Nazrana Times

ਪੰਜਾਬੀ

ਮੰਨੂਵਾਦੀਓ ਅਪਰੇਸ਼ਨ ਸੰਧੂਰ ਦੇ ਨਾਲ ਅਪਰੇਸ਼ਨ ਬਲਿਊ ਸਟਾਰ (ਜੂਨ-84 ਦੇ ਫੌਜੀ ਹਮਲੇ) ਦਾ ਸੱਚ ਵੀ ਸੁਣਾਓ– ਖਾਲੜਾ ਮਿਸ਼ਨ

24 May, 2025 12:57 AM

ਕਰਕੇ ਜੂਨ-84 ਦੇ ਫੌਜੀ ਹਮਲੇ ਦੀਆਂ ਫਾਈਲਾਂ ਜਨਤਕ ਨਿਰਦੋਸ਼ਾਂ ਦੇ ਕਾਤਲਾਂ ਨੂੰ ਕਟਹਿਰੇ ਵਿੱਚ ਲਿਆਓ

6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਦੇ ਦੋਸ਼ੀਆਂ, ਬੰਦੀ ਸਿੱਖਾਂ ਦੀ ਰਿਹਾਈ ਰੋਕਣ ਵਾਲਿਆਂ ਦਾ ਸਮਾਜਿਕ ਬਾਈਕਾਟ 

