ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਇਟਲੀ ਵਿਖੇ ਬੱਚਿਆਂ ਦੇ ਗੁਰਮਤਿ ਸਿੱਖਲਾਈ ਕੈਂਪ ਦੀ ਆਰੰਭਤਾ ਹੋਈ ।
ਇਟਲੀ /ਤਰਵੀਜੋ 4 ਅਗਸਤ , ਗੁਰਪ੍ਰੀਤ ਸਿੰਘ ਤੁੰਗ
ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆ ਦੇਣ ਲਈ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਇਟਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 4 ਅਗਸਤ ਤੋਂ 17 ਅਗਸਤ ਤੱਕ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਕੈਂਪ ਪ੍ਰਬੰਧਕ ਸ. ਜਸਵੰਤ ਸਿੰਘ ਜੀ ਅਤੇ ਸ. ਕੁਲਵੰਤ ਸਿੰਘ ਨੇ ਦੱਸਿਆ ਕੈਂਪ ਵਿੱਚ ਗੁਰਮਤਿ ਅਤੇ ਪੰਜਾਬੀ ਦੀਆਂ ਗੁਰਬਾਣੀ ਸੰਥਿਆਂ, ਕੀਰਤਨ, ਅਤੇ ਦਸਤਾਰਾਂ ਸਜਾਉਣ ਦੀ ਸਿੱਖਿਆ ਵੀ ਦਿਤੀ ਜਾਵੇਗੀ ਸੱਮੁਚੀ ਸਿਖਲਾਈ ਭਾਈ ਦਵਿੰਦਰ ਸਿੰਘ ਸਭਰਾ ਗ੍ਰੰਥੀ ਗੁਰਦੁਆਰਾ ਸਾਹਿਬ ਸਿੱਖ ਇਤਿਹਾਸ ਰਹਿਤ ਮਰਯਾਦਾ, ਭਾਈ ਜਗਦੀਸ਼ ਸਿੰਘ ਸਿੱਖ ਸੰਦੇਸ਼ਾ ਜਰਮਨੀ ਗੁਰਮਤਿ, ਗੁਰਬਾਣੀ ਸੰਥਿਆ , ਭੈਣ ਰਣਜੀਤ ਕੌਰ ਜਰਮਨੀ ਕੀਰਤਨ ਅਤੇ ਸ. ਤੇਜਾ ਸਿੰਘ ਜੀ ਜਰਮਨੀ ਨਿਵਾਸੀ ਕੈਂਪ ਵਿਚ ਸਦਗੁਣਾਂ ਦੀ ਸਾਂਝ ਬੱਚਿਆ ਨਾਲ ਪਾਉਣਗੇ। ਗੁਰਮਤਿ ਸਿੱਖਲਾਈ ਜਮਾਤਾਂ ਸਵੇਰੇ 9 ਵਜੇ ਤੋ ਸ਼ਾਮ ਤਕ ਲਗਾਈਆਂ ਜਾਣਗੀਆ। ਅੱਜ 4 ਅਗਸਤ ਸਵੇਰੇ ਗੁਰਮਤਿ ਕੈਂਪ ਦੀ ਆਰੰਭਤਾ ਅਰਦਾਸ ਉਪਰੰਤ ਹੋਈ ਹੈ । ਇਸ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ,ਵੱਡਿਆਂ ਦੀ ਗੁਰਮਤਿ ਪ੍ਰੀਖਿਆ ਵੀ ਹੋਵੇਗੀ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ, ਕੈਂਪ ਵਿਚ ਹਿੱਸਾ ਲੈਣ ਵਾਲੇ ਅਤੇ ਕੈਂਪ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰਾਂ, ਭੈਣਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਜਾਵੇਗਾ,ਇਸ ਕੈਂਪ ਵਿਚ ਪੰਜਾਬੀ ਪ੍ਰਸ਼ਨ ਮੰਚ ਮੁਕਾਬਲੇ ਵੀ ਕਰਵਾਏ ਜਾਣਗੇ। ਸਮੂਹ ਸਾਧ ਸੰਗਤ ਨੂੰ ਸਨਿਮਰ ਬੇਨਤੀ ਹੈ ਕੇ ਆਓ ਇਸ ਮੌਕੇ ਬੱਚਿਆ ਸਮੇਤ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣੀਏ ।
Posted By: GURBHEJ SINGH ANANDPURI