Nazrana Times

ਪੰਜਾਬੀ

ਸਿੱਖ ਵਿਦਵਾਨ ਸ. ਕ੍ਰਿਪਾਲ ਸਿੰਘ ਚੰਦਨ ਦੀ ਸਿਹਤ ਦੀ ਖੈਰੀਅਤ ਜਾਣਣ ਪੁੱਜੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ

30 Oct, 2025 04:06 AM

ਲੁਧਿਆਣਾ , ਨਜ਼ਰਾਨਾ ਟਾਈਮਜ ਬਿਊਰੋ 
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸ. ਹਰਜੀਤ ਸਿੰਘ ਨੇ ਪ੍ਰਸਿੱਧ ਲੇਖਕ, ਵਿਚਾਰਕ ਤੇ “ਸਿੱਖ ਫੁਲਵਾੜੀ” ਦੇ ਪਹਿਲੇ ਸੰਪਾਦਕ ਸ. ਕ੍ਰਿਪਾਲ ਸਿੰਘ ਚੰਦਨ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਲਿਟਰੇਰੀ ਕਮੇਟੀ ਦੇ ਇੰਚਾਰਜ ਵੀਰ ਜੁਝਾਰ ਸਿੰਘ ਅਤੇ ਪੁਰਾਣੇ ਮਿਸ਼ਨਰੀ ਸ. ਜੁਗਿੰਦਰ ਸਿੰਘ ਵੀ ਮੌਜੂਦ ਸਨ।
ਸ. ਕ੍ਰਿਪਾਲ ਸਿੰਘ ਚੰਦਨ, ਜੋ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਫਾਊਂਡਰ ਮੈਂਬਰਾਂ ਵਿੱਚੋਂ ਇੱਕ ਰਹੇ ਹਨ, ਨੇ ਆਪਣੀ ਜ਼ਿੰਦਗੀ ਸਿੱਖ ਪੰਥ ਦੀ ਸੇਵਾ ਲਈ ਸਮਰਪਿਤ ਕੀਤੀ। ਉਹ “ਸਿੱਖ ਫੁਲਵਾੜੀ” ਮਾਸਿਕ ਪੱਤਰ ਦੇ ਪਹਿਲੇ ਸੰਪਾਦਕ ਰਹੇ ਅਤੇ ਆਪਣੇ ਲੇਖਾਂ, ਪੁਸਤਕਾਂ ਰਾਹੀਂ ਸਿੱਖੀ ਦੇ ਉਤਸ਼ਾਹਕ ਵਿਚਾਰ ਸਮਾਜ ਤੱਕ ਪਹੁੰਚਾਏ।
ਮੌਜੂਦਾ ਸਮੇਂ ਉਹ ਆਪਣੀ ਸਿਹਤ ਦੇ ਚੱਲਦੇ ਦਫਤਰ ਨਹੀਂ ਆ ਸਕਦੇ, ਪਰ ਘਰ ਬੈਠਿਆਂ ਵੀ “ਸਿੱਖ ਫੁਲਵਾੜੀ” ਅਤੇ ਹੋਰ ਪ੍ਰਕਾਸ਼ਨ ਲਈ ਸਰਗਰਮ ਹਨ। ਉਨ੍ਹਾਂ ਦੀ ਲੇਖਨੀ ਅੱਜ ਵੀ ਪੰਥਕ ਜਾਗਰੂਕਤਾ ਅਤੇ ਸਿੱਖ ਸਿੱਧਾਂਤਾਂ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਸਿੱਖ ਮਿਸ਼ਨਰੀ ਕਾਲਜ ਦੇ ਵਫਦ ਨੇ ਸ. ਕ੍ਰਿਪਾਲ ਸਿੰਘ ਚੰਦਨ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਤੇ ਉਹਨਾਂ ਦੀ ਸੇਵਾ ਨੂੰ ਸਿਰ ਮੱਥੇ ਲਾਇਆ।

Posted By: Gurjeet Singh

Latest News

Loading…
Loading the web debug toolbar…
Attempt #