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਐਡਵੋਕੇਟ  ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਣ ਸਿੰਘ ਹਰਮਨਦੀਪ ਸਿੰਘ ਸਰਹਾਲੀ ਗੁਰਜੀਤ ਸਿੰਘ ਤਰਸਿਕਾ ਵਿਰਸਾ ਸਿੰਘ ਬਹਿਲਾ ਕਾਬਲ ਸਿੰਘ ਜੋਧਪੁਰ ਕਿਰਪਾਲ ਸਿੰਘ ਰੰਧਾਵਾ ਨੇ ਸਾਂਝੇ ਬਿਅਾਨ ਰਾਹੀਂ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਭੇਜੇ ਗਏ ਪ੍ਰਤੀਨਿਧ ਮੰਡਲਾਂ ਨੂੰ ਅਪਰੇਸ਼ਨ ਸੰਧੂਰ ਦੇ ਨਾਲ-ਨਾਲ ਅਪਰੇਸ਼ਨ ਬਲਿਊ ਸਟਾਰ (ਜੂਨ-84 ਦੇ ਫੌਜੀ ਹਮਲੇ) ਦਾ ਸੱਚ ਵੀ ਸਾਰੇ ਸੰਸਾਰ ਸਾਹਮਣੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੇ ਹਾਕਮ ਸਿੱਖੀ ਨਾਲ ਸਿੱਖੀ ਦੇ ਜਨਮ ਤੋਂ ਹੀ ਵੈਰ ਕਮਾਉਂਦੇ ਆਏ ਹਨ, ਕਿਉਂ ਕਿ ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ ਅਤੇ ਸਿੱਖੀ ਦਾ ਸੰਦੇਸ਼ ਮਨੁੱਖੀ ਬਰਾਬਰਤਾ, ਜ਼ੁਲਮ ਦਾ ਵਿਰੋਧ ਕਰਨ ਦਾ, ਨਿਮਾਣਿਆਂ-ਨਿਤਾਣਿਆਂ ਦੇ ਸਾਥ ਦੇਣ ਦਾ, ਗਰੀਬ ਦੀ ਬਾਂਹ ਫੜਨ ਦਾ ਅਤੇ ਹਲੇਮੀ ਰਾਜ ਦਾ ਹੈ। ਉਨ੍ਹਾਂ ਕਿਹਾ ਕਿ ਮੁਗਲ ਕਾਲ ਵੇਲੇ ਅਤੇ 1947 ਤੋਂ ਬਾਅਦ ਦੇ ਹਾਕਮਾਂ ਦੀ ਸ਼੍ਰੀ ਦਰਬਾਰ ਸਾਹਿਬ ਦੀ ਹੋਂਦ ਰਾਤਾਂ ਦੀ ਨੀਂਦ ਹਰਾਮ ਕਰਦੀ ਆਈ ਹੈ ਅਤੇ ਇਸੇ ਕਰਕੇ ਉਹ ਤਰ੍ਹਾ-ਤਰ੍ਹਾਂ ਦੇ ਛੜਯੰਤਰ ਰਚਕੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਸ਼੍ਰੀ ਦਰਬਾਰ ਸਾਹਿਬ ਤੋਂ ਮਿਲਣ ਵਾਲੇ ਸਰਬੱਤ ਦੇ ਭਲੇ ਅਤੇ ਮਨੱੁਖੀ ਬਰਾਬਰਤਾ ਦਾ ਸੰਦੇਸ਼ ਅਧਰਮੀ ਹਾਕਮਾਂ ਨੂੰ ਰਾਸ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਜੂਨ-84 ਦੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਅੱਤਵਾਦੀ ਹਮਲੇ ਦੀਆਂ ਫਾਈਲਾਂ ਜੇ ਭਾਰਤ ਸਰਕਾਰ ਜਨਤਕ ਨਹੀਂ ਕਰਦੀ ਤਾਂ 6 ਜੂਨ ਨੂੰ ਪਾਪੀ ਹਾਕਮਾਂ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਕ ਤੌਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਨਾ ਕਰਨੀ, ਬੰਦੀ ਸਿੱਖਾਂ ਦੀ ਰਿਹਾਈ ਨਾ ਕਰਨੀ ਅਤੇ ਖਡੂਰ ਸਾਹਿਬ ਹਲਕੇ ਤੋਂ ਚੁਣੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਉੱਪਰ ਐਨ.ਐਸ.ਏ. ਲਗਾ ਕੇ ਡਿਬਰੂਗੜ੍ਹ ਜ਼ੇਲ੍ਹ ਵਿੱਚ ਬੰਦ ਕਰਨਾ, ਪੰਜਾਬ ਦਾ ਪਾਣੀ ਲੁੱਟਣ ਲਈ ਡੈਮਾਂ ਦਾ ਕੰਟਰੋਲ ਕੇਂਦਰ ਵੱਲੋਂ ਆਪਣੇ ਹੱਥ ਵਿੱਚ ਲੈਣਾ, ਹੁਣ ਡੈਮ ਉੱਪਰ ਸੀ.ਆਈ.ਐਸ.ਐਫ. ਤਾਇਨਾਤ ਕਰਨਾ ਅੱਤਵਾਦ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕਮਾਂ ਨੂੰ ਅਧਰਮ ਦਾ ਰਾਹ ਤਿਆਗ ਕੇ ਸੱਚੇ ਧਰਮੀ ਬਣਨਾ ਚਾਹੀਦਾ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਿਆਂ ਸ਼ੁਭ ਅਮਲਾਂ ਦਾ ਰਾਹ ਅਪਣਾਕੇ ਘੱਟ-ਗਿਣਤੀਆਂ, ਕਿਸਾਨਾ-ਗਰੀਬਾਂ ਉੱਪਰ ਹਮਲੇ ਬੰਦ ਕਰਕੇ ਸੰਵਾਦ ਰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੇ ਹਾਕਮ ਸੰਵਾਦ ਰਚਾਉਣ ਦੀ ਬਜਾਏ ਲੋਕਾਈ ਨੂੰ ਜੰਗ ਵਿੱਚ ਧੱਕ ਕੇ ਨਿਰਦੋਸ਼ਾਂ ਦਾ ਕਤਲੇਆਮ ਕਰਾਉਣਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਸਿੱਖੀ ਦੇ ਖਿਲਾਫ ਹੈ ਕਿਉਂ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਕਾਤਲਾਂ, ਲੁਟੇਰਿਆਂ ਨਾਲ ਸਾਂਝ ਪਾ ਕੇ ਸਿੱਖੀ ਦਾ ਸਿਰ ਨੀਂਵਾ ਕੀਤਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #