Nazrana Times

ਪੰਜਾਬੀ

ਭਾਜਪਾ ਨੇਤਾਵਾਂ ਨੇ ਸਥਾਪਨਾ ਦਿਵਸ ਤੇ ਮਰੀਜਾਂ ਨੂੰ ਵੰਡੇ ਫਲ,ਜਲਦੀ ਤੰਦੁਰੁਸਤ ਹੋਣ ਦੀ ਕੀਤੀ ਕਾਮਨਾ

20 Jan, 2025 05:30 AM

ਕਪੂਰਥਲਾ 8 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਭਾਰਤੀ ਜਨਤਾ ਪਾਰਟੀ ਆਪਣਾ 42 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ।ਸਥਾਪਨਾ ਦਿਵਸ ਦੇ ਦੂੱਜੇ ਦਿਨ ਵੀਰਵਾਰ ਨੂੰ ਸੇਵਾ ਪ੍ਰੋਗਰਾਮ ਦੇ ਤਹਿਤ ਭਾਜਪਾ ਆਗੂਆਂ ਨੇ ਸਿਵਲ ਹਸਪਤਾਲ ਵਿਖੇ ਭਾਜਪਾ ਪੰਜਾਬ ਮੈਡੀਕਲ ਸੈੱਲ ਦੇ ਕੰਵੀਨਰ ਡਾ.ਰਣਵੀਰ ਕੌਸ਼ਲ ਦੀ ਅਗਵਾਈ ਵਿੱਚ ਮਰੀਜਾਂ ਨੂੰ ਫਲ ਵੰਡ ਕੇ ਉਨ੍ਹਾਂ ਦੇ ਜਲਦੀ ਤੰਦੁਰੁਸਤ ਹੋਣ ਦੀ ਕਾਮਨਾ ਕੀਤੀ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਉਪ-ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਉਪ-ਪ੍ਰਧਾਨ ਡਾ ਸੰਦੀਪ ਧਵਨ ਪਵਨ ਧੀਰ,ਉਪ-ਪ੍ਰਧਾਨ ਏਡਵੋਕੇਟ ਪੀਊਸ਼ ਮਨਚੰਦਾ,ਭਾਜਪਾ ਦੀ ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ ,ਮਨਮੋਹਨ ਸ਼ਰਮਾ,ਸੰਨੀ ਬੈਂਸ ਆਦਿ ਮੌਜੂਦ ਸਨ।ਡਾ.ਰਣਵੀਰ ਕੌਸ਼ਲ ਨੇ ਕਿਹਾ ਕਿ ਭਾਜਪਾ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਹਸਪਤਾਲ ਪਹੁੰਚ ਕੇ ਮਰੀਜਾਂ ਦੇ ਵਿੱਚ ਫਲ ਵੰਡੇ ਗਏ।ਨਾਲ ਹੀ ਹਸਪਤਾਲ ਵਿੱਚ ਮਰੀਜਾਂ ਨੂੰ ਮਿਲ ਰਹੀਆਂ ਸਿਹਤ ਸਹੂਲਤ ਨਾਲ ਸਬੰਧਤ ਵੀ ਜਾਣਕਾਰੀ ਲਈ ਗਈ।ਡਾ.ਰਣਵੀਰ ਕੌਸ਼ਲ ਨੇ ਕਿਹਾ ਕਿ ਜਦੋਂ ਭਾਜਪਾ ਦੀ ਸਥਾਪਨਾ ਹੋਈ ਸੀ,ਤੱਦ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦੇ ਨਾਲ-ਨਾਲ ਕਈ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੋਵੇਗੀ।ਉਨ੍ਹਾਂ ਕਿਹਾ ਕਿ ਭਾਜਪਾ ਦੀ ਸਥਾਪਨਾ ਦਾ ਮੁੱਖ ਉਦੇਸ਼ ਸੀ ਕਿ ਦੇਸ਼ ਸੇਵਾ ਕੀਤੀ ਜਾਵੇ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਅਮੁੱਲ ਯੋਗਦਾਨ ਦਿੱਤਾ ਜਾਵੇ।ਇਸ ਸਪਨੇ ਨੂੰ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ।ਦੇਸ਼ ਵਿਚ ਤੇਜੀ ਨਾਲ ਵਿਕਾਸ ਹੋ ਰਿਹਾ ਹੈ।ਭਾਜਪਾ ਸਰਕਾਰ ਨੇ ਆਮ ਲੋਕਾਂ ਦੇ ਹਿਤਾਂ ਲਈ ਕਈ ਕਲਿਆਣਕਾਰੀ ਯੋਜਨਾਵਾਂ ਚਲਾ ਰੱਖਿਆ ਹਨ।ਲੋਕਾਂ ਨੂੰ ਉਨ੍ਹਾਂ ਯੋਜਨਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਹਮੇਸ਼ਾ ਜਨਕਲਿਆਣ ਲਈ ਦੇਸ਼ ਨੂੰ ਅੱਗੇ ਵਧਾਉਣ ਲਈ ਗਰੀਬਾਂ ਲਈ ਨਵੀਆਂ ਨਵੀਆਂ ਯੋਜਨਾਵਾਂ ਲਿਆ ਰਹੇ ਹਨ।ਭਾਰਤੀਯ ਜਨਤਾ ਪਾਰਟੀ ਹਮੇਸ਼ਾ ਭਾਰਤ ਦੀ ਜਨਤਾ ਦੇ ਨਾਲ ਮਿਲਕੇ ਦੇਸ਼ ਨੂੰ ਅੱਗੇ ਵਧਾਉਣ ਦੀ ਸੋਚ ਤੇ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਨਹੀਂ ਹੈ,ਫਿਰ ਵੀ ਭਾਜਪਾ ਦਾ ਹਰ ਵਰਕਰ ਪੰਜਾਬ ਦੀ ਭਲਾਈ ਲਈ ਕਾਰਜ ਕਰਦਾ ਰਹੇਗਾ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #