ਦੱਸਿਆ ਕਿ ਓ.ਸੀ.ਐਮ ਮਿੱਲ ਦੇ ਵਰਕਰਾਂ ਤੇ 12 ਘੰਟੇ ਡਿਊਟੀ ਦਾ ਦਬਾਅ ਬਣਾਇਆ ਜਾ ਰਿਹਾ ਹੈ, ਕੱਚੇ ਵਰਕਰਾਂ ਨੂੰ ਪੱਕੇ ਕਰਨ ਦੇ ਲਾਰੇ ਲਾਏ ਜਾ ਰਹੇ ਹਨ, ਡਿਊਟੀ ਦੌਰਾਨ ਮਰ ਗਏ ਵਰਕਰਾਂ ਦੇ ਬੱਚਿਆਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ, ਪੰਜਾਬ ਸਰਕਾਰ ਵੱਲੋਂ ਤਨਖਾਹਾਂ ਵਿੱਚ ਕੀਤਾ ਨਿਗੂਣਾ15% ਦਾ ਵਾਧਾ ਸਾਰੇ ਵਰਕਰਾਂ ਨੂੰ ਮੁਕੰਮਲ ਮਿਲਣਾ ਚਾਹੀਦਾ ਹੈ। ਵਰਕਰਾਂ ਦੀ ਸਲਾਨਾ ਤਰੱਕੀ ਵਿੱਚ ਦੇਰੀ ਵਰਕਰਾਂ ਵਿੱਚ ਗੁੱਸਾ ਪੈਦਾ ਕਰ ਰਹੀ ਹੈ। ਜੇਕਰ ਸਾਡੇ ਮਸਲਿਆਂ ਨੂੰ ਫੌਰੀ ਹੱਲ ਨਾ ਕੀਤਾ ਗਿਆ ਤਾਂ ਨਤੀਜੇ ਮਾੜੇ ਹੋਣਗੇ। ਹੋਰਨਾਂ ਤੋ ਇਲਾਵਾ ਇਸ ਇਕੱਠ ਨੂੰ ਸਾਥੀ ਜਗਤਾਰ ਸਿੰਘ ਕਰਮਪੁਰਾ, ਅਮੋਲਕ ਸਿੰਘ,ਮੰਗਲ ਸਿੰਘ ਟਾਂਡਾ,ਸਵਿੰਦਰ ਸਿੰਘ, ਹੀਰਾ ਸਿੰਘ ਗਿੱਲ, ਸੁਸ਼ੀਲ ਕੁਮਾਰ, ਹੀਰਾ ਸਿੰਘ ਅਤੇ ਗੁਰਮੀਤ ਮਾਨ ਨੇ ਵੀ ਸੰਬੋਧਨ ਕੀਤਾ।

Posted By: GURBHEJ SINGH ANANDPURI

Latest News