Nazrana Times

ਪੰਜਾਬੀ

ਨਗਰ ਨਿਗਮ ਕਪੂਰਥਲਾ ਦੇ ਨਵੇ ਮੇਅਰ ਨਰਿੰਦਰ ਸਿੰਘ ਮੰਸੂ ਨੇ ਅਹੁਦਾ ਸੰਭਾਲਿਆ

10 Jul, 2026 04:42 PM

ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ

ਨਗਰ ਨਿਗਮ ਕਪੂਰਥਲਾ ਦੇ ਨਵੇਂ ਮੇਅਰ ਨਰਿੰਦਰ ਸਿੰਘ ਮੰਸੂ,ਸੀਨੀਅਰ ਡਿਪਟੀ ਮੇਅਰ ਕਾਮਾਕਸ਼ੀ ਦੁੱਗਲ ਅਤੇ ਡਿਪਟੀ ਮੇਅਰ ਸਮੀਰ ਸ਼ਰਮਾ ਦੀ ਅੱਜ ਹੋਈ ਤਾਜਪੋਸ਼ੀ ਇਸ ਮੌਕੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ,ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ,ਹਲਕਾ ਇੰਚਾਰਜ ਸ. ਕਰਮਬੀਰ ਸਿੰਘ ਚੰਦੀ ਨੇ ਨਵੇਂ ਹਾਊਸ ਨੂੰ ਤਹਿ ਦਿਲੋਂ ਵਧਾਈਆਂ। ਤੇ ਕਿਹਾ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਤੁਸੀ ਸਾਰੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਕਪੂਰਥਲਾ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੋਗੇ ਅਤੇ ਪਾਰਟੀ ਦੀ ਵਿਚਾਰਧਾਰਾ ਘਰ ਘਰ ਤੱਕ ਪਹੁੰਚਾਉਗੇ ਇਸ ਮੌਕੇ ਲੋਕਲ ਆਪ ਲੀਡਰਾਂ ਸਮੇਤ ਵੱਡੀ ਗਿਣਤੀ ਚ ਵਰਕਰ ਸਾਹਿਬਾਂਨ ਦਾ ਇਕੱਠ ਸੀ

Posted By: GURBHEJ SINGH ANANDPURI

Latest News