Nazrana Times

ਪੰਜਾਬੀ

ਪੰਜਾਬ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਗਰੀਬ ਲੋਕਾਂ ਦੀ ਰਸੋਈ ਦੀ ਸਾਰ ਲਈ ਹੈ – ਲਖਵਿੰਦਰ ਕੌਰ ਚਾਹਲ

03 Jun, 2026 04:40 PM

ਟਾਂਗਰਾ – ਸੁਰਜੀਤ ਸਿੰਘ ਚਾਹਲ
ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਨ ਤੇ ਪਿੰਡਾਂ ਦਾ ਵਿਕਾਸ ਹੋਇਆ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਲਖਵਿੰਦਰ ਕੌਰ ਚਾਹਲ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਵਿਸ਼ੇਸ਼ ਯਤਨਾਂ ਸਦਕਾ ਗਰੀਬ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਘਰੇਲੂ ਰਸੋਈ ਦੀ ਵਰਤੌ ਲਈ ਦਾਲਾਂ ਖੰਡ ਤੇਲ ਲੂਣ ਆਦਿ ਵਸਤਾਂ ਦੀਆਂ ਕਿਟਾਂ ਦਿਤੀਆਂ ਜਾ ਰਹੀਆਂ ਹਨ।ਪਿੰਡ ਦੇ ਚਿਰਾਂ ਤੋਂ ਰੁਕੇ ਵਿਕਾਸ ਦੇ ਕੰਮਾਂ ਨੂੰ ਮੁਕੰਮਲ ਕਰਵਾਇਆ ਜਾ ਰਿਹਾ।ਨੌਂਜਵਾਨਾਂ ਦੀਆਂ ਖੇਡਾਂ ਲਈ ਗਰਾਊਂਡ ਬਣਾਈ ਗਈ,ਪੰਚਾਇਤ ਘਰ ਦੀ ਬਿਲਡਿੰਗ ਅਤੇ ਸੜਕਾਂ ਦਾ ਕੰਮ ਮੁਕੰਮਲ ਕਰਵਾਇਆ ਜਾ ਰਿਹਾ ਹੈ।ਹੋਰ ਰਹਿੰਦੇ ਕੰਮ ਵੀ ਬਹੁਤ ਜਲਦੀ ਮੁਕੰਮਲ ਕਰਵਾਏ ਜਾਣਗੇ।ਇਸ ਸਮੇਂ ਮੈਂਬਰ ਪੰਚਾਇਤ ਸ੍ਰੀ ਮਤੀ ਸ਼ਸ਼ੀ,ਤਰਸੇਮ ਸਿੰਘ,ਸਾਹਿਬ ਸਿੰਘ,ਰਮਨਦੀਪ ਕੌਰ,ਮੰਗਲ ਸਿੰਘ,ਧੀਰਾ ਸਿੰਘ,ਗੁਵਿੰਰਦਰ ਸਿੰਘ,ਸੋਨੂੰ ਬਲਾਕ ਪ੍ਰਧਾਨ ਬੀ ਸੀ ਸੈਲ,ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News