ਆਸਟਰੀਆ ਦੀ ਧਰਤੀ ਤੇ ਖਾਲਸਾ ਸਾਜਨਾ ਦਿਹਾੜਾ ਸ਼ਰਧਾ ਨਾਲ ਮਨਾਵਾਂਗੇ : ਭਾਈ ਹਰਪ੍ਰੀਤ ਸਿੰਘ ਪੰਮਾ
ਅੰਮ੍ਰਿਤਸਰ, 16 ਮਾਰਚ , ਰਣਜੀਤ ਸਿੰਘ ਖ਼ਾਲਸਾ
ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਹਨ । ਇਸੇ ਤਰ੍ਹਾਂ ਹੀ ਯੂਰਪ ਦੇ ਦੇਸ਼ ਆਸਟਰੀਆ ਦੇ ਸ਼ਹਿਰ ਇੰਸਬਰੁੱਕ ਦੀਆਂ ਸੰਗਤਾਂ ਵੀ ਸੰਨ 2018 ਤੋਂ ਹੀ ਗੁਰਦੁਆਰਾ ਸਾਹਿਬ ਜੀ ਸ਼ਹਿਰ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਉੱਪਰਾਲਾ ਕਰਕੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਹਰ ਸਾਲ ਮਨਾਉਂਦੀਆਂ ਆ ਰਹੀਆਂ ਹਨ । ਇਸੇ ਤਰ੍ਹਾਂ ਹੀ ਸੰਨ 2026 ਦਾ ਵਿਸਾਖੀ ਦਾ ਦਿਹਾੜਾ ਮਨਾਉਣ ਦਾ ਪ੍ਰੋਗਰਾਮ 29-03-2026 ਨੂੰ ਮਨਾਉਣ ਦਾ ਪ੍ਰੋਗਰਾਮ ਬਣਿਆਂ ਹੈ । ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਅੱਜ ਜਰਮਨੀ ਦੇ ਸ਼ਹਿਰ ਮਿਊਨਚਨ ਵਿਖੇ ਗੁਰਦੁਆਰਾ ਗੁਰੂ ਨਾਨਕ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਵੱਧ ਤੋਂ ਵੱਧ ਸੰਗਤਾਂ ਇੰਸਬਰੁੱਕ ਵਿਖੇ ਪਹੁੰਚਣ । ਭਾਈ ਹਰਪ੍ਰੀਤ ਸਿੰਘ ਪੰਮਾ ਮੁੱਖ ਸੇਵਾਦਾਰ ਇੰਸਬਰੁੱਕ ਕਮੇਟੀ, ਗੁਰਪ੍ਰੀਤ ਸਿੰਘ ਸੇਕਟਰੀ , ਦਿਲਪ੍ਰੀਤ ਸਿੰਘ ਇੰਸਬਰੁੱਕ , ਰਾਜੀਵ ਕੁਮਾਰ ਜੀ ਇੰਸਬਰੁੱਕ , ਤਰਨਜੀਤ ਸਿੰਘ ਪਰਮਾਰ ਜਰਮਨੀ ਕਮੇਟੀ ਮੈਂਬਰ ਇੰਸਬਰੁੱਕ ਕਮੇਟੀ, ਜਤਿੰਦਰ ਸਿੰਘ ਜਰਮਨੀ ਵਲੋਂ ਸਾਂਝੇ ਤੌਰ ਤੇ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ । ਭਾਈ ਹਰਪ੍ਰੀਤ ਸਿੰਘ ਪੰਮਾਂ ਨੇ ਸਟੇਜ ਉੱਤੋਂ ਸਿੱਖ ਏਡ ਆਸਟਰੀਆ ਦੀਆਂ ਚੱਲ ਰਹੀਆਂ ਸੇਵਾਵਾਂ ਅਤੇ ਗੁਰੂ ਜੀ ਵਲੋਂ ਹਰਪ੍ਰੀਤ ਸਿੰਘ ਪੰਮਾਂ ਨੂੰ ਬਖ਼ਸ਼ਿਸ਼ ਕੀਤੀ ਕਲਮ ਵਲੋਂ ਚੱਲ ਰਹੀਆਂ ਸੇਵਾਵਾਂ ਵਾਰੇ ਵੀ ਚਾਨਣਾ ਪਾਇਆ ਗਿਆ।
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