Nazrana Times

ਪੰਜਾਬੀ

ਲਾਇਸੈਸ ਫੀਸ ਨਾ ਜਮਾਂ ਕਰਵਾਉਣ ਕਾਰਨ ਨਗਰ ਕੌਂਸਲ ਭੋਗਪੁਰ ਵਲੋਂ ਕੀਤਾ ਗਿਆ ਮੋਬਾਇਲ ਟਾਵਰ ਸੀਲ

14 May, 2025 09:27 PM

ਭੋਗਪੁਰ 14 ਮਈ, ਮਨਜਿੰਦਰ ਸਿੰਘ

ਭੋਗਪੁਰ ਤੋਂ ਅੱਜ ਮਿਤੀ 14.05.2025 ਨੂੰ ਨਗਰ ਕੌਂਸਲ ਭੋਗਪੁਰ ਵਲੋਂ ਲਾਇਸੈਸ ਫੀਸ ਦਾ ਬਕਾਇਆ ਨਾ ਜਮਾਂ ਕਰਵਾਉਣ ਕਾਰਨ ਭੋਗਪੁਰ ਸ਼ਹਿਰ ਵਿਖੇ ਰਿਲਾਇੰਸ ਜੀਓ ਦਾ ਲੱਗਾ ਹੋਇਆ ਮੋਬਾਇਲ ਟਾਵਰ ਸੀਲ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਰਾਜੀਵ ਕੁਮਾਰ ਓਬਰਾਏ ਕਾਰਜ ਸਾਧਕ ਅਫਸਰ ਜੀ ਵਲੋਂ ਦੱਸਿਆ ਗਿਆ ਕਿ ਇਸ ਮੋਬਾਇਲ ਟਾਵਰ ਕੰਪਨੀ ਨੂੰ ਬਕਾਇਆ ਲਾਇਸੈਸ ਫੀਸ ਦੀ ਰਾਸ਼ੀ ਜਮਾਂ ਕਰਵਾਉਣ ਲਈ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ ਹੈ। ਲੇਕਿਨ ਇਸ ਕੰਪਨੀ ਵਲੋਂ ਫਿਰ ਵੀ ਲਾਇਸੈਸ ਫੀਸ ਜਮਾਂ ਨਹੀਂ ਕਰਵਾਈ ਗਈ। ਜਿਸ ਕਾਰਨ ਨਗਰ ਕੌਂਸਲ ਭੋਗਪੁਰ ਨੇ ਅਗਲੇਰੀ ਕਾਰਵਾਈ ਕਰਦਿਆਂ ਲਾਇਸੈਸ ਫੀਸ ਨਾ ਜਮਾਂ ਕਰਵਾਉਣ ਵਾਲੇ ਮੋਬਾਇਲ ਟਾਵਰ ਨੂੰ ਸੀਲ ਕਰ ਦਿੱਤਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #