Nazrana Times

ਪੰਜਾਬੀ

“ਧਾਰਮਿਕ ‘ ਅਤੇ “ਸੰਪਰਦਾਇਕ “ ਵਿੱਚ ਅੰਤਰ

14 Jul, 2025 04:23 PM

ਓਸੋ਼ ਦੇ ਇੱਕ ਮਿੱਤਰ ਨੇ ਕਿਹਾ ‘ ਮੈਂ ਤੁਹਾਨੂੰ ਆਪਣੀ ਮਾਂ ਨਾਲ ਮਿਲਵਾਉਣਾ ਚਾਹੁੰਦਾਂ, ਉਹ ਬਹੁਤ ਧਾਰਮਿਕ ਹੈ!

ਓਸ਼ੋ ਨੇ ਕਿਹਾ ਠੀਕ ਹੈ , ਵੈਸੈ ਵੀ ਮੈਨੂੰ ਧਾਰਮਿਕ ਲੋਕਾਂ ਨਾਲ ਮਿਲਣਾ ਬਹੁਤ ਪਸੰਦ ਹੈ।

ਉਹ ਜਦੋਂ ਆਪਣੇ ਮਿੱਤਰ ਦੀ ਮਾਂ ਨੂੰ ਮਿਲੇ ਤਾਂ ਮਾਂ ਨੇ ਪੁੱਛਿਆ ਕਿ ‘ਤੂੰ ਕਿਤਾਬਾਂ ਬਹੁਤ ਪੜ੍ਹਦਾ ਹੈ ਅੱਜਕੱਲ੍ਹ ਕੀ ਪੜ੍ਹ ਰਹੇ ਹੋ।

ਓਸੋ਼ ਨੇ ਕਿਹਾ ਕਿ ਮੈਂ ਅੱਜਕੱਲ੍ਹ ਕੁਰਾਨ ਪੜ੍ਹ ਰਿਹਾ ਹਾਂ।

ਇਹ ਸੁਣਦੇ ਹੀ ਦੋਸਤ ਦੀ ਮਾਂ ਨਾਰਾਜ਼ ਹੋ ਗਈ ਅਤੇ ਕਹਿਣ ਲੱਗੀ ਕਿ ਤੁਸੀ ਹਿੰਦੂ ਹੋ ਕੇ ਕੁਰਾਨ ਪੜ੍ਹਦੇ ਹੋ, ਤੁਹਾਨੂੰ ਆਪਣੇ ਧਰਮ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ।

ਬਾਅਦ ਵਿਚ ਓਸੋ਼ ਨੇ ਆਪਣੇ ਮਿੱਤਰ ਨੂੰ ਕਿਹਾ ਕਿ ਤੁਸੀ ਤਾਂ ਕਹਿੰਦੇ ਸੀ ਮਾਂ ਧਾਰਮਿਕ ਹੈ ਪਰ ਉਹ ਧਾਰਮਿਕ ਨਹੀਂ ‘ਸੰਪਰਦਾਇਕ’ ਹੈ।

ਬਹੁਤ ਸਾਰੇ ਲੋਕ ਅੱਜਕੱਲ੍ਹ ਤੁਹਾਨੂੰ ਮਿਲਣਗੇ ਕਿ ਜੋ ਖੁਦ ਨੂੰ ਧਾਰਮਿਕ ਕਹਿੰਦੇ ਹਨ ਪਰ ਦਰਅਸਲ ਉਹ ਧਾਰਮਿਕ ਨਾਂ ਹੋ ਕੇ ਸੰਪਰਦਾਇਕ ਹੁੰਦੇ ਹਨ। ਇੱਕ ਬੜੀ ਬਰੀਕ ਲਾਈਨ ਹੈ ‘ਧਾਰਮਿਕ’ ਅਤੇ ‘ਸੰਪਰਦਾਇਕ’ ਹੋਣ ਦੇ ਵਿੱਚ ਇਸਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ

Posted By: GURBHEJ SINGH ANANDPURI

Latest News

Loading…
Loading the web debug toolbar…
Attempt #