Nazrana Times

ਪੰਜਾਬੀ

ਹਿੰਦੋਸਤਾਨੀ ਫ਼ੌਜਾਂ ਨੂੰ ਜਨਰਲ ਭਾਈ ਸੁਬੇਗਸਿੰਘ ਦਾ ਡਰ

20 Jan, 2025 05:30 AM

ਲੈਫ .ਜਨ ਕੁਲਦੀਪ ਬਰਾੜ ਕਹਿੰਦਾ ਕਿ ਸਾਨੂੰ ਸਭ ਤੋਂ ਵੱਡਾ ਡਰ ਇਸ ਗੱਲ ਦਾ ਸੀ ਕਿ ਅੰਦਰ ਜਨਰਲ ਸੁਬੇਗ ਸਿੰਘ ਵਰਗੇ ਯੋਧੇ ਦੇ ਹੱਥ ਵਿੱਚ ਕਮਾਨ ਹੈ , ਜਿਸਨੇ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜ੍ਹੇ ਕਰਵਾਏ ਸਨ , ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ ਵਾਂਗ ਕੁੱਝ ਹੋਰ ਵਿਖਾਏ ਤੇ ਕਰੇ ਕੁੱਝ ਹੋਰ , ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾਂ ਕਰਨ ਲਈ ਹਵਾਈ ਫਾਂਇਰ ਕਰਦੇ ਰਹੇ , ਅੱਗੋਂ ਸਾਨੂੰ ਦੁਨਾਲੀ ਰਫਲਾਂ ਦੇ ਫਾਇਰ ਜੁਆਬ ਵਿੱਚ ਮਿਲੇ ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ , ਸਾਡੀ ਫੌਜ ਲਈ ਅਕਾਲ ਤਖ਼ਤ ਤੇ ਕਬਜ਼ਾ ਕਰਨਾ 4-5 ਘੰਟੇ ਦਾ ਕੰਮ ਸੀ , 2 ਜੂਨ ਸ਼ਾਮ ਨੂੰ ਉੱਪਰੋਂ ਮਿਲੀਆਂ ਹਦਾਇਤਾਂ ਮੁਤਾਬਿਕ 14 ਗੁਰਸਿੱਖ ਫੌਜੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਰਜਾਮੰਦੀ ਕਰਨ ਲਈ ਭੇਜੇ ਤੇ ਕੁੱਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆਂ , ਪਰ ਭਿੰਡਰਾਂਵਾਲੇ ਸੰਤਾ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆਂ ਕਿ ਉਹ ਮੁੱੜ ਵਾਪਸ ਨਾਂ ਆਏ ਉਹ ਉੱਥੇ ਸੰਤਾ ਕੋਲ ਹੀ ਰੁੱਕ ਗਏ ,, ਅਸੀਂ 10 ਕੁ ਵਜੇ ਰਾਤ ਨੂੰ 2200 ਜਵਾਂਨ ਮੇਨ ਦਰਵਾਜੇ ਰਾਹੀਂ ਅੰਦਰ ਤੋਰ ਦਿੱਤੇ ਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾਂ ਕੇ ਰੱਖਿਆਂ ਗਿਆਂ , ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾਂ ਰਹੇ ਸਨ ਤਾਂ ਇੱਕ ਵਾਰ ਸ਼ਾਇਦ ਰੱਬ ਵੀ ਭੈਭੀਤ ਹੋ ਗਿਆਂ ਹੋਵੇਗਾਂ , ਅਤੇ ਜਿਨ੍ਹਾਂ ਨਾਲ ਮੁਕਾਬਲਾਂ ਸੀ ਉਨ੍ਹਾਂ ਕੋਲ ਬਸ ਦੇਸੀ ਹਥਿਆਂਰ ਤੇ ਸਾਬਕਾ ਫੌਜੀ ਸੁਬੇਗ ਸਿੰਘ ਸੀ , ਜਦੋਂ ਇਤਨੀ ਫੌਂਜ ਅੰਦਰ ਚੱਲੀ ਤਾਂ ਸੀਨੀਅਰ ਅਫਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ ਵਿੱਚ ਦੇਵੇ ਤਾਂ ਅਸੀਂ ਚੀਨ , ਪਾਕਿਸਤਾਨ ਨੂੰ ਹਿੰਦੁਸਤਾਨ ਵਿੱਚ ਮਿਲਾਂ ਦੇਵਾਂਗੇ , ਸਾਨੂੰ ਸਿਰਫ ਜਨਰਲ ਸੁਬੇਗ ਸਿੰਘ ਦਾ ਫਿੱਕਰ ਸੀ ਕਿ ਉਹ ਬਹੁਤ ਤੇਜ ਦਿਮਾਗ ਹੈ , ਸਾਡੇ ਜਵਾਨ ਇੱਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਵਾਂਗੇ , ਸਾਨੂੰ ਭਿਡਰਾਂਵਾਲੇ ਤੇ ਹਾਸਾ ਆਂ ਰਿਹਾਂ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਂਰ ਸੁੱਟਣ ਨੂੰ ਤਿਆਰ ਨਹੀਂ ਸੀ , ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿੱਤੀ , ਸਾਡਾ 2200 ਜਵਾਨ ਪੂਰੀ ਤਰ੍ਹਾਂ ਅੰਦਰ ਛਾਂ ਗਿਆਂ ਲੋੜ ਪੈਣ ਤੇ 2600 ਜਵਾਂਨ ਤਿਆਰ ਰੱਖੇ ਸਨ , 1700 ਕਵਰ ਫਾਇਰਿੰਗ ਲਈ ਸੀ ਜਦੋਂ ਸਾਡੇ ਜਵਾਂਨ ਪੂਰੀ ਤਰ੍ਹਾਂ ਅੰਦਰ ਫੈਲ ਗਏ ਤਾਂ ਉਹ ਭਾਂਣਾ ਵਰਤਿਆਂ ਜੋ ਅਸੀਂ ਕਦੇ ਸੋਚਿਆਂ ਵੀ ਨਹੀਂ ਸੀ , ਦਿੱਲੀ ਤੱਕ ਵਾਇਰਲੈਸ ਖੜਕ ਗਏ ,, ਇੱਕ ਦਮ ਹਾਹਾਕਾਰ ਮੱਚ ਗਈ ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ , ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਸੀ ਜਾਂ ਰਹੇ ਕਿਉਂ ਕਿ ਭਿੰਡਰਾਂਵਾਲੇ ਦੇ ਚੇਲਿਆਂ ਇੱਕ ਦਮ ਫਾਇਰ ਖੋਲ ਦਿੱਤੇ , ਸਾਡੇ ਕਵਰ ਜਵਾਨਾਂ ਨੂੰ ਪਤਾਂ ਨਹੀਂ ਲਗ ਰਿਹਾਂ ਸੀ ਕਿ ਗੋਲੀ ਕਿੱਧਰੋਂ ਆਂ ਰਹੀ ਹੈ , ਗੋਲੀ ਇਤਨੀ ਨੇੜਿਓਂ ਆਂ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾਂ ਸੀ , ਆਖੀਰ ਹਾਈ ਅਲਰਟ ਅਲਾਰਮ ਵਜਾਉਣਾਂ ਪਿਆਂ , ਜਿਸ ਤਰ੍ਹਾਂ 1962 ਦੀ ਜੰਗ ਵੇਲੇ ਵਰਤਿਆਂ ਸੀ ਸਾਡੇ ਜਵਾਨ ਇਤਨੇ ਘਬਰਾਂ ਗਏ ਕਿ ਹਥਿਆਰ ਸੁੱਟ ਕੇ ਭੱਜਣਾ ਪਿਆਂ , ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਸੀ ਕਿ ਦੁਸ਼ਮਣ ਦਾ ਬਿਨ੍ਹਾਂ ਨੁਕਸਾਨ ਕੀਤੇ ਅਸੀਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ ,, ਬਾਅਦ ਵਿੱਚ 8 ਜੂਨ ਨੂੰ ਪਤਾਂ ਲੱਗਾ ਕਿ ਜਦੋਂ ਸਾਡੇ ਸਾਰੇ ਜਵਾਂਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ ਵਿੱਚ ਧਰਤੀ ਤੋਂ ਤਿੰਨ ਇੰਚ ਉੱਚੀਆਂ ਵਰਮੇ ਨਾਲ ਦੋ ਦੋ ਇੰਚ ਲੰਮੀਆਂ ਮੋਰੀਆਂ ਕੀਤੀਆਂ ਹੋਈਆਂ ਸਨ , ਸਾਡੇ ਜਵਾਨ ਉੱਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ , ਮੈਨੂੰ ਪਹਿਲਾਂ ਸ਼ੱਕ ਸੀ ਕਿ ਜਨਰਲ ਸੁਬੇਗ ਸਿੰਘ ਵਰਗਾ ਫੌਜੀ ਹਕੀਕਤ ਤੇ ਪਰਦਾ ਪਾ ਕੇ ਕੋਈ ਚੱਕਰਵਿਊ ਰਚੇਗਾਂ , ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ ਤੇ ਉਤਾਰ ਕੇ ਮੋਰਚਿਆਂ ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ , ਇਸ ਤਰ੍ਹਾਂ ਹੀ ਕੀਤਾ ਗਿਆਂ ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ ਤੇ ਉੱਤਰ ਗਏ , ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ ਤੇ ਕਾਰਵਾਂਈ ਦੀ ਮੰਗ ਕਰ ਰਹੇ ਸਨ , ਪਰ ਅਚਾਨਕ ਹੀ ਐਸੀ ਅਕਾਸ਼ੀ ਬਿੱਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋਈ ਕਿ ਇਹ ਅਕਾਸ਼ੀ ਬਿਜਲੀ ਕੋਈ ਹੋਰ ਨਹੀਂ ਮਸ਼ੀਨ ਗੰਨਾਂ ਦੀਆਂ ਗੋਲੀਆਂ ਸਨ , ਅਤੇ ਇਹ 1800 ਮੀਟਰ ਤੱਕ ਜਾਂਦੀਆਂ ਸਨ ਸਾਡੀ ਸੀ.ਆਈ. ਡੀ ਇੱਤਨੀ ਨਿਕੰਮੀ ਨਿਕਲੀ ਕਿ ਜਿਸ ਕਰਕੇ ਸਾਡਾ ਇੱਤਨਾ ਨੁਕਸਾਨ ਹੋਇਆਂ , ਜਿੰਨਾਂ ਪਾਕਿਸਤਾਨ ਨਾਲ ਯੁੱਧ ਵਿੱਚ ਵੀ ਨਹੀਂ ਹੋਇਆਂ ਸੀ ਸਾਫ ਪਤਾਂ ਲੱਗਦਾ ਸੀ ਕਿ ਇਹ ਗੋਲੀ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨ੍ਹਾਂ ਨਹੀਂ ਚੱਲ ਸਕਦੀ , ਉਹ ਫੌਜੀ ਅਫਸਰ ਜਨਰਲ ਸੁਬੇਗ ਸਿੰਘ ਸੀ ,, ਜਦੋਂ ਸਾਡੇ ਕਮਾਂਡੋ ਉੱਤਰ ਰਹੇ ਸਨ ਤਾਂ ਫੌਜ ਵਲੋਂ ਇੱਤਨੀ ਗੋਲੀ ਚਲਾਈ ਕਿ ਸਮੂਹ ਮੋਰਚਿਆਂ ਵਿੱਚ ਬੈਠੇ ਖਾੜਕੂਆਂ ਵਲੋਂ ਕਮਾਂਡੋਆਂ ਦੇ ਉੱਤਰਨ ਵਿੱਚ ਕੋਈ ਰੁਕਾਵਟ ਨਾਂ ਆਵੇ , ਪਰ ਉੱਚੇ ਬੁੰਗਿਆਂ ਵਿੱਚ ਤੇ ਉੱਚੀ ਪਾਣੀ ਦੀ ਟੈਂਕੀ ਵਿੱਚ ਸੁਬੇਗ ਸਿੰਘ ਨੇ ਕੰਧਾਂ ਵਿੱਚ ਮੋਰੀਆਂ ਕਰਕੇ ਭਾਰੀ ਮਸ਼ੀਨ ਗੰਨਾਂ ਲਈ ਜਬਰਦਸਤ ਮੋਰਚਾਬੰਦੀ ਕੀਤੀ ਸੀ , ਜਦੋਂ ਕਮਾਡੋਆਂ ਦੀ ਮੌਤ ਦੀ ਹਨੇਰੀ ਝੁਲੀ ਤਾਂ ਗੋਲੀਆਂ ਇਨ੍ਹਾਂ ਤਿੰਨਾ ਥਾਵਾਂ ਤੋਂ ਆਈਆਂ ਸਨ ਸਾਰੇ ਕਮਾਂਡੋ ਮਾਰੇ ਗਏ ,,,,( ਭਾਰਤੀ ਫੌਜ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਬਾਰੇ ਭਾਰਤੀ ਫੌਜ ਦੇ ਲੈਫ.ਜਨ.ਕੁਲਦੀਪ ਬਰਾੜ ਦੀ ਜੁਬਾਨੀ ) ਪਲਵਿੰਦਰ ਸਿੰਘ Sypp #ਸਿੱਖ_ਯੂਥ_ਪਾਵਰ_ਆਫ_ਪੰਜਾਬ

Posted By: GURBHEJ SINGH ANANDPURI

Latest News

Loading…
Loading the web debug toolbar…
Attempt #