Nazrana Times

ਪੰਜਾਬੀ

ਘੰਟਿਆਂ ਬੱਧੀ ਪਏ ਮੀਂਹ ਨੇ ਆਦਮਪੁਰ ਵਿਚ ਸਿਆਸੀ ਪਾਰਟੀਆਂ ਵਲੋਂ ਕੀਤੇ ਵਿਕਾਸ ਦਾ ਕੀਤਾ ਉਦਘਾਟਨ

20 Jan, 2025 05:30 AM

ਚੰਨੀ ਸਾਬ ਆਦਮਪੁਰ ਨੂੰ ਲੱਗੇ ਚਾਰ ਚੰਨ ਵੇਖ ਜਾਓ [video width="352" height="640" mp4="https://nazranatv.com/wp-content/uploads/2021/09/VID-20210923-WA0028.mp4"][/video] ਪਿਛਲੇ ਪੰਜ ਸਾਲਾਂ ਵਿੱਚ ਪੁਲ ਨਿਰਮਾਣ ਦੀ ਘਟੀਆ ਕਾਰਗੁਜਾਰੀ ਕਰਕੇ ਸਹਿਰਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਹੋਏ ਮਜਬੂਰ ਆਦਮਪੁਰ 23 ਸਤੰਬਰ (ਮਨਪ੍ਰੀਤ ਕੌਰ) ਤੜਕੇ ਸਵੇਰ ਤੋਂ ਹੀ ਪੈ ਰਹੇ ਭਾਰੀ ਮੀਂਹ ਨੇ ਆਦਮਪੁਰ ਸ਼ਹਿਰ ਦੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਕੀਤੇ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕਰਦਿਆਂ ਮੁੱਖ ਮਾਰਗ ਸਮੇਤ ਮੈਂ ਬਾਜ਼ਾਰ ਦੀਆਂ ਦੁਕਾਨਾਂ ਅੰਦਰ ਦਸਤਕ ਦੇ ਦਿੱਤੀ, ਜਿਸ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦੇ ਸਮਾਨ ਦੇ ਨਾਲ ਫਿਟਿੰਗ ਵੀ ਖਰਾਬ ਹੋਣ ਦੀਆਂ ਖਬਰਾਂ ਹਨ । ਪੀੜਤ ਦੁਕਾਨਦਾਰਾਂ ਨੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਆਜਾ ਮੇਰੇ ਸ਼ਹਿਰ ਦੀ ਨੁਹਾਰ ਵੇਖ ਲੈ ਉਥੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪਣੀ ਮੁਸ਼ਕਿਲ ਤੇ ਬੋਲਦਿਆਂ ਕਿਹਾ ਕਿ ਚੰਨੀ ਸਾਬ ਆਦਮਪੁਰ ਨੂੰ ਲਗੇ ਚਾਰ ਚੰਨ ਵੀ ਵੇਖ ਜਾਓ।ਸ਼ਹਿਰ ਦੇ ਸਤਵਿੰਦਰ ਅਰੋੜਾ,ਮਨੋਹਰ ਆਪਟਿਕਲ ਦੇ ਤੇਜਿੰਦਰ ਵਰਮਾ ਅਤੇ ਹੋਰ ਦੁਕਾਨਦਾਰਾਂ ਨੇ ਦਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਬਣਾਏ ਜਾ ਰਹੇ ਪੁਲ ਦੀ ਅਤਿ ਘਟੀਆ ਕਾਰਗੁਜਾਰੀ ਕਰਕੇ ਸਾਰਾ ਸ਼ਹਿਰ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋਇਆ ਪਿਆ ਹੈ ਜਿਸ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਬਾਰ ਬਾਰ ਬੇਨਤੀਆਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਜਿਸਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਭੁਗਤਣਾ ਪਵੇਗਾ।[video width="640" height="352" mp4="https://nazranatv.com/wp-content/uploads/2021/09/VID-20210923-WA0030.mp4"][/video][video width="352" height="640" mp4="https://nazranatv.com/wp-content/uploads/2021/09/VID-20210923-WA0033.mp4"][/video]

Posted By: GURBHEJ SINGH ANANDPURI

Latest News

Loading…
Loading the web debug toolbar…
Attempt #