ਮਾਣਕਦੇਕੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ
- ਰਾਜਨੀਤੀ
- 09 Jun, 2026 05:53 AM (Asia/Kolkata)
ਕੱਟੜ ਕਾਂਗਰਸੀ ਪਰਿਵਾਰ ਪਾਰਟੀ ਵਿੱਚ ਸ਼ਾਮਲ
ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਨੇ ਸਿਰੋਪਾਓ ਦੇ ਕੇ ਕੀਤਾ ਸਵਾਗਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,9 ਜੂਨ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਣਕਦੇਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਕਈ ਕੱਟੜ ਕਾਂਗਰਸੀ ਪਰਿਵਾਰਾਂ ਨੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਹਰਵਿੰਦਰ ਸਿੰਘ, ਗੁਰਚਰਨ ਸਿੰਘ ਸਾਬਕਾ ਮੈਂਬਰ ਪੰਚਾਇਤ, ਰਾਜਵਿੰਦਰ ਸਿੰਘ ਲਾਡੀ ਸਾਬਕਾ ਮੈਂਬਰ ਪੰਚਾਇਤ, ਮਨਜੀਤ ਸਿੰਘ, ਗੁਰਦੇਵ ਸਿੰਘ, ਮਿਸਤਰੀ ਅੰਗਰੇਜ਼ ਸਿੰਘ, ਜੋਧਇੰਦਰ ਸਿੰਘ, ਸਵਰਨਜੀਤ ਸਿੰਘ, ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਸਾਬਕਾ ਮੈਂਬਰ, ਸਾਹਿਬ ਸਿੰਘ, ਹਰਦੇਵ ਸਿੰਘ, ਮਿਸਤਰੀ ਹੀਰਾ ਸਿੰਘ ਫੌਜੀ, ਜਗਦੇਵ ਸਿੰਘ ਫੌਜੀ, ਬਲਦੇਵ ਸਿੰਘ ਦੇਬਾ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ, ਭਜਨ ਸਿੰਘ, ਸ਼ਿੰਦਾ ਸਿੰਘ, ਮਲਕੀਤ ਸਿੰਘ ਯੂਥ ਆਗੂ, ਧਰਮਜੀਤ ਸਿੰਘ ਖੇਲਾ, ਨਿਰਵੈਰ ਸਿੰਘ ਖੇਲਾ, ਹਰਜੀਤ ਕੌਰ ਖੇਲਾ, ਸੋਨੂ ਮਿਸਤਰੀ ਖੇਲਾ, ਪਾਲ ਸਿੰਘ ਖੇਲਾ, ਗੁਰਮੀਤ ਸਿੰਘ ਖੇਲਾ ਅਤੇ ਜਰਨੈਲ ਸਿੰਘ ਖੇਲਾ ਸਮੇਤ ਹੋਰ ਆਗੂ ਸ਼ਾਮਲ ਸਨ।
ਇਸ ਮੌਕੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ, ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਭਰਾ ਬਲਕਾਰ ਸਿੰਘ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬਾ ਰਮਨਦੀਪ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਦੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਹਰ ਪੱਖੋਂ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਪੂਰਾ ਸਤਿਕਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਵੀ ਵੱਡਾ ਜਨ ਸਮਰਥਨ ਮਿਲੇਗਾ।ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ, ਸਿਕੰਦਰ ਸਿੰਘ ਵਰਾਣਾ, ਸੁਖਰਾਜ ਸਿੰਘ ਰਾਜਾ ਸਰਪੰਚ ਭੈਲ, ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ, ਮਨਜੀਤ ਸਿੰਘ ਪੱਖੋਪੁਰ ਸਾਬਕਾ ਸੰਮਤੀ ਮੈਂਬਰ,ਸੋਨੂੰ ਸਰਪੰਚ ਕਿਰਤੋਵਾਲ, ਠੇਕੇਦਾਰ ਹੀਰਾ ਭੁੱਲਰ ਹਰੀਕੇ,ਗੁਰਮੇਲ ਸਿੰਘ ਫੌਜੀ,ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ ਚੋਹਲਾ ਸਾਹਿਬ ਆਦਿ ਹਾਜ਼ਰ ਸਨ।
Leave a Reply