Nazrana Times

ਪੰਜਾਬੀ

ਗਣਤੰਤਰ ਦਿਵਸ ਮੌਕੇ ਬੱਚਿਆਂ ਨੂੰ ਮਠਿਆਈਆਂ ਅਤੇ ਬੈਗ ਵੰਡੇ

20 Jan, 2025 05:30 AM

ਭੋਗਪੁਰ 26 ਜਨਵਰੀ (ਸੁਖਵਿੰਦਰ ਜੰਡੀਰ) ਲਾਇਨਜ਼ ਕਲੱਬ ਭੋਗਪੁਰ ਵਿਸ਼ਵਾਸ ਵਲੋਂ ਪ੍ਰਾਮਿਰੀ ਸਕੂਲ ਭਟੋਨੂਰਾ ਕਲਾਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਲਾਇਨਜ਼ ਕਲੱਬ ਭੋਗਪੁਰ ਵਿਸ਼ਵਾਸ ਵਲੋਂ ਸਕੂਲ ਦੇ ਬੱਚਿਆਂ ਨੂੰ ਮਿਠਾਈਆਂ ਅਤੇ ਸਕੂਲ ਬੇਗ ਵੰਡੇ ਗਏ ਇਸ ਮੌਕੇ ਤੇ ਪ੍ਰਧਾਨ ਲਾਈਨ ਰਣਜੀਤ ਸਿੰਘ ਸੈਣੀ ਨੇ ਤਿਰੰਗਾ ਲਹਿਰਾਇਆ ਅਤੇ ਬੱਚਿਆਂ ਨੇ ਰਾਸ਼ਟਰੀ ਗਾਣ ਕੀਤਾ ਇਸ ਮੋਕੇ ਤੇ ਚੀਫ ਗੈਸਟ ਵਜੋਂ ਲਾਇਨ ਰਸ਼ਪਾਲ ਸਿੰਘ ਰੋਇਅਲ ਬੰਦਗੀ ਬੇਗੋਵਾਲ ਦੇ ਪ੍ਰਧਾਨ ਹਾਜ਼ਿਰ ਹੋਏ।ਲਾਈਨ ਸੁਖਦੇਵ ਸਿੰਘ ਜੀ ਤੇ ਸਟਾਰ ਗੇਸਟ ਲਾਇਨ ਵਿਰਸਾ ਸਿੰਘ ਜੀ ਬੇਗੋਵਾਲ ਸੇਵਾ ਰਿਜ਼ਨ ਚੇਅਰਮੈਨ ਹਾਜ਼ਿਰ ਹੋਇ ਕਲੱਬ ਸੇਕੇਟਰੀ ਲਾਇਨ ਜਸਬੀਰ ਸਿੰਘ ਸੈਣੀ ਜੀ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਲਾਇਨ ਬਲਹਾਰ ਸਿੰਘ ਜੀ,ਲਾਇਨ ਸੁਖਜੀਤ ਸਿੰਘ ਤਾਜ,ਸੁਰਿੰਦਰ ਸਿੰਘ ਮਾਨ,ਚੇਅਰਮੈਨ ਲਾਇਨ ਗੁਰਪਾਲ ਸਿੰਘ ਸਾਬੀ ਨੇ ਕਿਹਾ ਕਿ ਆਣ ਵਾਲੇ ਸਮੇਂ ਵਿਚ ਹੋਰ ਵੀ ਵੱਡੇ ਵੱਡੇ ਪੋ੍ਜੇਕਟ ਕਰਾਂਗੇ ਅਤੇ ਸਕੂਲ ਸਟਾਫ ਤੇ ਅਧਿਆਪਕ ਰਾਜਵਿੰਦਰ ਕੌਰ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Latest News