Nazrana Times

ਪੰਜਾਬੀ

ਕਿਸਾਨ ਹੱਟ 1313 ਦੀ ਹੋਈ ਅੱਜ ਨਿੱਘੀ ਸੁਰੂਆਤ

20 Jan, 2025 05:30 AM

ਭੁਲੱਥ, 9 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਅੱਜ ਭੁਲੱਥ ਵਿੱਚ ਕਿਸਾਨ ਹੱਟ 1313 ਦੀ ਹੋਈ ਨਿੱਘੀ ਸ਼ੁਰੂਆਤ ਜਿਸ ਵਿਚ ਘੱਟ ਦੇ ਦਾਮ ਨਾਲ ਬੱਚਤ ਤੇ ਕਾਰਪੋਰੇਟ ਦੁਕਾਨਦਾਰਾ ਨੂੰ ਟੱਕਰ ਦਿੰਦਾ ਕਿਸਾਨ ਹੱਟ 1313 ਪੰਜਾਬ ਵਿੱਚ ਕਈ ਥਾਂਵਾ ਤੇ ਖੁੱਲ ਚੁੱਕਾ ਹੈ । ਇਸ ਦੋਰਾਨ ਅੱਜ ਕਿਸਾਨ ਹੱਟ 1313 ਦੀ ਨਿੱਘੀ ਸੁਰੂਆਤ ਭੁਲੱਥ ਵਿੱਚ ਹੋਈ ਹੈ । ਅੱਜ ਕਿਸਾਨ ਹੱਟ 1313 ਦਾ ਉਦਘਾਟਨ ਰਜਿੰਦਰ ਸਿੰਘ ਲੁਧਿਆਣਾ ਡਾਇਰੈਕਟਰ ਮਾਰਕਿਟ ਨੇ ਕੀਤਾ । ਗੱਲ-ਬਾਤ ਕਰਦੇ ਉਹਨਾਂ ਕਿਹਾ ਕਿ ਇਸ ਹੱਟ ਵਿੱਚ ਜਰੂਰੀ ਵਸਤਾਂ ਦਾ ਕੀਮਤ ਬਜਾਰ ਤੋ ਘੱਟ ਹੋਵੇਗੀ ਤੇ ਹਰੇਕ ਦੀ ਚੀਜ ਦੀ ਕੁਆਇਟੀ ਤੇ ਕਾਫੀ ਹੱਦ ਤੱਕ ਮਿਲਾਵਟ ਮੁਕਤ ਵਸਤਾਂ ਮਿਲਣਗੀਆਂ । ਉਹਨਾਂ ਕਿਹਾ ਵੱਧਗੀ ਮਹਿੰਗਾਈ ਦੇ ਦੋਰ ਵਿੱਚ ਅਜਿਹੀ ਦੁਕਾਨ ਗਰੀਬਾ ਲਈ ਸਹਾਰਾ ਸਾਬਤ ਹੋਵੇਗੀ, ਜਿਸ ਵਿੱਚ ਕਿਸੇ ਮਿਹਨਤੀ ਬੰਦੇ ਨਾਲ ਠੱਗੀ ਨਹੀ ਹੋਵੇਗੀ । ਇਸ ਉਦਘਾਟਨ ਰਸਮ ਵਿੱਚ ਸ਼ਾਮਲ ਹੋਏ ਭੁਲੱਥ ਤੋ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੇਵਾਦਾਰ ਗੁਰਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਸਟੋਰ ਆਮ ਜਨਤਾ ਖਾਸ ਕਰ ਗਰੀਬ ਵਰਗ ਲਈ ਫਾਇਦੇਮੰਧ ਸਾਬਤ ਹੋਣਗੇ ਤੇ ਕਾਰਪੋਰੇਟ ਵਪਾਰੀਆਂ ਨੂੰ ਮਾਤ ਪਾਉਣਗੇ । ਬਾਜਵਾ ਨੇ ਕਿਹਾ ਇੱਥੇ ਖ੍ਰੀਦਾਰੀ ਨਾਲ ਬਚਤ ਵੀ ਹੋਵੇਗੀ । ਆਖਰ ਉਹਨਾਂ ਕਿਸਾਨ ਹੱਟ 1313 ਦੇ ਪ੍ਰਬੰਧਕ ਜਰਨੈਲ ਸਿੰਘ ਤੇ ਸੁਖਜਿੰਦਰ ਸਿੰਘ ਰਾਜੂ ਨੂੰ ਵਧਾਈਆਂ ਦਿੱਤੀਆਂ । ਇਸ ਮੋਕੇ ਸਰਪੰਚ ਚੈਂਚਲ ਸਿੰਘ, ਲਖਵੰਤ ਸਿੰਘ, ਮਾ. ਜਸਵਿੰਦਰ ਸਿੰਘ, ਨੰਬਰਦਾਰ ਸਿੰਗਾਰਾ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਕਰਨੈਲ ਸਿੰਘ, ਟਹਿਲ ਸਿੰਘ, ਮਨਜੀਤ ਕੋਰ, ਕੁਲਵਿੰਦਰ ਕੌਰ, ਰਜਿੰਦਰ ਕੌਰ, ਮਨਪ੍ਰੀਤ ਕੋਰ ਆਦਿ ਹਾਜਰ ਸਨ ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #