Nazrana Times

ਪੰਜਾਬੀ

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ 'ਚ ਪਿੰਡ ਗਦਲੀ ਵਿਖੇ ਪੰਥਕ ਬੁਲਾਰਿਆਂ ਨੇ ਪਾਈ ਖ਼ਾਲਿਸਤਾਨ ਦੀ ਗੂੰਜ

09 Oct, 2026 08:08 PM

ਕੌਮੀ ਘਰ ਖ਼ਾਲਿਸਤਾਨ ਦੀ ਸਿਰਜਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ : ਪੰਥਕ ਆਗੂ 

ਅੰਮ੍ਰਿਤਸਰ, 9 ਅਕਤੂਬਰ (ਨਜਰਾਨਾ ਟਾਈਮਜ ): ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਭਾਰਤੀ ਫ਼ੌਜਾਂ ਦੇ ਜਨਰਲ ਅਰੁਣ ਵੈਦਿਆ ਨੂੰ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਸੋਧ ਕੇ ਪੂਨੇ ਦੀ ਜੇਲ੍ਹ 'ਚ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਮਹਾਨ ਸ਼ਹੀਦੀ ਸਮਾਗਮ ਪਿੰਡ ਗਦਲੀ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜੇ ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਨੇ ਕੀਰਤਨ ਕੀਤਾ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਤੇ ਢਾਡੀ ਭਾਈ ਸੁਰਜੀਤ ਸਿੰਘ ਵਾਰਿਸ ਨੇ ਸ਼ਹੀਦਾਂ ਦਾ ਇਤਿਹਾਸ ਸੁਣਾਇਆ। ਫਿਰ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਬੁਲਾਰਿਆਂ ਨੇ ਸਿੱਖ ਸੰਘਰਸ਼ ਅਤੇ ਮੌਜੂਦਾ ਹਲਾਤਾਂ ਪ੍ਰਤੀ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ (ਚੇਅਰਪਰਸਨ ਪੰਥਕ ਕੌਂਸਲ), ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਭਾਈ ਇਮਾਨ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਕੌਮੀ ਇਨਸਾਫ ਮੋਰਚੇ ਤੋਂ ਭਾਈ ਪਾਲ ਸਿੰਘ ਫਰਾਂਸ, ਦਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਬਾਪੂ ਤਰਸੇਮ ਸਿੰਘ (ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ), ਮਾਤਾ ਬਲਵਿੰਦਰ ਕੌਰ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਭਗਵੰਤ ਸਿੰਘ ਸਿਆਲਕਾ, ਦਿੱਲੀ ਕਮੇਟੀ ਦੇ ਆਗੂ ਡਾਕਟਰ ਮਨਜੀਤ ਸਿੰਘ ਭੋਮਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰਚੜ੍ਹਤ ਸਿੰਘ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਭਾਈ ਮਨਦੀਪ ਸਿੰਘ, ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਗੋਲੀ ਚਲਾਉਣ ਵਾਲੇ ਜੁਝਾਰੂ ਭਾਈ ਕਰਮਜੀਤ ਸਿੰਘ ਸੁਨਾਮ, ਭਾਈ ਸੁੱਖਾ-ਜਿੰਦਾ ਦੇ ਸਾਥੀ ਭਾਈ ਨਿਰਮਲ ਸਿੰਘ ਨਿੰਮਾ, ਫੈਡਰੇਸ਼ਨ ਦੇ ਪੁਰਾਣੇ ਆਗੂ ਭਾਈ ਕੁਲਬੀਰ ਸਿੰਘ ਗੰਡੀਵਿੰਡ, ਭਾਈ ਰਾਜ ਸਿੰਘ ਵਰਪਾਲ, ਜਥੇਦਾਰ ਹਵਾਰਾ ਕਮੇਟੀ ਤੋਂ ਭਾਈ ਰਘਬੀਰ ਸਿੰਘ ਭੁੱਚਰ, ਬਾਬਾ ਸਰਦਾਰਾ ਸਿੰਘ ਕਾਰ ਸੇਵਾ, ਬਾਬਾ ਹਾਕਮ ਸਿੰਘ ਕਾਰ ਸੇਵਾ ਸਰਹਾਲੀ, ਬਾਬਾ ਅਮਰਜੀਤ ਸਿੰਘ ਨਿਦਾਮਪੁਰ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਨਿਹੰਗ, ਬਾਬਾ ਅਜੀਤਪਾਲ ਸਿੰਘ ਨਾਨਕਸਰ, ਬਾਬਾ ਦਿਲਬਾਗ ਸਿੰਘ ਵਰਪਾਲ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਮਾਸਟਰ ਬਲਦੇਵ ਸਿੰਘ ਚਮਕੌਰ, ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਥੇਦਾਰ ਬਾਬਾ ਰਵੇਲ ਸਿੰਘ, ਬਾਬਾ ਹਰਜਿੰਦਰ ਸਿੰਘ ਭਾਈ ਸਤਨਾਮ ਸਿੰਘ ਕਾਹਲੋਂ, ਜਥੇਦਾਰ ਪ੍ਰਤਾਪ ਸਿੰਘ ਫੌਜੀ ਨੇ ਹਾਜ਼ਰੀ ਭਰੀ। ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਜੀ ਬੀਬੀ ਬਲਵਿੰਦਰ ਕੌਰ, ਜੀਜਾ ਜੀ ਭਾਈ ਇੰਦਰਜੀਤ ਸਿੰਘ ਮੰਡਿਆਲਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਭੈਣ ਜੀ ਬੀਬੀ ਕੁਲਵੰਤ ਕੌਰ ਤੇ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਬੀਬੀ ਸੁਰਜੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ। ਬੁਲਾਰਿਆਂ ਨੇ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਮਹਾਨ ਕੁਰਬਾਨੀ ਅਤੇ ਜੁਝਾਰੂ ਕਾਰਨਾਮਿਆਂ ਦੇ ਗੁਣਗਾਨ ਵੀ ਕੀਤੇ। ਵੱਖ-ਵੱਖ ਪੰਥਕ ਬੁਲਾਰਿਆਂ ਨੇ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਮੂਹ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਪੂਰਾ ਕਰਨ ਦੀ ਗੱਲ ਦੁਹਰਾਈ ਅਤੇ 2027 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣ ਦੀ ਗੱਲ ਵੀ ਆਖੀ। ਸਮਾਗਮ ਵਿੱਚ ਸੰਤ ਭਿੰਡਰਾਂਵਾਲੇ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਗੂੰਜਦੇ ਰਹੇ। ਸਟੇਜ ਸੈਕਟਰੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼ਹੀਦ ਹਰਜਿੰਦਰ ਸਿੰਘ ਦੀ ਭੈਣ ਬੀਬੀ ਬਲਵਿੰਦਰ ਕੌਰ ਦਾ ਸੁਨੇਹਾ ਵਾਰ-ਵਾਰ ਸੰਗਤਾਂ ਨੂੰ ਸੁਣਾਇਆ ਕਿ ਪੰਥਕ ਜਥੇਬੰਦੀਆਂ ਸਟੇਜ ਉੱਤੇ ਇੱਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਨਾ ਕਰਨ। ਇਸ ਮੌਕੇ ਸਾਬਕਾ ਵਿਧਾਇਕ ਡਾ. ਦਲਵੀਰ ਸਿੰਘ ਕੋਟਲਾ, ਹਰਮਨਦੀਪ ਸਿੰਘ, ਤਰਲੋਕ ਸਿੰਘ ਬਿੱਟਾ, ਰਵੀਸ਼ੇਰ ਸਿੰਘ, ਹਰਦਿਆਲ ਸਿੰਘ ਚਤਰਾ, ਬਾਬਾ ਗੁਰਮੋਹਨ ਸਿੰਘ ਮਡੋਲੀ ਲੰਗਰਾਂ ਵਾਲੇ, ਗੁਰਿੰਦਰ ਸਿੰਘ ਮੋਹਾਲੀ, ਹਰਵਿੰਦਰ ਸਿੰਘ ਡੂਮਛੇੜੀ, ਅਮਰਜੀਤ ਸਿੰਘ ਵੰਨਚਿੜੀ, ਸ਼ਮਸ਼ੇਰ ਸਿੰਘ ਪੱਧਰੀ, ਭੁਪਿੰਦਰ ਸਿੰਘ ਸੱਜਣ, ਐਡਵੋਕੇਟ ਦਿਲਸ਼ੇਰ ਸਿੰਘ, ਕਸ਼ਮੀਰ ਸਿੰਘ ਪੰਜਗਰਾਈਆਂ, ਨਿਰਭਉ ਸਿੰਘ, ਅੰਗਰੇਜ਼ ਸਿੰਘ ਜਾਲੀਆਂ, ਪਰਮਜੀਤ ਸਿੰਘ ਜੌਹਲ, ਦਲਜੀਤ ਸਿੰਘ ਜਵੰਦਾ, ਅਮਨਦੀਪ ਸਿੰਘ ਡੱਡੂਆਣਾ, ਜਸਵਿੰਦਰ ਸਿੰਘ ਡਰੋਲੀ, ਸੁਖਬੀਰ ਸਿੰਘ ਚੀਮਾ, ਪਲਵਿੰਦਰ ਸਿੰਘ ਜੱਲੂਪੁਰ, ਬਲਦੇਵ ਸਿੰਘ ਜੱਲੂਪੁਰ, ਪ੍ਰਤਾਪ ਸਿੰਘ ਫਾਜ਼ਿਲਕਾ, ਸੁਖਵੰਤ ਸਿੰਘ ਫੌਜੀ, ਜਸਵਿੰਦਰ ਸਿੰਘ ਕਾਹਨੂੰਵਾਨ, ਸ਼੍ਰੋਮਣੀ ਕਮੇਟੀ ਮੈਂਬਰ ਗੁਰਦੇਵ ਸਿੰਘ ਸੰਧੂ, ਬਿਕਰਮਜੀਤ ਸਿੰਘ ਕੋਟਲਾ, ਜਸਵਿੰਦਰ ਸਿੰਘ ਡਰੋਲੀ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਜੀਤ ਸਿੰਘ ਜੋਗੀਪੁਰ, ਨਿਸ਼ਾਨ ਸਿੰਘ ਸਿੱਧੂ, ਤੇਜਿੰਦਰ ਸਿੰਘ ਤੇਜੀ, ਜਤਿੰਦਰ ਸਿੰਘ ਰਾਜੂ, ਡਾਕਟਰ ਗੁਰਚਰਨ ਸਿੰਘ, ਮੱਖਣ ਸਿੰਘ ਸੰਘੇੜਾ, ਸੁਖਚੈਨ ਸਿੰਘ ਸੰਘੇੜਾ, ਲਖਵਿੰਦਰ ਸਿੰਘ ਖੁੱਡੀ, ਰੋਬਣ ਜੋਤ ਸਿੰਘ ਸੰਘੇੜਾ, ਗੁਰਪਿੰਦਰ ਸਿੰਘ ਸੰਘੇੜਾ, ਜਥੇਦਾਰ ਲਖਬੀਰ ਸਿੰਘ ਲੋਟ, ਜਸਪਾਲ ਸਿੰਘ ਫਰਾਂਸ, ਸੁਰਜੀਤ ਸਿੰਘ ਭੂਰਾ, ਭਾਈ ਹਰਜਿੰਦਰ ਸਿੰਘ ਜਿੰਦਾ ਦੇ ਪਰਿਵਾਰ ਵਿੱਚੋਂ ਰਵਿੰਦਰ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਮੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਕੌਰ, ਜਸਵਿੰਦਰ ਕੌਰ ਅਤੇ ਸ਼ਹੀਦ ਪਰਿਵਾਰਾਂ ਵਿੱਚੋਂ ਸ਼ਹੀਦ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਸੁਰਜੀਤ ਕੌਰ, ਸ਼ਹੀਦ ਪਰਮਜੀਤ ਸਿੰਘ ਤੁਗਲਵਾਲ ਦੀ ਸੁਪਤਨੀ ਕੁਲਵਿੰਦਰ ਕੌਰ ਖਾਲਸਾ, ਸ਼ਹੀਦ ਮਨਜੀਤ ਸਿੰਘ ਖੁਜਾਲਾ ਦੀ ਭੈਣ ਚਰਨਜੀਤ ਕੌਰ, ਸ਼ਹੀਦ ਸੁਖਦੇਵ ਸਿੰਘ ਸੁੱਖਾ ਰਾਜਸਥਾਨ ਦੀ ਭੈਣ ਕੁਲਵੰਤ ਕੌਰ, ਸ਼ਹੀਦ ਸੁਰਜੀਤ ਸਿੰਘ ਪੈਂਟਾ ਦੀ ਭੈਣ ਸਰਬਜੀਤ ਕੌਰ ਗੁੱਡੀ, ਸ਼ਹੀਦ ਕਸ਼ਮੀਰ ਸਿੰਘ ਬਾਠ ਦੇ ਭਰਾ ਦਲਬੀਰ ਸਿੰਘ, ਸ਼ਹੀਦ ਲਾਭ ਸਿੰਘ ਧਰਮਕੋਟ ਦੇ ਭਰਾ ਸਰਬਜੀਤ ਸਿੰਘ, ਸ਼ਹੀਦ ਮੰਗਲ ਸਿੰਘ ਦੇ ਭਰਾ ਗੁਲਜ਼ਾਰ ਸਿੰਘ, ਸ਼ਹੀਦ ਬਲਕਾਰ ਸਿੰਘ ਦੇ ਭਰਾ ਜਿੰਦਾ, ਸ਼ਹੀਦ ਬਾਪੂ ਰਵੇਲ ਸਿੰਘ, ਸ਼ਹੀਦ ਮਨਜੀਤ ਸਿੰਘ ਠੱਠੀ ਖਾਰਾ ਦੇ ਭਰਾ ਤਰਸੇਮ ਸਿੰਘ, ਸ਼ਹੀਦ ਸਤਨਾਮ ਸਿੰਘ ਫੱਤੂਭੀਲਾ ਦੀ ਕੁਲਵੰਤ ਕੌਰ, ਸ਼ਹੀਦ ਅਮਰਜੀਤ ਸਿੰਘ ਦਹੇੜੂ ਦੇ ਪੁੱਤਰ ਹਰਪਾਲ ਸਿੰਘ, ਜੁਝਾਰੂ ਬੀਬੀ ਕੁਲਬੀਰ ਕੌਰ ਧਾਮੀ, ਸ਼ਹੀਦ ਰਸ਼ਪਾਲ ਸਿੰਘ ਪੀਏ ਦੀ ਸੁਪਤਨੀ ਬੀਬੀ ਪ੍ਰੀਤਮ ਕੌਰ, ਸ਼ਹੀਦ ਹਰਪਾਲ ਸਿੰਘ ਬੱਬਰ ਦੇ ਭਰਾ ਸੁਖਰਾਜ ਸਿੰਘ, ਸ਼ਹੀਦ ਰਣਜੀਤ ਸਿੰਘ ਗਦਲੀ, ਸ਼ਹੀਦ ਚਰਨਜੀਤ ਸਿੰਘ ਚੰਨਾ, ਸ਼ਹੀਦ ਦਲਜੀਤ ਸਿੰਘ ਡੱਲਾ ਦੇ ਭਰਾ ਮਨਜੀਤ ਸਿੰਘ, ਸ਼ਹੀਦ ਸਤਨਾਮ ਸਿੰਘ ਛੀਨਾ ਦੀ ਸੁਪਤਨੀ ਜਸਮੀਤ ਕੌਰ ਅਤੇ ਪੁੱਤਰ ਰਾਜਬੀਰ ਸਿੰਘ, ਸ਼ਹੀਦ ਸੀਤਲ ਸਿੰਘ ਮੱਤੇਵਾਲ, ਸ਼ਹੀਦ ਤਰਸੇਮ ਸਿੰਘ ਦੀ ਪਤਨੀ, ਸ਼ਹੀਦ ਮਹਿਤਾਬ ਸਿੰਘ, ਸ਼ਹੀਦ ਬਚਿੱਤਰ ਸਿੰਘ, ਸ਼ਹੀਦ ਨੈਬ ਸਿੰਘ ਅਤੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰਕ ਮੈਂਬਰ, ਸ਼ਹੀਦ ਲਖਬੀਰ ਸਿੰਘ ਦੁਨਿਆਲ ਦੀ ਪਤਨੀ, ਸ਼ਹੀਦ ਕਸ਼ਮੀਰ ਸਿੰਘ ਖਾਰਾ, ਸ਼ਹੀਦ ਅਨਾਰ ਸਿੰਘ ਪਾਹੜਾ, ਸ਼ਹੀਦ ਅਵਤਾਰ ਸਿੰਘ ਤਰਸਿੱਕਾ ਦੀ ਪਤਨੀ ਜਸਬੀਰ ਕੌਰ, ਸ਼ਹੀਦ ਪ੍ਰੇਮ ਸਿੰਘ ਤਰਸਿਕਾ ਦੀ ਪਤਨੀ ਬਲਵਿੰਦਰ ਕੌਰ, ਸ਼ਹੀਦ ਸੁਖਦੇਵ ਸਿੰਘ ਦੀ ਪਤਨੀ ਅਮਰਜੀਤ ਕੌਰ, ਜਥੇਦਾਰ ਮੋਹਨ ਸਿੰਘ ਤੋੜ ਦੇ ਪੋਤਰੇ ਅਮਰਿੰਦਰ ਸਿੰਘ ਹਾਜ਼ਰ ਸਨ, ਗਗਨਦੀਪ ਸਿੰਘ ਸੁਲਤਾਨਵਿੰਡ, ਹਰਪਾਲ ਸਿੰਘ, ਦਲਜੀਤ ਸਿੰਘ, ਇੰਦਰਜੀਤ ਸਿੰਘ, ਹਰਜਿੰਦਰ ਸਿੰਘ ਗੁਰੂ ਕਾ ਬਾਗ, ਪਰਮਜੀਤ ਸਿੰਘ ਅਕਾਲੀ, ਟੀਮ ਦੀਪ ਸਿੱਧੂ ਦੇ ਆਗੂ ਬਘੇਲ ਸਿੰਘ ਅਮਰੀਕਾ ਦੇ ਪਿਤਾ ਕਿਰਪਾਲ ਸਿੰਘ ਬੋਲੇਵਾਲ, ਹਰਦੀਪ ਸਿੰਘ ਨਾਗੋਕੇ, ਗੁਰਨਾਮ ਸਿੰਘ ਬਾਲੀਆਂ, ਨਿਸ਼ਾਨ ਸਿੰਘ ਝਬਾਲ, ਕਵੀਸ਼ਰ ਇਕਬਾਲ ਸਿੰਘ, ਸੰਤ ਭਿੰਡਰਾਂ ਵਾਲਿਆਂ ਦੇ ਪਿੰਡ ਤੋਂ ਬਲਵਿੰਦਰ ਸਿੰਘ ਰੋਡੇ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਸੇਵਕ ਸਿੰਘ, ਢਾਡੀ ਜਥਾ ਭਾਈ ਬਲਵੀਰ ਸਿੰਘ ਭੱਠਲ, ਹਰਸ਼ਵੀਰ ਸਿੰਘ, ਮੁਖਤਿਆਰ ਸਿੰਘ ਵੇਰਕਾ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਮਾਨ ਦਲ ਦੀ ਬੀਬੀ ਕੁਲਵੰਤ ਕੌਰ, ਸ਼ਹੀਦ ਬਖਸ਼ੀਸ਼ ਸਿੰਘ ਮਾਲੋਵਾਲ ਦੇ ਭਰਾ, ਬਾਬਾ ਗੁਰਦਿਆਲ ਸਿੰਘ ਭਿੰਡਰ ਦਮਦਮੀ ਟਕਸਾਲ ਦੇ ਲੰਗਰਾਂ ਵਾਲੇ, ਭਾਈ ਤੋਤਾ ਸਿੰਘ, ਹਰਜੀਤ ਸਿੰਘ ਮੀਆਂਪੁਰ, ਦਲਜੀਤ ਸਿੰਘ ਬਾਜਵਾ, ਸੁਰਜੀਤ ਸਿੰਘ ਭੂਰਾ ਕੋਹਨਾ, ਅਰਸ਼ਦੀਪ ਸਿੰਘ ਇੰਗਲੈਂਡ, ਤੇਜਿੰਦਰਪਾਲ ਸਿੰਘ ਹਾਈਜੈਕਰ, ਗੁਰਨਾਮ ਸਿੰਘ ਅਠਵਾਲ, ਬਲਜਿੰਦਰ ਸਿੰਘ ਕਰਤਾਰਪੁਰ, ਸੇਵਾਦਾਰਾਂ ਅਤੇ ਪ੍ਰਬੰਧਕਾਂ ਵਿੱਚ ਸ਼ਰਨਦੀਪ ਸਿੰਘ ਸਾਬੀ, ਜਸਵਿੰਦਰ ਸਿੰਘ ਲਾਲੀ, ਚਮਕੌਰ ਸਿੰਘ ਤਾਹੜਪੁਰ, ਜਸਜੀਤ ਸਿੰਘ ਯੂਐਸਏ, ਰਾਜਵਿੰਦਰ ਕੌਰ, ਹਰਪ੍ਰੀਤ ਸਿੰਘ ਆਸਟਰੇਲੀਆ, ਖੁਸ਼ਪ੍ਰੀਤ ਕੌਰ, ਸਤਵਿੰਦਰ ਸਿੰਘ ਆਸਟਰੇਲੀਆ, ਵਰਨਜੀਤ ਸਿੰਘ ਜਿੰਦਾ, ਅੰਮ੍ਰਿਤ ਸਿੰਘ ਧਾਮੀ ਅਤੇ ਪਿੰਡ ਤਲਵੰਡੀ ਭਿੰਡਰ, ਬੋਲੇਵਾਲ ਅਤੇ ਮੰਡਿਆਲਾ ਤੋਂ ਵੀ ਅਨੇਕਾਂ ਸੰਗਤਾਂ ਹਾਜ਼ਰ ਸਨ।

Posted By: GURBHEJ SINGH ANANDPURI

Latest News