Nazrana Times

ਪੰਜਾਬੀ

ਪਿੰਡ ਜੋਧਾਨਗਰੀ ਸਰਪੰਚ ਗੁਰਮੀਤ ਕੌਰ ਵੱਲੋਂ ਚਾਲੀ ਸਾਲ ਪੁਰਾਣਾ ਪੰਚਾਇਤੀ ਜ਼ਮੀਨ ਦਾ ਛੁਡਾਇਆ ਕਬਜ਼ਾ

19 May, 2026 07:01 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਧਾਰਕਾਂ ਤੋਂ ਸਰਕਾਰ ਦੀ ਕਬਜ਼ਾ ਛਡਾਉਣ ਦੀ ਨੀਤੀ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪਿੰਡ ਜੋਧਾਨਗਰੀ ਦੀ ਗ੍ਰਾਮ ਪੰਚਾਇਤ ਅਤੇ ਇਕਬਾਲ ਸਿੰਘ ਦੇ ਵਿਸ਼ੇਸ਼ ਯਤਨ ਤੇ ਮੋਹਤਬਰਾਂ ਨੇ ਨਿਸ਼ਾਨਦੇਹੀ ਕਰਾ ਕੇ ਲੱਗਭੱਗ ਪੰਜ ਤੋਂ ਛੇ ਕਨਾਲ਼ ਨਾਜਾਇਜ਼ ਵਗ ਰਹੀ ਪੰਚਾਇਤੀ ਜ਼ਮੀਨ ਪਿੰਡ ਦੇ ਹਵਾਲੇ ਕਰਨ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਪੰਚ ਗੁਰਮੀਤ ਕੌਰ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਨਗਰ ਵਾਸੀਆਂ ਅਤੇ ਬੋਲੀ ਧਾਰਕ ਕਿਸਾਨਾਂ ਦੀ ਚਿਰੋਕਣੀ ਮੰਗ ਸੀ ।ਕਿ ਬੀਡੀਪੀਓ ਦਫ਼ਤਰ ਵੱਲੋਂ ਬੋਲੀ ਕੀਤੇ ਜਾਂਦੇ ਟੋਟਲ ਜ਼ਮੀਨ ਦੇ ਰਕਬੇ ਤੋਂ ਕਾਫੀ ਘੱਟ ਰਕਬਾ ਵਾਹੀ ਅਧੀਨ ਵਗਦਾ ਆ ਰਿਹਾ ਹੈ।ਜੋ ਕਿ ਪਿਛਲੀਆਂ ਪੰਚਾਇਤਾਂ ਵੱਲੋਂ ਅਣਗੌਲਿਆ ਜਾਂਦਾ ਰਿਹਾ ਉਸ ਨੂੰ ਛਡਾਇਆ ਜਾਵੇ ।ਜਿਸ ਕਾਰਨ ਬੋਲੀ ਧਾਰਕ ਅਸਲ ਕਬਜੇ ਦੇ ਹਿਸਾਬ ਨਾਲ ਘੱਟ ਬੋਲੀ ਦਿੰਦੇ ਸਨ ।ਜਿਸ ਨਾਲ ਪਿੰਡ ਨੂੰ ਘਾਟੇ ਦੇ ਨਾਲ ਸਰਕਾਰੀ ਮਾਪਦੰਡਾਂ ਦੇ ਅਨੁਕੂਲ ਨਾ ਹੋਣ ਕਾਰਨ ਦੋ ਤਿੰਨ ਵਾਰ ਬੋਲੀ ਕੈਸਲ ਕਰਕੇ ਦੁਬਾਰਾ ਬੋਲੀ ਕਰਨ ਵਿਚ ਟਾਈਮ ਅਤੇ ਪੈਸਾ ਜਾਇਆ ਜਾਂਦਾ ਸੀ। ਅਤੇ ਕਈ ਵਾਰੀ ਫਸਲਾਂ ਲੇਟ ਹੋ ਜਾਂਦੀਆਂ ਸਨ। ਅਤੇ ਪੰਚਾਇਤ ਅਤੇ ਮਹਿਕਮੇ ਨੂੰ ਘਾਟਾ ਪੈਦਾ ਸੀ। ਹੁਣ ਪੰਚਾਇਤ ਵੱਲੋਂ ਦਿੱਤੀ ਦਰਖਾਸਤ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਵਲੋ ਤਿੰਨ ਕਰਮ ਦੇ ਰਸਤੇ ਅਤੇ ਬਾਕੀ ਨਾਜਾਇਜ਼ ਵਗਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਾ ਕੇ ਬੁਰਜੀਆਂ ਗੱਡਕੇ ਜ਼ਮੀਨ ਨਗਰ ਦੇ ਹਵਾਲੇ ਕੀਤੀ ਗਈ ।ਲੋਕਾਂ ਨੇ ਸਰਪੰਚ ਅਤੇ ਗ੍ਰਾਮ ਪੰਚਾਇਤ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਚਿੱਤਰ ਸਿੰਘ, ਕਿਸਾਨ ਆਗੂ ਮੁਖਬੈਨ ਸਿੰਘ, ਪੰਚ ਰਵੇਲ ਸਿੰਘ, ਸਾ: ਪੰਚ ਤਰਲੋਚਨ ਸਿੰਘ, ਰਮਨਜੀਤ ਸਿੰਘ , ਰਤਨ ਸਿੰਘ , ਪ੍ਰੇਮ ਸਿੰਘ,ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News