ਐਮ.ਪੀ. ਲੈਡ ਫੰਡ 'ਚੋ 11 ਵ੍ਹੀਲਚੇਅਰਾਂ ਲੋੜਵੰਦ ਅੰਗਹੀਣਾਂ ਨੂੰ ਕੀਤੀਆਂ ਭੇਂਟ
ਕਪੂਰਥਲਾ 12ਜੁਲਾਈ ਗੌਰਵ ਮੜੀਆ
ਰਾਜ ਸਭਾ ਮੈਂਬਰ ਸ. ਹਰਭਜਨ ਸਿੰਘ ਭੱਜੀ ਵੱਲੋਂ ਐਮ.ਪੀ. ਲੈਡ ਫੰਡ ਅਧੀਨ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ 11 ਬੈਟਰੀ ਵਾਲੀਆਂ ਵ੍ਹੀਲਚੇਅਰਾਂ ਭੇਂਟ ਕੀਤੀਆਂ ਗਈਆਂ। ਇਹ ਵ੍ਹੀਲਚੇਅਰਾਂ ਸ. ਹਰਭਜਨ ਸਿੰਘ ਭੱਜੀ ਦੀ ਤਰਫੋਂ ਸ. ਅਮਰਜੀਤ ਸਿੰਘ ਵੱਲੋਂ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼ਰਮਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ, ਸੁਪਰਡੈਂਟ ਰਾਮ ਅਵਤਾਰ, ਐਸ.ਏ. ਪ੍ਰਭਾਤ ਸ਼ਰਮਾ, ਫਾਰਮੇਸੀ ਅਫ਼ਸਰ ਜਸਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Posted By: GURBHEJ SINGH ANANDPURI